ਅਬੂ ਧਾਬੀ: ਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਵੱਲੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ਼ ਨਾਬਾਦ 80 ਦੌੜਾਂ ਦੀ ਪਾਰੀ ਖੇਡੀ, ਜਿਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਆਈਪੀਐਲ 2020 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਯੂਏਈ ਵਿੱਚ ਮੁੰਬਈ ਇੰਡੀਅਨਜ਼ ਨੇ ਵੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
2014 ਵਿੱਚ ਯੂਏਈ ਵਿੱਚ ਖੇਡੇ ਗਏ ਆਈਪੀਐਲ ਦੇ ਅੱਧੇ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਨੂੰ ਸਾਰੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਮੁੰਬਈ ਵਿੱਚ ਪੰਜ ਮੈਚ ਹੋਏ ਸਨ ਅਤੇ ਸਾਰੇ ਮੈਚ ਉਹ ਹਾਰ ਗਏ ਅਤੇ ਕੇਕੇਆਰ ਉਸ ਸੀਜ਼ਨ ਵਿੱਚ ਚੈਂਪੀਅਨ ਬਣ ਗਈ ਸੀ। ਮੁੰਬਈ ਇਸ ਸੀਜ਼ਨ ਦਾ ਓਪਨਰ ਮੈਚ ਵੀ ਹਾਰ ਗਈ ਸੀ, ਪਰ ਫਿਰ ਉਨ੍ਹਾਂ ਨੇ ਦੂਜਾ ਮੈਚ ਜਿੱਤ ਕੇ ਆਪਣਾ ਮਾੜਾ ਰਿਕਾਰਡ ਤੋੜ ਦਿੱਤਾ।
ਰੋਹਿਤ ਸ਼ਰਮਾ ਨੇ ਸੂਰਯਕੁਮਾਰ ਯਾਦਵ ਨਾਲ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ ਨੇ 47 ਦੌੜਾਂ ਬਣਾਈਆਂ ਅਤੇ ਕੇਕੇਆਰ ਨੂੰ 195 ਦੌੜਾਂ ਦਾ ਟੀਚਾ ਦਿੱਤਾ।ਕੇਕੇਆਰ ਪਿੱਛਾ ਕਰਨ ਵਿੱਚ ਅਸਫਲ ਰਹੀ ਅਤੇ 49 ਦੌੜਾਂ ਨਾਲ ਹਾਰ ਗਈ।
ਮੈਚ ਤੋਂ ਬਾਅਦ ਸ਼ਰਮਾ ਨੇ ਕਿਹਾ, "2014 ਦੀ ਟੀਮ ਦੇ ਸਿਰਫ ਦੋ ਖਿਡਾਰੀ (ਰੋਹਿਤ ਅਤੇ ਕਾਯਰਨ ਪੋਲਾਰਡ) ਹੁਣ ਇਸ ਟੀਮ ਵਿੱਚ ਹਨ।ਅੱਜ ਅਸੀਂ ਆਪਣੀ ਯੋਜਨਾ ਨੂੰ ਕਿਵੇਂ ਲਾਗੂ ਕੀਤਾ, ਇਸ ਨੇ ਸਾਨੂੰ ਸਫਲਤਾ ਦਿੱਤੀ। ਅਸੀਂ ਚੰਗੀ ਸਥਿਤੀ ਵਿੱਚ ਹਾਂ।"
ਮਹੱਤਵਪੂਰਣ ਗੱਲ ਇਹ ਹੈਕਿ ਰੋਹਿਤ ਨੇ ਆਈਪੀਐਲ ਕਰੀਅਰ ਵਿਚ 200 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਹੈ।ਮੁੰਬਈ ਦੇ ਗੇਂਦਬਾਜ਼ ਟ੍ਰੇਂਟ ਬੋਲਟ, ਜੇਮਜ਼ ਪੈਟੀਨਸਨ, ਜਸਪੀਤ ਬੁਮਰਾਹ ਅਤੇ ਰਾਹੁਲ ਚਾਹਰ ਨੇ ਦੋ ਦੋ ਵਿਕਟਾਂ ਲਈਆਂ ਅਤੇ ਕੋਲਕਾਤਾ ਨੂੰ 146 ਦੌੜਾਂ 'ਤੇ ਰੋਕਿਆ।
ਕੋਲਕਾਤਾ ਦੇ ਗੇਂਦਬਾਜ਼ ਪੈਟ ਕਮਿੰਸ ਇਸ ਸੀਜ਼ਨ ਦੇਸਭ ਤੋਂ ਮਹਿੰਗੇ ਖਿਡਾਰੀ ਸਨ। ਪੈਟ ਕਮਿੰਸ, ਜਿਨ੍ਹਾਂਨੂੰ 15.5 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ, ਨੇ ਸ਼ੁਰੂਆਤੀ ਮੈਚ ਵਿੱਚ ਤਿੰਨ ਓਵਰ ਸੁੱਟੇ ਅਤੇ 49 ਦੌੜਾਂ ਦਿੱਤੀਆਂ। ਪਰ ਬਾਅਦ ਵਿੱਚ ਬੱਲੇਬਾਜ਼ੀ ਕਰਦਿਆਂ 12 ਗੇਂਦਾਂ ਵਿੱਚ 33 ਦੌੜਾਂ ਬਣਾਈਆਂ।
ਪੈਟ ਲਈ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ, "ਫਿਲਹਾਲ ਉਨ੍ਹਾਂ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੈ।ਉਹ ਵਿਸ਼ਵ ਚੈਂਪੀਅਨ ਗੇਂਦਬਾਜ਼ ਹਨ। ਜੋ ਵੀ ਮੈਂ ਵੇਖਿਆ ਅਤੇ ਸੁਣਿਆ ਹੈ ਉਹ ਦੁਨੀਆ ਦੇ ਸਰਵਸ੍ਰੇਸ਼ਠ ਹਨ। ਮੈਨੂੰ ਉਨ੍ਹਾਂ 'ਤੇ ਪੂਰਾ ਵਿਸ਼ਵਾਸ ਹੈ। ਮੈਨੂੰ ਪਤਾ ਹੈ ਕਿ ਉਹ ਵਧੀਆ ਕਰਨਗੇ।