ਦੁਬਈ: ਕੋਲਕਾਤਾ ਨਾਈਟ ਰਾਈਡਰਜ਼ ਨੇ ਬੁੱਧਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਸੀਜ਼ਨ 13 ਦੇ 12ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਅੱਗੇ 175 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਰਾਜਸਥਾਨ ਬੱਲੇਬਾਜ਼ਾਂ ਦੇ ਘਟੀਆ ਪ੍ਰਦਰਸ਼ਨ ਸਦਕਾ 9 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ ਰਾਜਸਥਾਨ ਅੱਗੇ 175 ਦੌੜਾਂ ਦੀ ਚੁਨੌਤੀ ਰੱਖੀ। ਪਿਛਲੇ ਦੋ ਮੈਚਾਂ ਵਿੱਚ ਰਾਜਸਥਾਨ ਨੇ ਜਿਵੇਂ ਪ੍ਰਦਰਸ਼ਨ ਕੀਤਾ ਸੀ, ਉਸ ਨੂੰ ਵੇਖ ਕੇ ਲਗਦਾ ਸੀ ਕਿ ਰਾਜਸਥਾਨ ਜਿੱਤ ਦੀ ਹੈਟ੍ਰਿਕ ਲਗਾ ਸਕਦਾ ਹੈ, ਪਰ ਦਿਨੇਸ਼ ਕਾਰਤਿਕ ਦੀ ਵਧੀਆ ਕਪਤਾਨੀ ਨੇ ਰਾਜਸਥਾਨ ਨੂੰ 20 ਓਵਰਾਂ ਵਿੱਚ 9 ਵਿਕਟਾਂ 'ਤੇ 137 ਦੌੜਾਂ 'ਤੇ ਰੋਕ ਦਿੱਤਾ ਅਤੇ ਆਪਣੀ ਟੀਮ ਨੂੰ ਮੈਚ ਜਿਤਾਇਆ।
ਕੋਲਕਾਤਾ ਦੀ ਜਿੱਤ ਦੇ ਨਾਇਕ ਦੋ ਨੌਜਵਾਨ ਗੇਂਦਬਾਜ਼ ਸ਼ਿਵਮ ਮਾਵੀ ਅਤੇ ਕਮਲੇਸ਼ ਨਾਗਰਕੋਟੀ ਰਹੇ। ਮਾਵੀ ਨੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਨਾਗਰਕੋਟ ਨੇ ਚਾਰ ਓਵਰਾਂ ਵਿੱਚ ਸਿਰਫ਼ 13 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।
-
Young @ShivamMavi23 from @KKRiders is named Man of the Match or his tight spell against #RR #Dream11IPL #RRvKKR pic.twitter.com/TMqaLOBcVg
— IndianPremierLeague (@IPL) September 30, 2020 " class="align-text-top noRightClick twitterSection" data="
">Young @ShivamMavi23 from @KKRiders is named Man of the Match or his tight spell against #RR #Dream11IPL #RRvKKR pic.twitter.com/TMqaLOBcVg
— IndianPremierLeague (@IPL) September 30, 2020Young @ShivamMavi23 from @KKRiders is named Man of the Match or his tight spell against #RR #Dream11IPL #RRvKKR pic.twitter.com/TMqaLOBcVg
— IndianPremierLeague (@IPL) September 30, 2020
ਚੁਨੌਤੀ ਭਰੇ ਟੀਚੇ ਦਾ ਸਾਹਮਣਾ ਕਰਨ ਉਤਰੀ ਰਾਜਸਥਾਨ ਨੇ ਦੂਜੇ ਓਵਰ ਵਿੱਚ ਹੀ ਪੈਟ ਕਮਿੰਸ ਦੇ ਹੱਥੋਂ ਕਪਤਾਨ ਸਟੀਮ ਸਮਿੱਥ (3) ਦੀ ਵਿਕਟ ਗੁਆ ਦਿੱਤੀ। ਬੱਲੇਬਾਜ਼ੀ ਲਈ ਆਇਆ ਸੰਜੂ ਸੈਮਸਨ ਵੀ 8 ਦੌੜਾਂ ਹੀ ਬਣਾ ਸਕਿਆ ਅਤੇ ਮਾਵੀ ਦੀ ਗੇਂਦ 'ਤੇ ਸੁਨੀਲ ਨਰਾਇਣ ਨੂੰ ਕੈਚ ਦੇ ਬੈਠਾ। ਬਟਲਰ (21) ਨੂੰ ਆਊਟ ਕਰਕੇ ਮਾਵੀ ਨੇ ਰਾਜਸਥਾਨ ਨੂੰ ਤੀਜਾ ਝਟਕਾ ਦਿੱਤਾ।
ਮਾਵੀ ਦੇ ਸਾਥੀ ਨਾਗਰਕੋਟੀ ਨੇ ਰਾਜਸਥਾਨ ਦੇ ਇੱਕ ਹੋਰ ਤਜ਼ਰਬੇਕਾਰ ਬੱਲੇਬਾਜ਼ ਰਾਬਿਨ ਉਥੱਪਾ ਨੂੰ 2 ਦੌੜਾਂ 'ਤੇ ਆਊਟ ਕੀਤਾ ਅਤੇ ਨੌਜਵਾਨ ਰਿਆਨ ਪਰਾਗ ਨੂੰ ਵੀ ਆਪਣੇ ਖਾਤੇ ਵਿੱਚ ਸੁੱਟ ਲਿਆ। ਪਿਛਲੇ ਮੈਚ ਵਿੱਚ 5 ਛੱਕੇ ਲਗਾਉਣ ਵਾਲਾ ਰਾਹੁਲ ਤੇਵਤੀਆ ਵੀ 14 ਦੌੜਾਂ ਹੀ ਬਣਾ ਸਕਿਆ, ਜਿਸ ਨੂੰ ਵਰੁਣ ਚਕਰਵਰਤੀ ਨੇ ਆਊਟ ਕੀਤਾ।
ਇਥੋਂ ਕੋਲਕਾਤਾ ਦੀ ਜਿੱਤ ਸਿਰਫ਼ ਰਸਮੀ ਰਹਿ ਗਈ ਸੀ। ਅਖ਼ੀਰ ਵਿੱਚ ਭਾਵੇਂ ਟਾਮ ਕਰਨ ਨੇ ਲੜਾਈ ਲੜੀ, ਜਿਸ ਵਿੱਚ ਉਹ ਇਕੱਲਾ ਰਹਿ ਗਿਆ। ਕਰਨ ਨੇ ਇਸ ਆਈਪੀਐਲ ਦਾ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਉਸ ਨੇ 35 ਗੇਂਦਾਂ 'ਤੇ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 54 ਦੌੜਾਂ ਬਣਾਈਆਂ।
ਇਸਤੋਂ ਪਹਿਲਾਂ ਕੋਲਕਾਤਾ ਨੇ ਸ਼ੁਭਮ ਗਿੱਲ ਨਾਲ ਇੱਕ ਵਾਰ ਫ਼ਿਰ ਸੁਨੀਲ ਨਰਾਇਣ ਨੂੰ ਭੇਜਿਆ। ਨਾਰਾਇਣ ਨੂੰ ਉਥੱਪਾ ਨੇ ਤੀਜੇ ਓਵਰ ਦੀ ਪੰਜਵੀਂ ਗੇਂਦ 'ਤੇ ਜੀਵਨਦਾਨ ਦਿੱਤਾ। ਹਾਲਾਂਕਿ ਗੇਂਦਬਾਜ਼ ਓਨਦਕਟ ਨੇ ਪੰਜਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਨਰਾਇਣ ਨੂੰ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਦੋ ਗੇਂਦਾਂ 'ਤੇ ਨਰਾਇਣ ਨੇ ਇੱਕ ਚੌਕਾ ਤੇ ਇੱਕ ਛੱਕਾ ਜੜ੍ਹਿਆ ਸੀ, ਜਿਸ ਨਾਲ ਉਸਨੇ 15 ਦੌੜਾਂ ਜੋੜੀਆਂ ਸਨ।
ਪਹਿਲੀ ਵਿਕਟ ਡਿੱਗਣ ਉਪਰੰਤ ਗਿੱਲ ਤੇ ਨੀਤੀਸ਼ ਰਾਣਾ 'ਤੇ ਦਬਾਅ ਆ ਗਿਆ। ਦੋਵਾਂ ਨੇ ਕੋਸ਼ਿਸ਼ ਕਰਦੇ ਹੋਏ ਕੁੱਝ ਹੱਦ ਤੱਕ ਸਫ਼ਲਤਾ ਹਾਸਲ ਕੀਤੀ। ਰਾਣਾ (22 ਦੌੜਾਂ) ਵਿਕਟ 'ਤੇ ਚੰਗੀ ਤਰ੍ਹਾਂ ਟਿਕਣ ਤੋਂ ਬਾਅਦ ਰੰਗ ਵਿੱਚ ਆਉਂਦਾ ਇਸਤੋਂ ਪਹਿਲਾਂ ਹੀ ਤੇਵਤੀਆ ਨੇ ਉਸ ਨੂੰ ਪਰਾਗ ਦੇ ਹੱਥਾਂ ਵਿੱਚ ਕੈਚ ਕਰਵਾ ਦਿੱਤਾ।
-
That's that from Match 12 as the @KKRiders win by 37 runs and register their second win of the season.#Dream11IPL #RRvKKR pic.twitter.com/WkssQH4pvD
— IndianPremierLeague (@IPL) September 30, 2020 " class="align-text-top noRightClick twitterSection" data="
">That's that from Match 12 as the @KKRiders win by 37 runs and register their second win of the season.#Dream11IPL #RRvKKR pic.twitter.com/WkssQH4pvD
— IndianPremierLeague (@IPL) September 30, 2020That's that from Match 12 as the @KKRiders win by 37 runs and register their second win of the season.#Dream11IPL #RRvKKR pic.twitter.com/WkssQH4pvD
— IndianPremierLeague (@IPL) September 30, 2020
ਆਂਦਰੇ ਰਸੇਲ ਦੇ ਬੱਲੇਬਾਜ਼ੀ ਲਈ ਆਉਣ 'ਤੇ ਸਮਿੱਥ ਨੇ ਜੋਫ਼ਰਾ ਆਰਚਰ ਨੂੰ ਬੁਲਾਇਆ। ਆਰਚਰ, ਰਸੇਲ ਨੂੰ ਤਾਂ ਆਊਟ ਨਹੀਂ ਕਰ ਸਕਿਆ ਪਰ ਗਿੱਲ (34 ਗੇਂਦਾਂ 'ਚ 47 ਦੌੜਾਂ, 4 ਚੌਕੇ, 1 ਛੱਕਾ) ਨੂੰ ਆਊਟ ਜ਼ਰੂਰ ਕਰ ਦਿੱਤਾ।
ਆਰਚਰ ਨੇ ਦਿਨੇਸ਼ ਕਾਰਤਿਕ ਨੂੰ ਵੀ 1 ਦੌੜ ਹੀ ਬਣਾ ਕੇ ਆਊਟ ਕਰ ਦਿੱਤਾ। ਰਸੇਲ ਦੇ ਜਾਣ ਤੋਂ ਬਾਅਦ ਟੀਮ ਨੂੰ ਈਓਨ ਮੋਰਗਨ ਨੇ ਅਖ਼ੀਰ ਤੱਕ ਸੰਭਾਲੀ ਰੱਖਿਆ। ਆਪਣੀ ਅਜੇਤੂ ਪਾਰੀ ਦੌਰਾਨ 23 ਗੇਂਦਾਂ 'ਤੇ 34 ਦੌੜਾਂ ਬਣਾਉਂਦੇ ਹੋਏ ਉਸ ਨੇ ਟੀਮ ਨੂੰ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 175 ਦੇ ਚੁਨੌਤੀਪੂਰਨ ਟੀਚੇ ਤੱਕ ਪਹੁੰਚਾ ਦਿੱਤਾ।