ਮੁੰਬਈ: ਭਾਰਤ ਨੇ ਨਿਉਜ਼ੀਲੈਂਡ ਨੂੰ ਦੂਜੇ ਟੈਸਟ ਮੈਚ ਵਿੱਚ 372 ਦੌੜਾਂ ਨਾਲ (India win series against New Zealand) ਹਰਾਇਆ। ਇਸਦੇ ਨਾਲ ਹੀ 2 ਮੈਚਾਂ ਦੀ ਸੀਰੀਜ਼ ਵੀ 1-0 ਨਾਲ ਜਿੱਤ ਲਈ। ਇਹ ਟੈਸਟ ਕ੍ਰਿਕਟ 'ਚ ਦੌੜਾਂ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਵੱਲੋਂ ਅਸ਼ਵਿਨ ਅਤੇ ਜਯੰਤ ਨੇ 4-4 ਵਿਕਟਾਂ ਆਪਣੇ ਨਾਂਅ ਕੀਤੀਆਂ। ਚੌਥੇ ਦਿਨ ਦੇ ਮੈਂਚ ’ਚ ਜਯੰਤ ਯਾਦਵ ਨੇ 4 ਵਿਕਟਾਂ ਲਈਆਂ।
ਇਸ ਜਿੱਤ ਨਾਲ ਭਾਰਤ (India beat New Zealand) ਨੇ ਦੋ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਂ ਕਰ ਲਈ ਹੈ ਅਤੇ ਹੁਣ ਵਿਰਾਟ ਕੋਹਲੀ ਦੀ ਟੀਮ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਟੈਸਟ ਅਤੇ ਤਿੰਨ ਵਨਡੇ ਮੈਚਾਂ ਲਈ ਦੱਖਣੀ ਅਫਰੀਕਾ ਜਾਵੇਗੀ। ਹਾਲਾਂਕਿ, ਦੂਸਰਾ ਟੈਸਟ ਪਹਿਲੀ ਪਾਰੀ ਵਿੱਚ ਏਜਾਜ਼ ਪਟੇਲ ਦੇ 10 ਵਿਕਟਾਂ ਲਈ ਯਾਦ ਕੀਤਾ ਜਾਵੇਗਾ ਜਿਸ ਨੇ ਇਹ ਉਪਲਬਧੀ ਹਾਸਲ ਕਰਨ ਵਾਲੇ ਜਿਮ ਲੇਕਰ ਅਤੇ ਅਨਿਲ ਕੁੰਬਲੇ ਤੋਂ ਬਾਅਦ ਖੇਡ ਦੇ ਇਤਿਹਾਸ ਵਿੱਚ ਤੀਜਾ ਗੇਂਦਬਾਜ਼ ਬਣਾਇਆ।
ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 325 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 62 ਦੌੜਾਂ 'ਤੇ ਸਿਮਟ ਗਈ ਸੀ। ਭਾਰਤ ਨੇ ਆਪਣੀ ਦੂਜੀ ਪਾਰੀ 7 ਵਿਕਟਾਂ 'ਤੇ 276 ਦੌੜਾਂ 'ਤੇ ਸਮਾਪਤੀ ਦਾ ਐਲਾਨ ਕੀਤਾ। ਦੋਹਾਂ ਟੀਮਾਂ ਵਿਚਾਲੇ ਕਾਨਪੁਰ 'ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ।
ਜਯੰਤ ਯਾਦਵ ਨੇ ਰਵੀਚੰਦਰਨ ਅਸ਼ਵਿਨ ਦੇ ਨਾਲ ਮਿਲ ਕੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ। ਦੂਜੀ ਪਾਰੀ ਵਿੱਚ ਅਸ਼ਵਿਨ ਨੇ ਚਾਰ ਅਤੇ ਜਯੰਤ ਯਾਦਵ ਨੇ ਵੀ ਚਾਰ ਵਿਕਟਾਂ ਹਾਸਲ ਕੀਤੀਆਂ। ਖਾਸ ਗੱਲ ਇਹ ਸੀ ਕਿ ਮੁੰਬਈ ਟੈਸਟ ਦੇ ਚੌਥੇ ਦਿਨ ਜਯੰਤ ਯਾਦਵ ਦੀਆਂ ਚਾਰ ਵਿਕਟਾਂ ਆਈਆਂ, ਜੋ ਮੈਚ ਦਾ ਆਖਰੀ ਦਿਨ ਸਾਬਤ ਹੋਇਆ।
ਟੈਸਟ 'ਚ ਦੌੜਾਂ ਦੀ ਸਭ ਤੋਂ ਵੱਡੀ ਜਿੱਤ...
ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ (2021)
ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ (2015)
ਨਿਊਜ਼ੀਲੈਂਡ ਨੂੰ 321 ਦੌੜਾਂ ਨਾਲ ਹਰਾਇਆ (2016)
ਮਯੰਕ ਅਗਰਵਾਲ ਅਤੇ ਰਵੀਚੰਦਰਨ ਅਸ਼ਵਿਨ ਦੇ ਨਾਂ ਰਿਹਾ ਮੈਚ
ਟੀਮ ਇੰਡੀਆ ਵੱਲੋਂ ਇਸ ਮੈਚ ’ਚ ਮਯੰਕ ਅਗਰਵਾਲ ਅਤੇ ਰਵੀਚੰਦਰਨ ਅਸ਼ਵਿਨ ਨੇ ਕਮਾਲ ਕਰ ਦਿੱਤਾ। ਮਯੰਕ ਨੇ ਪਹਿਲੀ ਪਾਰੀ ਵਿੱਚ 150 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ਵਿੱਚ ਵੀ 62 ਦੌੜਾਂ ਦੀ ਅਹਿਮ ਪਾਰੀ ਖੇਡੀ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਕਾਰਨ ਮਯੰਕ ਨੂੰ ਮੌਕਾ ਮਿਲਿਆ, ਜਿਸ ਦਾ ਉਨ੍ਹਾਂ ਵੱਲੋਂ ਪੂਰਾ ਫਾਇਦਾ ਉਠਾਇਆ। ਇਸ ਦੇ ਨਾਲ ਹੀ ਰਵੀਚੰਦਰਨ ਅਸ਼ਵਿਨ ਨੇ ਵੀ ਇਸ ਮੈਚ ਵਿੱਚ ਅੱਠ ਵਿਕਟਾਂ ਲਈਆਂ, ਅਸ਼ਵਿਨ ਨੇ ਦੋਵੇਂ ਪਾਰੀਆਂ ਵਿੱਚ ਚਾਰ-ਚਾਰ ਵਿਕਟਾਂ ਲਈਆਂ।
ਏਜਾਜ਼ ਨੇ ਮੁੰਬਈ ਟੈਸਟ ਨੂੰ ਬਣਾਇਆ ਯਾਦਗਾਰ
ਮੁੰਬਈ 'ਚ ਖੇਡੇ ਗਏ ਇਸ ਟੈਸਟ ਮੈਚ 'ਚ ਬੇਸ਼ਕ ਭਾਰਤ ਨੇ ਜਿੱਤ ਦਰਜ ਕੀਤੀ ਹੋਵੇ ਪਰ ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਦੇ ਨਾਂ 'ਤੇ ਇਹ ਮੈਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਏਜਾਜ਼ ਪਟੇਲ ਨੇ ਮੁੰਬਈ ਟੈਸਟ ਦੀ ਪਹਿਲੀ ਪਾਰੀ ਵਿੱਚ ਭਾਰਤ ਲਈ ਸਾਰੀਆਂ ਦਸ ਵਿਕਟਾਂ ਲਈਆਂ ਅਤੇ ਅਜਿਹਾ ਕਰਨ ਵਾਲੇ ਟੈਸਟ ਇਤਿਹਾਸ ਵਿੱਚ ਤੀਜੇ ਗੇਂਦਬਾਜ਼ ਬਣ ਗਏ। ਦੂਜੀ ਪਾਰੀ ਵਿੱਚ ਵੀ ਏਜਾਜ਼ ਪਟੇਲ ਨੇ ਚਾਰ ਵਿਕਟਾਂ ਲਈਆਂ ਅਤੇ ਪੂਰੇ ਮੈਚ ਵਿੱਚ 14 ਵਿਕਟਾਂ ਲਈਆਂ। ਖਾਸ ਗੱਲ ਇਹ ਸੀ ਕਿ ਏਜਾਜ਼ ਪਟੇਲ ਦਾ ਜਨਮ ਮੁੰਬਈ 'ਚ ਹੀ ਹੋਇਆ ਸੀ, ਅਜਿਹੇ ਚ ਇਹ ਉਨ੍ਹਾਂ ਦਾ ਘਰੇਲੂ ਮੈਦਾਨ ਹੀ ਹੋਇਆ।
ਇਹ ਵੀ ਪੜੋ: 'ਮੇਰੀ ਜ਼ਿੰਦਗੀ ’ਚ ਕ੍ਰਿਕਟ ਦਾ ਸਭ ਤੋਂ ਸ਼ਾਨਦਾਰ ਦਿਨ ਅਤੇ ਸ਼ਾਇਦ ਹਮੇਸ਼ਾ ਰਹੇਗਾ'