ਮੁੰਬਈ : ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਅਰਧ-ਸੈਂਕੜੇ ਅਤੇ ਹਾਰਦਿਕ ਪਾਂਡਿਆ ਤੇ ਲਸਿਥ ਮਲਿੰਗਾ ਦੀ ਵਧੀਆ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਨੇ ਬੁੱਧਵਾਰ ਨੂੰ ਚੇਨੱਈ ਦੇ ਜਿੱਤ ਵਾਲੇ ਰੱਥ ਨੂੰ ਰੋਕ ਦਿੱਤਾ।ਮੁੰਬਈ ਦੇ ਵਾਨਖੇੜੇ ਮੈਦਾਨ ਵਿਖੇ ਖੇਡੇ ਗਏ ਇਸ ਮੁਕਾਬਲੇ ਵਿੱਚ ਮੇਜ਼ਬਾਨ ਮੁੰਬਈ ਨੇ ਇਸ ਸੀਜ਼ਨ ਵਿੱਚ ਜਿੱਤ ਦੀ ਹੈਟ੍ਰਿਕ ਲਾ ਚੁੱਕੀ ਚੇਨੱਈ ਨੂੰ 37 ਦੌੜਾਂ ਨਾਲ ਮਾਤ ਦਿੱਤੀ।
ਦੱਸ ਦਇਏ ਕਿ ਆਈ.ਪੀ.ਐਲ ਦੇ 12ਵੇਂ ਸੀਜ਼ਨ ਵਿੱਚ ਚੇਨੱਈ ਦੀ ਇਹ ਪਹਿਲੀ ਹਾਰ ਹੈ। ਇਸ ਜਿੱਤ ਦੇ ਨਾਲ ਮੁੰਬਈ ਇੰਡੀਅਨ ਟੀ20 ਲੀਗ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 170 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਚੇਨੱਈ 20 ਓਵਰਾਂ ਵਿੱਚ ਸਿਰਫ਼ 133 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਚੇਨੱਈ ਵਲੋਂ ਕੇਦਾਰ ਯਾਦਵ ਨੇ 58 ਦੌੜਾਂ ਦੀ ਅਰਧ-ਸੈਂਕੜਾ ਲਾਇਆ। ਹਾਰਦਿਕ ਪਾਂਡਿਆ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।