ਦੁਬਈ: ਆਈਪੀਐਲ 2020 ਦੇ 13ਵੇਂ ਸੀਜ਼ਨ ਦਾ 21ਵਾਂ ਮੈਚ ਚੇਨਈ ਸੁਪਰਕਿੰਗਜ਼ ਤੇ ਕੋਲਕਤਾ ਨਾਈਟ ਰਾਈਡਰਜ਼ ਵਿਚਕਾਰ ਸੀ ਜਿਸ ਨੂੰ ਕੋਲਕਤਾ ਨਾਈਟ ਰਾਈਡਰਜ਼ ਨੇ 10 ਦੌੜਾਂ ਨਾਲ ਜਿੱਤ ਲਿਆ ਹੈ। ਨਾਈਟ ਰਾਈਡਰਜ਼ ਨੇ 21 ਮੈਚ ਦੀ ਉਪਨਿੰਗ ਕੀਤੀ ਸੀ ਜਿਸ ਵਿੱਚ ਨਾਈਟ ਰਾਈਡਰਜ਼ ਦੇ ਜਬਾਜ਼ ਬੱਲੇਬਾਜ਼ ਰਾਹੁਲ ਤ੍ਰਿਪਾਠੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 167 ਦੌੜਾਂ ਬਣਾਈਆਂ।
ਤ੍ਰਿਪਾਠੀ ਨੇ 51 ਗੇਂਦਾਂ ਦੀ ਪਾਰੀ ਵਿੱਚ 8 ਚੌਕੇ ਤੇ 3 ਛੱਕੇ ਮਾਰੇ। ਇਸ ਤੋਂ ਇਲਾਵਾ ਨਾਈਟ ਰਾਈਡਰਜ਼ ਦਾ ਕੋਈ ਵੀ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਛੂਹ ਹੀ ਨਹੀਂ ਸਕਿਆ।
ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 168 ਦੌੜਾਂ ਦੀ ਟੀਚਾ ਦਿੱਤਾ। ਇਸ ਟੀਚਾ ਦਾ ਪਿੱਛਾ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਉੱਤੇ 157 ਦੌੜਾਂ ਹੀ ਬਣਾ ਸਕੀ। ਸੁਪਰ ਕਿੰਗਜ਼ ਦੀ ਟੀਮ ਇੱਕ ਸਮੇਂ 10 ਓਵਰ ਵਿੱਚ 1 ਵਿਕਟ ਉੱਤੇ 90 ਦੌੜਾਂ ਬਣਾ ਕੇ ਬੇਹੱਦ ਮਜ਼ਬੂਤ ਸਥਿਤੀ ਵਿੱਚ ਸੀ ਪਰ ਸੁਨੀਲ ਨਰਾਇਣ (31 ਦੌੜਾਂ ਉੱਤੇ 1 ਵਿਕਟ), ਵਰੁਣ ਚੱਕਰਵਰਤੀ (28 ਦੌੜਾਂ ਉੱਤੇ 1 ਵਿਕਟ) ਅਤੇ ਆਂਦਰੇ ਰਸੇਲ (18 ਦੌੜਾਂ ਉੱਤੇ 1 ਵਿਕਟ) ਨੇ ਆਖਰੀ 10 ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਾਈਟ ਰਾਈਡਰਜ਼ ਨੂੰ ਜ਼ੋਰਦਾਰ ਵਾਪਸੀ ਤੇ ਜਿੱਤ ਦਵਾਈ।
ਨਾਈਟ ਰਾਈਡਰਜ਼ ਦੀ 5 ਮੈਚਾਂ ਵਿੱਚੋ ਇਹ ਤੀਜੀ ਜਿੱਤ ਹੈ। ਟੀਮ 6 ਅੰਕਾਂ ਦੇ ਨਾਲ 3 ਸਥਾਨ ਉੱਤੇ ਪਹੁੰਚ ਗਈ ਹੈ। ਚੇਨਈ ਸੁਪਰਕਿੰਗਜ਼ ਦੇ 6 ਮੈਂਚਾਂ ਵਿੱਚ ਚੌਥੀ ਹਾਰ ਤੋਂ ਬਾਅਦ 4 ਅੰਕ ਹਨ।