ਨਵੀਂ ਦਿੱਲੀ: ਬੀਸੀਸੀਆਈ ਦੇ ਇਕ ਸੂਤਰ ਦੇ ਹਵਾਲੇ ਨਾਲ ਖੁਲਾਸਾ ਹੋਇਆ ਹੈ ਕਿ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹੱਥ ਦੀ ਸੱਟ ਕਾਰਨ ਐਤਵਾਰ ਤੋਂ ਬੰਗਲਾਦੇਸ਼ ਖਿਲਾਫ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਪਤਾ ਲੱਗਾ ਹੈ ਕਿ ਸ਼ਮੀ ਨੂੰ ਆਸਟਰੇਲੀਆ ਤੋਂ ਵਾਪਸੀ ਤੋਂ ਬਾਅਦ ਟਰੇਨਿੰਗ ਸੈਸ਼ਨ ਦੌਰਾਨ ਸੱਟ ਲੱਗ ਗਈ ਸੀ। ਸ਼ਮੀ 14 ਦਸੰਬਰ ਤੋਂ ਚਟਗਾਂਵ ਵਿੱਚ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵੀ ਨਹੀਂ ਖੇਡ ਸਕਣਗੇ। ਇਕ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, 'ਮੁਹੰਮਦ ਸ਼ਮੀ ਦੇ ਹੱਥ 'ਤੇ ਸੱਟ ਲੱਗੀ ਹੈ, ਜਿਸ ਕਾਰਨ ਉਸ ਨੂੰ ਬੰਗਲਾਦੇਸ਼ ਨਹੀਂ ਭੇਜਿਆ ਗਿਆ ਹੈ।
33 ਸਾਲਾ ਬੰਗਾਲ ਦਾ ਤੇਜ਼ ਗੇਂਦਬਾਜ਼ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤ ਦੀ ਵਨਡੇ ਟੀਮ ਦਾ ਅਨਿੱਖੜਵਾਂ ਅੰਗ ਹੈ। ਜੇਕਰ ਸ਼ਮੀ ਟੈਸਟ ਸੀਰੀਜ਼ 'ਚ ਨਹੀਂ ਖੇਡਣਗੇ ਤਾਂ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਚਿੰਤਾ ਹੋਵੇਗੀ। ਕਿਉਂਕਿ ਜੂਨ 'ਚ ਓਵਲ 'ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਭਾਰਤ ਨੂੰ ਹਰ ਮੈਚ ਜਿੱਤਣਾ ਹੋਵੇਗਾ। ਸੂਤਰ ਨੇ ਕਿਹਾ, "ਜੇਕਰ ਸ਼ਮੀ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਜਾਂਦੇ ਹਨ ਤਾਂ ਭਾਰਕ ਦਾ ਤੇਜ਼ ਹਮਲਾ ਕਮਜ਼ੋਰ ਹੋ ਜਾਵੇਗਾ।" ਸ਼ਮੀ ਨੇ ਟੈਸਟ ਕ੍ਰਿਕਟ 'ਚ 60 ਮੈਚਾਂ 'ਚ 216 ਵਿਕਟਾਂ ਲਈਆਂ ਹਨ।
ਸ਼ਮੀ ਦੀ ਜਗ੍ਹਾ ਬੰਗਲਾਦੇਸ਼ ਦੌਰੇ 'ਤੇ ਨਵਦੀਪ ਸੈਣੀ ਅਤੇ ਮੁਕੇਸ਼ ਕੁਮਾਰ 'ਚੋਂ ਕਿਸੇ ਨੂੰ ਚੁਣਨਾ ਹੋਵੇਗਾ। ਪਹਿਲੇ ਟੈਸਟ ਵਿੱਚ ਸੈਣੀ ਨੇ ਚਾਰ ਅਤੇ ਮੁਕੇਸ਼ ਨੇ ਤਿੰਨ ਵਿਕਟਾਂ ਲਈਆਂ ਸਨ। ਜਦੋਂ ਕਿ ਮੁਕੇਸ਼ ਅਨਕੈਪਡ ਹੈ, ਸੈਣੀ ਨੇ ਭਾਰਤ ਲਈ ਦੋ ਟੈਸਟ ਖੇਡੇ ਹਨ। ਉਸਨੇ 2020-21 ਵਿੱਚ ਆਸਟਰੇਲੀਆ ਦੇ ਦੌਰੇ 'ਤੇ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਸ਼ਮੀ ਦੇ ਜ਼ਖਮੀ ਹੋਣ ਤੋਂ ਇਲਾਵਾ ਆਲਰਾਊਂਡਰ ਰਵਿੰਦਰ ਜਡੇਜਾ ਵੀ ਸੱਟ ਕਾਰਨ ਬਾਹਰ ਹਨ। ਉਹ ਸਤੰਬਰ ਵਿੱਚ ਗੋਡੇ ਦੀ ਸਰਜਰੀ ਤੋਂ ਠੀਕ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: India Vs Australia Hockey Series: ਅੱਜ ਹੋਵੇਗਾ ਚੌਥਾ ਮੈਚ, ਭਾਰਤ ਨੂੰ ਸੀਰੀਜ਼ ਬਰਾਬਰ ਕਰਨ ਲਈ ਜਿੱਤਣਾ ਪਵੇਗਾ ਮੈਚ