ਨਵੀਂ ਦਿੱਲੀ: ਆਈਪੀਐਲ ਨੂੰ ਲੋਕਾਂ ਵੱਲੋਂ ਬੇਹਦ ਪੰਸਦ ਕੀਤਾ ਜਾਂਦਾ ਹੈ। ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨਵੇਂ ਤੇ ਯੋਗ ਖਿਡਾਰੀਆਂ ਲਈ ਇੱਕ ਪਲੇਟਫਾਰਮ ਹੈ ਸਾਹਮਣੇ ਆਉਣ ਲਈ। ਉਨ੍ਹਾਂ ਕਿਹਾ ਅੱਜੇ ਹੋਰ ਸ਼ਾਨਦਾਰ ਖਿਡਾਰੀਆਂ ਦਾ ਸਾਹਮਣੇ ਆਉਣਾ ਬਾਕੀ ਹੈ।
2021 ਦੇ ਆਈਪੀਐਲ ਦੀ ਤਿਆਰੀ
2020 ਦੇ ਆਈਪੀਐਲ ਤੋਂ ਬਾਅਦ ਇਹ ਗੱਲਾਂ ਚੱਲ ਰਹੀਆਂ ਹਨ ਕਿ 2021 'ਚ ਆਈਪੀਐਲ ਹੁਣ 9 ਟੀਮਾਂ ਵਿਚਕਾਰ ਤੇ 2023 'ਚ ਇਹ 10 ਟੀਮਾਂ ਤੱਕ ਲਿਜਾਇਆ ਜਾਵੇ। ਰਾਸ਼ਟਰੀ ਕ੍ਰਿਕੇਟ ਅਕਾਦਮੀ ਦੇ ਡਾਇਰੈਕਟਰ ਦ੍ਰਾਵਿੜ ਨੇ ਇਸ ਗੱਲ ਦਾ ਸਮਰਥਨ ਕੀਤਾ।
ਨਵੇਂ ਖਿਡਾਰੀਆਂ ਲਈ ਮੌਕਾ
ਦ੍ਰਾਵਿੜ ਨੇ ਇਸ 'ਤੇ ਕਿਹਾ ਕਿ ਮੈਨੂੰ ਲੱਗਦਾ ਆਈਪੀਐਲ ਆਪਣੇ ਵਿਸਤਾਰ ਲਈ ਹੁਣ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਯੋਗਤਾ ਦੇ ਹਿਸਾਬ ਨਾਲ ਦੇਖਿਏ ਤਾਂ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਦਾ। ਵੱਧ ਟੀਮਾਂ ਹੋਣਗੀਆਂ ਤਾਂ ਯੋਗ ਖਿਡਾਰੀਆਂ ਨੂੰ ਇਸ 'ਚ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੂੰ ਖੇਡ ਦਾ ਹਿੱਸਾ ਬਣਾਇਆ ਜਾ ਸਕਦਾ ਹੈ।