ਸ਼ਾਰਜਾਹ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਵਿੱਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿੱਚ ਦੌੜਾਂ ਦੀ ਬਾਰਸ਼ ਵੇਖਣ ਨੂੰ ਮਿਲੀ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ, ਤਾਂ ਰਾਜਸਥਾਨ ਵੀ ਪਿੱਛੇ ਨਹੀਂ ਰਹੀ ਅਤੇ 19.3 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਪੰਜਾਬ ਦੇ ਮਯੰਕ ਅਗਰਵਾਲ (50 ਗੇਂਦਾਂ 'ਚ 106 ਦੌੜਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (54 ਗੇਂਦਾਂ 'ਚ 69 ਦੌੜਾਂ, 7 ਚੌਕੇ ਤੇ ਇੱਕ ਛੱਕਾ) ਦਾ ਬੱਲਾ ਖੂਬ ਚੱਲਿਆ। ਰਾਜਸਥਾਨ ਵੱਲੋਂ ਸੰਜੂ ਸੈਮਸਨ (42 ਗੇਂਦਾਂ 'ਚ 85 ਦੌੜਾਂ, 4 ਚੌਕੇ ਤੇ 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (27 ਗੇਂਦਾਂ 'ਚ 50 ਦੌੜਾਂ, 7 ਚੌਕੇ ਤੇ 2 ਛੱਕੇ) ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਅਤੇ ਜਿੱਤ ਦੀ ਨੀਂਹ ਰੱਖੀ।
ਸੈਮਸਨ ਦੇ ਆਊਟ ਹੋਣ ਤੋਂ ਬਾਅਦ ਲੱਗ ਰਿਹਾ ਸੀ ਕਿ ਰਾਜਸਥਾਨ ਮੈਚ ਹਾਰ ਜਾਵੇਗੀ। ਉਦੋਂ ਹੀ ਹੌਲੀ ਖੇਡ ਰਹੇ ਰਾਹੁਲ ਤੇਵਤੀਆ ਨੇ ਸ਼ੈਲਡਨ ਕੋਟਰਲ ਦੇ 18ਵੇਂ ਓਵਰ ਵਿੱਚ ਪੰਜ ਛੱਕੇ ਲਗਾਉਂਦੇ ਹੋਏ ਸਾਰੀ ਕਹਾਣੀ ਪਲਟ ਕਰ ਰੱਖ ਦਿੱਤੀ। ਆਖ਼ਰੀ ਦੋ ਓਵਰਾਂ ਵਿੱਚ ਰਾਜਸਥਾਨ ਨੂੰ 21 ਦੌੜਾਂ ਦੀ ਜ਼ਰੂਰਤ ਸੀ। ਮੁਹੰਮਦ ਸ਼ਮੀ ਨੇ ਪਹਿਲੀ ਗੇਂਦ 'ਤੇ ਰਾਬਿਨ ਉਥੱਪਾ ਨੂੰ ਆਊਟ ਕਰ ਦਿੱਤਾ, ਪਰ ਨਵੇਂ ਬੱਲੇਬਾਜ਼ ਜੋਫਰਾ ਆਰਚਰ ਨੇ ਸ਼ਮੀ ਨੂੰ ਦੋ ਛੱਕੇ ਮਾਰ ਕੇ ਰਾਜਸਥਾਨ ਨੂੰ ਜਿੱਤ ਦੇ ਕੰਢੇ ਖੜਾ ਕਰ ਦਿੱਤਾ। ਓਵਰ ਵਿੱਚ ਸ਼ਮੀ ਨੂੰ ਤੇਵਤੀਆ ਨੇ ਇੱਕ ਹੋਰ ਛੱਕਾ ਜੜਿਆ ਅਤੇ ਅਗਲੀ ਗੇਂਦ 'ਤੇ ਆਊਟ ਹੋ ਗਿਆ। ਤੇਵਤੀਆ ਨੇ 31 ਗੇਂਦਾਂ ਦੀ ਪਾਰੀ ਵਿੱਚ 7 ਛੱਕੇ ਮਾਰਦੇ ਹੋਏ 53 ਦੌੜਾਂ ਬਣਾਈਆਂ।
ਆਖ਼ਰੀ ਓਵਰ ਵਿੱਚ ਰਾਜਸਥਾਨ ਨੂੰ ਜਿੱਤ ਲਈ ਦੋ ਦੌੜਾਂ ਚਾਹੀਦੀਆਂ ਸਨ। ਓਵਰ ਦੀ ਤੀਜੀ ਗੇਂਦ 'ਤੇ ਟਾਮ ਕਰਨ ਨੇ ਚੌਕਾ ਮਾਰ ਕੇ ਰਾਜਸਥਾਨ ਨੂੰ ਜਿੱਤ ਦਿਵਾਈ। ਪੰਜਾਬ ਵੱਲੋਂ ਇਸ ਮੈਚ ਵਿੱਚ ਬਣਾਈਆਂ ਦੌੜਾਂ ਆਈਪੀਐਲ ਦੇ ਇਸ ਸੀਜ਼ਨ ਦਾ ਸੱਭ ਤੋਂ ਵੱਡਾ ਟੀਚਾ ਸੀ, ਜਿਸ ਨੂੰ ਕੁੱਝ ਘੰਟਿਆਂ ਬਾਅਦ ਰਾਜਸਥਾਨ ਨੇ ਆਪਣੇ ਨਾਂਅ ਕਰ ਲਿਆ।
ਰਾਜਸਥਾਨ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਿਆ, ਪਰ ਦਾਅ ਉਲਟਾ ਪੈ ਗਿਆ ਅਤੇ ਰਾਹੁਲ ਤੇ ਮਯੰਕ ਨੇ ਪਹਿਲੀ ਵਿਕਟ ਲਈ ਰਿਕਾਰਡ 183 ਦੌੜਾਂ ਬਣਾਈਆਂ। ਕੇ.ਐਲ. ਰਾਹੁਲ ਅਤੇ ਮਯੰਕ ਅਗਰਵਾਲ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ 'ਤੇ ਪਾਵਰਪਲੇਅ ਵਿੱਚ ਹੀ 60 ਦੌੜਾਂ ਬਣਾ ਲਈਆਂ ਸਨ।
ਸਟ੍ਰੈਟਜਿਕ ਸਮਾਂ ਖ਼ਤਮ ਹੋਣ ਤੱਕ ਦੋਵੇਂ 86 ਦੌੜਾਂ ਬਣਾ ਕੇ ਡਟੇ ਹੋਏ ਸਨ। 9ਵੇਂ ਓਵਰ ਵਿੱਚ ਟੀਮ ਨੇ 100 ਦੌੜਾਂ ਦਾ ਅੰਕੜਾ ਛੋਹ ਲਿਆ। ਇਥੋਂ ਦੋਵਾਂ ਨੇ ਤੇਜ਼ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਰਾਹੁਲ ਨੇ 50 ਦੌੜਾਂ ਪੂਰੀਆਂ ਕੀਤੀਆਂ, ਜਦਕਿ ਮਯੰਕ ਸੈਂਕੜਾ ਬਣਾ ਕੇ ਸੈਮ ਕਰਨ ਦੀ ਗੇਂਦ 'ਤੇ ਆਊਟ ਹੋ ਗਿਆ। ਇਹ ਮਯੰਕ ਦਾ ਆਈਪੀਐਲ ਵਿੱਚ ਸਭ ਤੋਂ ਉਚ ਸਕੋਰ ਅਤੇ ਪਹਿਲਾ ਸੈਂਕੜਾ ਹੈ। ਰਾਹੁਲ ਵੀ 18ਵੇਂ ਓਵਰ ਵਿੱਚ ਅੰਕਿਤ ਦੀ ਗੇਂਦ 'ਤੇ ਪਵੇਲੀਅਨ ਪਰਤ ਗਿਆ।
ਮਜ਼ਬੂਤ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੇ ਜੋਸ ਬਟਲਰ (4) ਦੀ ਪਹਿਲੀ ਵਿਕਟ ਛੇਤੀ ਗੁਆ ਦਿੱਤੀ। ਇਸ ਪਿੱਛੋਂ ਸੰਜੂ ਸੈਮਸਨ ਨੇ ਆਉਂਦੇ ਹੀ ਛੱਕੇ ਨਾਲ ਖਾਤਾ ਖੋਲ੍ਹ ਕੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ, ਜਿਸ ਵਿੱਚ ਕਪਤਾਨ ਸਟੀਵ ਸਮਿਥ ਨੇ ਵੀ ਉਸਦਾ ਸਾਥ ਦਿੱਤਾ ਅਤੇ ਟੀਮ ਨੂੰ ਪਾਵਰਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ 'ਤੇ 69 ਦੌੜਾਂ ਤੱਕ ਪਹੁੰਚਾਇਆ।
-
Brilliant half-centuries by Smith, Samson and Tewatia help @rajasthanroyals win a thriller of a game here in Sharjah.#Dream11IPL #RRvKXIP pic.twitter.com/cczDkeVoW0
— IndianPremierLeague (@IPL) September 27, 2020 " class="align-text-top noRightClick twitterSection" data="
">Brilliant half-centuries by Smith, Samson and Tewatia help @rajasthanroyals win a thriller of a game here in Sharjah.#Dream11IPL #RRvKXIP pic.twitter.com/cczDkeVoW0
— IndianPremierLeague (@IPL) September 27, 2020Brilliant half-centuries by Smith, Samson and Tewatia help @rajasthanroyals win a thriller of a game here in Sharjah.#Dream11IPL #RRvKXIP pic.twitter.com/cczDkeVoW0
— IndianPremierLeague (@IPL) September 27, 2020
ਸਮਿੱਥ ਨੇ 9ਵੇਂ ਓਵਰ ਵਿੱਚ 26 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ ਪਰ ਜੇਮਜ਼ ਨੀਸ਼ਮ ਦੀ ਅਗਲੀ ਗੇਂਦ 'ਤੇ ਉਹ ਆਊਟ ਹੋ ਗਏ। ਸੈਮਸਨ ਨੂੰ ਇਸ ਦੌਰਾਨ ਰਵੀ ਬਿਸ਼ਨੋਈ ਨੇ ਜੀਵਨਦਾਨ ਦਿੱਤਾ ਅਤੇ ਇਸ ਨਾਲ ਸੈਮਸਨ ਨੇ ਆਪਣਾ ਇੱਕ ਹੋਰ ਅਰਧ ਸੈਂਕੜਾ ਪੂਰਾ ਕੀਤਾ।
-
.@IamSanjuSamson is the Man of the Match for his stupendous knock of 85 off 42 deliveries.#Dream11IPL #RRvKXIP pic.twitter.com/ool0rLCoZI
— IndianPremierLeague (@IPL) September 27, 2020 " class="align-text-top noRightClick twitterSection" data="
">.@IamSanjuSamson is the Man of the Match for his stupendous knock of 85 off 42 deliveries.#Dream11IPL #RRvKXIP pic.twitter.com/ool0rLCoZI
— IndianPremierLeague (@IPL) September 27, 2020.@IamSanjuSamson is the Man of the Match for his stupendous knock of 85 off 42 deliveries.#Dream11IPL #RRvKXIP pic.twitter.com/ool0rLCoZI
— IndianPremierLeague (@IPL) September 27, 2020
ਸੰਜੂ ਜਦੋਂ ਤੱਕ ਸੀ ਅਤੇ ਜਿਸ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਿਹਾ ਸੀ, ਉਦੋਂ ਤੱਕ ਰਾਜਸਥਾਨ ਟੀਮ ਦੌੜ ਵਿੱਚ ਬਣੀ ਹੋਈ ਸੀ, ਪਰ ਜਿਵੇਂ ਹੀ ਮੁਹੰਮਦ ਸ਼ਮੀ ਨੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸੈਮਸਨ ਨੂੰ ਆਊਟ ਕੀਤਾ, ਪੰਜਾਬ ਦੀ ਜਿੱਤ ਪੱਕੀ ਲੱਗਣ ਲੱਗੀ। ਪਰ ਕਹਾਣੀ ਵਿੱਚ ਰੋਮਾਂਚ ਆਉਣਾ ਬਾਕੀ ਸੀ ਅਤੇ ਤੇਵਤੀਆ ਨੇ ਉਹ ਰੋਮਾਂਚ ਲਿਆ ਕੇ ਰਾਜਸਥਾਨ ਨੂੰ ਜਿੱਤ 'ਤੇ ਮੋਹਰ ਲਾ ਦਿੱਤੀ।