ਅਬੁਧਾਬੀ: ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ ਵਿੱਚ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਸ਼ੇਖ ਜਾਇਦ ਸਟੇਡੀਅਮ ਵਿਖੇ ਖੇਡੇ ਗਏ ਮੈਚ ਵਿੱਚ ਸਨਰਾਈਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਕੋਲਕਾਤਾ ਨੇ ਹੈਦਰਾਬਾਦ ਨੂੰ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ, ਜਿਸ ਨੂੰ ਉਸ ਨੇ 18ਵੇਂ ਓਵਰ ਵਿੱਚ ਹੀ ਪੂਰਾ ਕਰ ਲਿਆ।
ਕੋਲਕਾਤਾ ਦੀ ਪਹਿਲੀ ਵਿਕਟ ਦੂਜੇ ਓਵਰ ਵਿੱਚ ਹੀ ਡਿੱਗ ਗਈ ਸੀ। ਸੁਨੀਲ ਨਰਾਇਣ ਬੱਲੇਬਾਜ਼ੀ ਵਿੱਚ ਅਸਫ਼ਲ ਰਿਹਾ ਅਤੇ ਖਾਤਾ ਵੀ ਨਹੀਂ ਖੋਲ੍ਹ ਸਕਿਆ। ਖਲੀਲ ਅਹਿਮਦ ਨੇ ਉਸ ਨੂੰ ਵਾਰਨਰ ਦੇ ਹੱਥਾਂ ਵਿੱਚ ਕੈਚ ਕਰਵਾਇਆ। ਇਸ ਪਿੱਛੋਂ ਸ਼ੁਭਮ ਗਿੱਲ (ਅਜੇਤੂ 70 ਦੌੜਾਂ, 42 ਗੇਂਦਾਂ, 4 ਚੌਕੇ ਅਤੇ 6 ਛੱਕੇ) ਅਤੇ ਨੀਤੀਸ਼ ਰਾਣਾ ਨੇ ਤੇਜ਼ੀ ਨਾਲ ਦੌੜਾਂ ਜੋੜੀਆਂ ਪਰ ਇਹ ਜੋੜੀ ਜ਼ਿਆਦਾ ਦੂਰ ਨਹੀਂ ਜਾ ਸਕੀ। ਆਪਣਾ ਪਹਿਲਾ ਓਵਰ ਕਰਨ ਆਏ ਟੀ. ਨਟਰਾਜਨ ਨੇ ਰਾਣਾ ਨੂੰ (26 ਦੌੜਾਂ 13 ਗੇਂਦਾਂ) ਆਊਟ ਕਰ ਦਿੱਤਾ। ਕਪਤਾਨ ਦਿਨੇਸ਼ ਕਾਰਤਿਕ ਵੀ ਖਾਤਾ ਨਹੀਂ ਖੋਲ੍ਹ ਸਕੇ, ਰਾਸ਼ਿਦ ਖਾਨ ਨੇ ਉਸ ਨੂੰ ਐਲਬੀਡਬਲਯੂ ਆਊਟ ਕੀਤਾ।
ਕਾਰਤਿਕ ਦੇ ਜਾਣ ਪਿੱਛੋਂ ਕੋਲਕਾਤਾ 52 ਦੌੜਾਂ 'ਤੇ ਤਿੰਨ ਵਿਕਟਾਂ ਨਾਲ ਮੁਸ਼ਕਿਲ ਸਥਿਤੀ ਵਿੱਚ ਆ ਗਈ ਪਰ ਈਓਨ ਮੋਰਗਨ (ਅਜੇਤੂ 42 ਦੌੜਾਂ 29 ਗੇਂਦਾਂ 3 ਚੌਕੇ ਅਤੇ 2 ਛੱਕੇ) ਨੇ ਗਿੱਲ ਦਾ ਸਾਥ ਨਿਭਾਉਂਦੇ ਹੋਏ 92 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਗਿੱਲ ਨੇ ਕੋਲਕਾਤਾ ਦੀ ਬੇੜੀ ਸੰਭਾਲਦੇ ਹੋਏ ਜਿੱਤ ਦਿਵਾਉਣ ਦੇ ਨਾਲ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਵੀ ਪੂਰਾ ਕੀਤਾ।
ਬੱਲੇਬਾਜ਼ਾਂ ਤੋਂ ਪਹਿਲਾਂ ਕੋਲਕਾਤਾ ਦੇ ਗੇਂਦਬਾਜ਼ਾਂ ਨੇ ਵੀ ਵਧੀਆ ਕੰਮ ਕੀਤਾ। ਪਿਛਲੇ ਮੈਚ ਵਿੱਚ ਮਹਿੰਗੇ ਸਾਬਤ ਹੋਏ ਪੈਟ ਕਮਿੰਸ ਨੇ ਇਸ ਮੈਚ ਵਿਚ ਹੈਦਰਾਬਾਦ ਦੇ ਵੱਡੇ ਖਿਡਾਰੀ ਜਾਨੀ ਬੇਅਰਸਟੋਅ ਨੂੰ 5 ਦੌੜਾਂ 'ਤੇ ਆਊਟ ਕਰਕੇ ਕੋਲਕਾਤਾ ਨੂੰ ਪਹਿਲੀ ਸਫ਼ਲਤਾ ਦਿਵਾਈ।
ਕੋਲਕਾਤਾ ਦੇ ਗੇਂਦਬਾਜ਼ਾਂ ਨੇ ਹੈਦਰਾਬਾਦ 'ਤੇ ਬੇਅਰਸਟੋਅ ਦੇ ਜਾਣ ਪਿੱਛੋਂ ਦਬਾਅ ਬਣਾ ਲਿਆ। ਸਟ੍ਰੈਟਜਿਕ ਸਮਾਂ ਖ਼ਤਮ ਹੋਣ ਤੱਕ ਟੀਮ 9 ਓਵਰਾਂ ਵਿੱਚ ਸਿਰਫ਼ 59 ਦੌੜਾਂ ਹੀ ਬਣਾ ਸਕੀ ਸੀ ਅਤੇ ਬ੍ਰੇਕ ਤੋਂ ਬਾਅਦ ਹੀ ਵਰੁਣ ਚੱਕਰਵਰਤੀ ਨੇ ਆਪਦੀ ਪਹਿਲੀ ਹੀ ਗੇਂਦ 'ਤੇ ਡੇਵਿਡ ਵਾਰਨਰ (36 ਦੌੜਾਂ 29 ਗੇਂਦਾਂ) ਨੂੰ ਕੈਚ ਕਰ ਲਿਆ। 10 ਓਵਰਾਂ ਤੋਂ ਬਾਅਦ ਹੈਦਰਾਬਾਦ ਦਾ ਸਕੋਰ ਦੋ ਵਿਕਟਾਂ 'ਤੇ 60 ਦੌੜਾਂ ਸੀ। ਟੀਮ ਦੇ ਤਜ਼ਰਬੇਕਾਰ ਬੱਲੇਬਾਜ਼ ਮਨੀਸ਼ ਪਾਂਡੇ ਅਤੇ ਇਸ ਮੈਚ ਵਿੱਚ ਟੀਮ ਵਿੱਚ ਸ਼ਾਮਲ ਕੀਤੇ ਰਿੱਧੀਮਨ ਸਾਹਾ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਤੀਜੀ ਵਿਕਟ ਲਈ 62 ਦੌੜਾਂ ਜੋੜੀਆਂ। ਦੋਵੇਂ ਸ਼ੁਰੂਆਤ ਵਿੱਚ ਹੌਲੀ ਖੇਡੇ ਅਤੇ ਰਣਨੀਤੀ ਤਹਿਤ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਵਿੱਚ ਫੇਲ ਰਹੇ।
-
.@KKRiders register their first victory of #Dream11IPL 2020 with 2 overs to spare.
— IndianPremierLeague (@IPL) September 26, 2020 " class="align-text-top noRightClick twitterSection" data="
They beat #SRH by 7 wickets.#Dream11IPL #KKRvSRH pic.twitter.com/xQkR6gha9u
">.@KKRiders register their first victory of #Dream11IPL 2020 with 2 overs to spare.
— IndianPremierLeague (@IPL) September 26, 2020
They beat #SRH by 7 wickets.#Dream11IPL #KKRvSRH pic.twitter.com/xQkR6gha9u.@KKRiders register their first victory of #Dream11IPL 2020 with 2 overs to spare.
— IndianPremierLeague (@IPL) September 26, 2020
They beat #SRH by 7 wickets.#Dream11IPL #KKRvSRH pic.twitter.com/xQkR6gha9u
ਮਨੀਸ਼ ਨੂੰ ਆਂਦਰੇ ਰਸੇਲ ਨੇ 18ਵੇਂ ਓਵਰ ਦੀ ਆਪਣੀ ਗੇਂਦ 'ਤੇ ਹੀ ਕੈਚ ਕਰ ਲਿਆ। ਸਾਹਾ ਵੀ ਆਖ਼ਰੀ ਓਵਰ ਵਿੱਚ ਪਵੇਲੀਅਨ ਪਰਤ ਗਿਆ। ਮਨੀਸ਼ ਨੇ 38 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ, ਜਦਕਿ ਸਾਹਾ ਨੇ 31 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਕੋਲਕਾਤਾ ਲਈ ਰਸੇਲ, ਕਮਿੰਸ ਅਤੇ ਵਰੁਣ ਨੇ ਇੱਕ-ਇੱਕ ਵਿਕਟ ਝਟਕਾਈ। ਮੈਚ ਵਿੱਚ ਕੋਲਕਾਤਾ ਨੇ 7 ਗੇਂਦਬਾਜ਼ਾਂ ਨੂੰ ਅਜਮਾਇਆ।