ਦੁਬਈ: ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਐਡੀਸ਼ਨ ਦੇ ਆਪਣੇ ਦੂਜੇ ਮੈਚ ਵਿੱਚ ਵੀਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਇੱਕ ਸੁਪਰ ਓਵਰ ਵਿੱਚ ਦਿੱਲੀ ਕੈਪੀਟਲਸ ਦੇ ਖਿਲਾਫ਼ ਆਪਣਾ ਪਹਿਲਾ ਮੈਚ ਹਾਰਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੌਰ ਨਾਲ ਭਿੜੇਗੀ।
ਸੁਪਰ ਓਵਰ ਤੱਕ ਗਿਆ ਸੀ ਪਹਿਲਾ ਮੈਚ
ਦਿੱਲੀ ਕੈਪੀਟਲਸ ਦੇ ਵਿਰੁੱਧ ਪੰਜਾਬ ਨੇ ਮਯੰਕ ਅਗਰਵਾਲ ਦੀ 60 ਗੇਂਦਾਂ ਵਿੱਚ 89 ਦੌੜਾਂ ਦੀ ਪਾਰੀ ਦੇ ਦਮ ਉੱਤੇ 158 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ। ਪੰਜਾਬ ਦੇ ਬਾਕੀ ਬੱਲੇਬਾਜ਼ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਦਿਖਾ ਸਕੇ, ਪਰ ਮਯੰਕ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਨੂੰ ਟੀਚਾ ਦੇ ਕੋਲ ਪਹੁੰਚਾ ਦਿੱਤਾ ਸੀ।
ਅਜਿਹਾ ਲੱਗ ਰਿਹਾ ਸੀ ਕਿ ਕੇਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਮੈਚ ਜਿੱਤੇਗੀ। ਜਦੋਂ ਪੰਜਾਬ ਨੂੰ ਤਿੰਨ ਗੇਂਦਾਂ 'ਤੇ ਇੱਕ ਦੌੜ ਦੀ ਲੋੜ ਸੀ, ਤਾਂ ਪੰਜਾਬ ਨੇ ਆਖਖ਼ਰੀ ਦੋ ਗੇਂਦਾਂ 'ਤੇ ਦੋ ਵਿਕਟਾਂ ਗਵਾ ਦਿੱਤੀਆਂ ਅਤੇ ਮੈਚ ਸੁਪਰ ਓਵਰ 'ਤੇ ਚਲਾ ਗਿਆ। ਕਾਗੀਸੋ ਰਬਾਡਾ ਨੇ ਸੁਪਰ ਓਵਰ ਵਿੱਚ ਦਿੱਲੀ ਕੈਪੀਟਲਸ ਨੂੰ ਜਿੱਤ ਦਿਵਾਈ।
ਵੀਰਵਾਰ ਨੂੰ ਪੰਜਾਬ ਦੀ ਕੋਸ਼ਿਸ਼ ਹੋਵੇਗੀ ਕਿ ਸਲਾਮੀ ਬੱਲੇਬਾਜ਼ ਰਾਹੁਲ ਅਤੇ ਮਯੰਕ 'ਤੇ ਜ਼ਿਆਦਾ ਭਰੋਸਾ ਨਾ ਕਰਦਿਆਂ ਮੱਧ ਕ੍ਰਮ 'ਚ ਕਰੁਣ ਨਾਇਰ, ਗਲੇਨ ਮੈਕਸਵੈਲ ਅਤੇ ਨਿਕੋਲਸ ਪੂਰਨ ਦੇ ਚੱਲਣ ਦੀ ਉਮੀਦ ਕਰੇਗਾ।
ਗੇਲ ਦੀ ਹੋ ਸਕਦੀ ਹੈ ਵਾਪਸੀ
ਪਹਿਲੇ ਮੈਚ ਵਿੱਚ ਯੂਨੀਵਰਸ ਬੌਸ ਕ੍ਰਿਸ ਗੇਲ ਨੂੰ ਪਲੇਇੰਗ -11 ਵਿੱਚ ਜਗ੍ਹਾ ਨਹੀਂ ਮਿਲੀ ਸੀ। ਇਸ ਮੈਚ ਵਿੱਚ ਟੀਮ ਪ੍ਰਬੰਧਨ ਉਸ ਨੂੰ ਤੀਜੇ ਨੰਬਰ ਉੱਤੇ ਲੈ ਕੇ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਅਪਣਾ ਸਕਦਾ ਹੈ।
ਗੇਂਦਬਾਜ਼ੀ ਵਿੱਚ ਮੁਹੰਮਦ ਸ਼ਮੀ ਇੱਕ ਵਾਰ ਫਿਰ ਉਹੀ ਫੋਰਮ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ ਜੋ ਉਸ ਨੇ ਪਹਿਲੇ ਮੈਚ ਵਿੱਚ ਦਿਖਾਇਆ ਸੀ। ਸ਼ਮੀ ਨੇ ਪਹਿਲੇ ਮੈਚ ਵਿੱਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ।
ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਟਨ ਕੋਟਰੇਲ ਸ਼ਮੀ ਨਾਲ ਭਾਰ ਸਾਂਝਾ ਕਰੇਗਾ। ਨਵੇਂ ਖਿਡਾਰੀ ਰਵੀ ਬਿਸ਼ਨੋਈ ਨੇ ਦਿੱਲੀ ਖਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਉਹ ਇੱਕ ਵਾਰ ਫਿਰ ਪਲੇਇੰਗ -11 ਵਿੱਚ ਦਿਖ ਸਕਦਾ ਹੈ। ਟੀਮ ਪ੍ਰਬੰਧਨ ਸ਼ਾਇਦ ਬਹੁਤ ਤਬਦੀਲੀ ਕਰਨ ਬਾਰੇ ਨਹੀਂ ਸੋਚ ਰਿਹਾ ਹੈ।
ਕੋਹਲੀ ਦੀ ਟੀਮ ਜੇਤੂ ਰਹੀ ਹੈ
ਦੂਜੇ ਪਾਸੇ, ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਪਹਿਲੇ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਭਰੋ ਨਾਲ ਭਰੀ ਹੋਈ ਹੋਵੇਗੀ। ਆਰਸੀਬੀ ਦੀਆਂ ਆਪਣੀਆਂ ਮੁਸ਼ਕਿਲਾਂ ਵੀ ਹਨ, ਖ਼ਾਸਕਰ ਤੇਜ਼ ਗੇਂਦਬਾਜ਼ੀ ਵਿੱਚ।
ਦੱਖਣੀ ਅਫ਼ਰੀਕਾ ਦੇ ਡੇਲ ਸਟੈਨ ਨੇ ਵਿਕੇਟ ਤਾਂ ਲਈ ਸੀ ਪਰ 37 ਸਾਲ ਦਾ ਇਹ ਖਿਡਾਰੀ ਆਪਣੇ ਚੰਗੇ ਪ੍ਰਦਰਸ਼ਨ ਦੇ ਕਰੀਬ ਵੀ ਨਹੀਂ ਸੀ। ਉਮੇਸ਼ ਯਾਦਵ ਨੇ 48 ਦੌੜਾਂ ਦੇ ਕੇ ਨਿਰਾਸ਼ ਕੀਤਾ ਸੀ ਤੇ ਕੋਈ ਵਿਕਟ ਵੀ ਹਾਸਿਲ ਨਹੀਂ ਕਰ ਸਕਿਆ ਸੀ।
ਨਵਦੀਪ ਸੈਣੀ ਨੇ ਸ਼ਿਵਮ ਦੂਬੇ ਨੇ ਵੀ ਕੁਝ ਖ਼ਾਸ ਨਹੀਂ ਕੀਤਾ ਸੀ। ਲੈਗ ਸਪੀਨਰ ਯੁਜਵੇਂਦਰ ਚਹਿਲ ਨੇ ਹਾਲਾਤਾਂ ਦਾ ਕਾਫ਼ੀ ਫਾਇਦਾ ਚੁੱਕਿਆ ਤੇ ਤਿੰਨ ਵਿਕੇਟ ਲੈ ਕੇ ਮੈਚ ਵਿੱਚ ਆਪਣੇ ਆਪ ਨੂੰ ਗੈਮ ਚੈਲਿੰਜਰ ਸਾਬਿਤ ਕਰ ਦਿੱਤਾ ਸੀ।
ਅਜੇ ਤੱਕ ਟਰਾਫੀ ਤੋਂ ਕਾਫ਼ੀ ਦੂਰ, ਆਰਸੀਬੀ ਬੱਲੇਬਾਜ਼ੀ ਵਿੱਚ ਦੇਵਦੱਤ ਪਡਿਕਲ ਅਤੇ ਐਰੋਨ ਫਿੰਚ ਤੋਂ ਇੱਕ ਹੋਰ ਸ਼ਾਨਦਾਰ ਸ਼ੁਰੂਆਤੀ ਸਾਂਝੇਦਗੀ ਦੀ ਉਮੀਦ ਕਰੇਗੀ। ਪਡਿਕਲ ਨੇ ਪਹਿਲੇ ਮੈਚ ਵਿੱਚ ਹੀ ਪ੍ਰਭਾਵਿਤ ਕੀਤਾ ਸੀ ਅਤੇ 42 ਗੇਂਦਾਂ ਵਿੱਚ 56 ਦੌੜਾਂ ਬਣਾਈਆਂ।
ਮਿਡਲ ਆਰਡਰ ਵਿੱਚ, ਟੀਮ ਕੋਲ ਕਪਤਾਨ ਕੋਹਲੀ ਅਤੇ ਏਬੀ ਡੀਵਿਲੀਅਰਜ਼ ਹਨ। ਅਜਿਹੀ ਸਥਿਤੀ ਵਿੱਚ, ਇੱਕ ਹੋਰ ਚੰਗੇ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ।
ਟੀਮਾਂ
ਕਿੰਗਜ਼ ਇਲੈਵਨ ਪੰਜਾਬ: ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਕਰੁਣ ਨਾਇਰ, ਸਰਫ਼ਰਾਜ਼ ਖ਼ਾਨ, ਗਲੇਨ ਮੈਕਸਵੈਲ, ਨਿਕੋਲਸ ਪੂਰਨ, ਕ੍ਰਿਸ਼ਨੱਪਾ ਗੌਤਮ, ਕ੍ਰਿਸ ਜੌਰਡਨ, ਸ਼ੈਲਡਨ ਕੋਟਰੇਲ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ, ਮੁਰੂਗਨ ਅਸ਼ਵਿਨ, ਅਰਸ਼ਦੀਪ ਸਿੰਘ, ਕ੍ਰਿਸ ਗੇਲ, ਮਨਦੀਪ ਸਿੰਘ, ਹਰਦਾਸ ਵਿਜੋਲੇਨ, ਦੀਪਕ ਹੁੱਡਾ, ਹਰਪ੍ਰੀਤ ਬਰਾੜ, ਮੁਜੀਬ ਉਰ ਰਹਿਮਾਨ, ਦਰਸ਼ਨ ਨਲਕੰਡੇ, ਜੇਮਜ਼ ਨੀਸ਼ਾਮ, ਈਸ਼ਾਨ ਪੋਰੇਲ, ਸਿਮਰਨ ਸਿੰਘ, ਜਗਦੀਸ਼ ਸੁਚਿਤ, ਤੇਜਿੰਦਰ ਸਿੰਘ ਸ਼ਾਮਿਲ ਹਨ।
ਆਰਸੀਬੀ: ਐਰੋਨ ਫਿੰਚ, ਦੇਵਦੱਤ ਪਦਿਕਲ, ਵਿਰਾਟ ਕੋਹਲੀ (ਕਪਤਾਨ) ਏਬੀ ਡੀਵਿਲੀਅਰਜ਼, ਜੋਸ਼ ਫਿਲਿਪ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਨਵਦੀਪ ਸੈਣੀ, ਉਮੇਸ਼ ਯਾਦਵ, ਡੇਲ ਸਟੇਨ, ਯੁਜਵੇਂਦਰ ਚਾਹਲ, ਮੋਇਨ ਅਲੀ, ਪਵਨ ਦੇਸ਼ਪਾਂਡੇ, ਗੁਰਕੀਰਤ ਸਿੰਘ ਮਾਨ, ਮੁਹੰਮਦ ਸਿਰਾਜ, ਕ੍ਰਿਸ ਮੌਰਿਸ, ਪਵਨ ਨੇਗੀ, ਪਾਰਥਿਵ ਪਟੇਲ, ਸ਼ਾਹਬਾਜ਼ ਅਹਿਮਦ, ਈਸੁਰੂ ਉਦਾਨਾ, ਐਡਮ ਜ਼ੈਂਪਾ, ਕੇਨ ਰਿਚਰਡਸਨ।