ਅਬੂ ਧਾਬੀ: ਕੋਲਕਾਤਾ ਨਾਈਟ ਰਾਈਡਰਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ 'ਚ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੇ ਸਾਹਮਣੇ 165 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਦਿਨੇਸ਼ ਕਾਰਤਿਕ ਨੇ ਅਰਧ ਸੈਂਕੜਾ ਦੀ ਪਾਰੀ ਖੇਡੀ।
ਪਹਿਲਾਂ ਬੱਲੇਬਾਜ਼ੀ ਕਰਨ ਆਏ ਰਾਹੁਲ ਤ੍ਰਿਪਾਠੀ ਅਤੇ ਸ਼ੁਭਮਨ ਗਿੱਲ ਵੱਡੀ ਸਾਂਝੇਦਾਰੀ ਨਹੀਂ ਕਰ ਸਕੇ। ਤ੍ਰਿਪਾਠੀ ਨੂੰ ਮੁਹੰਮਦ ਸ਼ਮੀ ਨੇ 4 ਦੌੜਾਂ 'ਤੇ ਆਉਟ ਕਰ ਦਿੱਤਾ। ਗਿੱਲ (57) ਨੇ ਅਰਧ ਸੈਂਕੜਾ ਬਣਾਇਆ ਅਤੇ ਮਨਦੀਪ ਸਿੰਘ ਦੇ ਹੱਥੋਂ ਆਉਟ ਹੋ ਗਏ। ਨਿਤੀਸ਼ ਰਾਣਾ ਵੀ 2 ਦੌੜਾਂ ਬਣਾ ਕੇ ਆਉਟ ਹੋ ਗਏ।
ਦਿਨੇਸ਼ ਕਾਰਤਿਕ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਆਂਡਰੇ ਰਸਲ ਅੱਜ ਦੇ ਮੈਚ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ ਅਤੇ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।