ਮੁਹਾਲੀ: ਕ੍ਰਿਕਟਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ 14 ਮਹੀਨਿਆਂ ਬਾਅਦ ਟੀ-20 ਫਾਰਮੈਟ ਵਿੱਚ ਵਾਪਸੀ ਕਰ ਰਹੇ ਹਨ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ 'ਤੇ ਹੋਣਗੀਆਂ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਮੁਹਾਲੀ 'ਚ ਹੋਵੇਗਾ। ਇਸ ਦੌਰਾਨ ਭਾਰਤੀ ਟੀਮ ਮੈਚ ਤੋਂ ਪਹਿਲਾਂ ਅਭਿਆਸ ਕਰਦੀ ਨਜ਼ਰ ਆਈ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਜ਼ੋਰਦਾਰ ਅਭਿਆਸ ਕੀਤਾ।
ਆਈਸੀਸੀ ਟੀ-20 ਵਿਸ਼ਵ ਕੱਪ ਲਈ ਤਿਆਰੀ: ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਖਰੀ ਵਾਰ ਇਸ ਫਾਰਮੈਟ 'ਚ ਖੁਦ ਨੂੰ ਅਜ਼ਮਾਉਂਦੀ ਨਜ਼ਰ ਆਵੇਗੀ। ਅਫਗਾਨਿਸਤਾਨ ਖਿਲਾਫ ਹੋਣ ਵਾਲੇ ਤਿੰਨ ਮੈਚਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਭਾਰਤੀ ਟੀਮ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਕਿੰਨੀ ਤਿਆਰ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਟੀ-20 ਟੀਮ 'ਚ ਵਾਪਸੀ ਹੋਈ ਹੈ। ਅਜਿਹੇ 'ਚ ਦੋਵੇਂ ਤਜ਼ਰਬੇਕਾਰ ਖਿਡਾਰੀ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚਾਂ ਦਾ ਪੂਰਾ ਫਾਇਦਾ ਉਠਾਉਣਾ ਚਾਹੁਣਗੇ।
-
Captain Rohit Sharma in the practice session. 🔥 pic.twitter.com/qhgWY6stKX
— Mufaddal Vohra (@mufaddal_vohra) January 10, 2024 " class="align-text-top noRightClick twitterSection" data="
">Captain Rohit Sharma in the practice session. 🔥 pic.twitter.com/qhgWY6stKX
— Mufaddal Vohra (@mufaddal_vohra) January 10, 2024Captain Rohit Sharma in the practice session. 🔥 pic.twitter.com/qhgWY6stKX
— Mufaddal Vohra (@mufaddal_vohra) January 10, 2024
ਭਾਰਤ ਦੇ ਇਹ ਦੋ ਮਹਾਨ ਖਿਡਾਰੀ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਵਾਲੇ ਸਭ ਤੋਂ ਵੱਡੇ ਖਿਡਾਰੀਆਂ ਵਿੱਚੋਂ ਹਨ। ਉਸ ਦੀ ਮੌਜੂਦਗੀ ਮੁਹਾਲੀ ਦੇ ਦਰਸ਼ਕਾਂ ਨੂੰ ਕੜਾਕੇ ਦੀ ਠੰਡ ਦੇ ਬਾਵਜੂਦ ਮੈਦਾਨ 'ਤੇ ਆਉਣ ਲਈ ਮਜ਼ਬੂਰ ਕਰੇਗੀ। ਕਪਤਾਨ ਰੋਹਿਤ ਸ਼ਰਮਾ ਤੋਂ ਇਨ੍ਹਾਂ ਮੈਚਾਂ 'ਚ ਪਾਵਰਪਲੇ 'ਚ ਉਹੀ ਧਮਾਕੇਦਾਰ ਪ੍ਰਦਰਸ਼ਨ ਦਿਖਾਉਣ ਦੀ ਉਮੀਦ ਹੈ, ਜੋ ਉਸ ਨੇ ਵਨਡੇ ਵਿਸ਼ਵ ਕੱਪ 2023 'ਚ ਦਿਖਾਈ ਸੀ ਪਰ ਕਿੰਗ ਕੋਹਲੀ ਦਾ ਮੱਧ ਓਵਰਾਂ ਵਿੱਚ ਸਟ੍ਰਾਈਕ ਰੇਟ ਵਧਾਉਣ ਦੀ ਕੋਸ਼ਿਸ਼ ਕਰਨ ਵਾਲਾ ਅੰਦਾਜ਼ ਦਰਸ਼ਕਾਂ ਨੂੰ ਮੈਚ ਵਿਚ ਵੇਖਣ ਨੂੰ ਨਹੀਂ ਮਿਲੇਗਾ। ਦਰਅਸਲ ਬੀਤੇ ਦਿਨ ਟੀਮ ਇੰਡੀਆ ਜੇ ਮੁੱਖ ਕੋਚ ਦ੍ਰਾਵਿੜ ਨੇ ਕਿਹਾ ਕਿ ਕੋਹਲੀ ਅਗਲੇ 2 ਮੈਚਾਂ ਲਈ ਉਪਲਬਧ ਹੋਣਗੇ ਅਤੇ ਇਸ ਦਾ ਕਾਰਣ ਕੋਈ ਘਰੇਲੂ ਹੈ।
- ਕੀ ਹਰਮਨਪ੍ਰੀਤ ਕੌਰ ਹੈ ਟੀਮ ਇੰਡੀਆ ਦੀ ਹਾਰ ਲਈ ਜ਼ਿੰਮੇਵਾਰ, ਉਨ੍ਹਾਂ ਦੇ ਪ੍ਰਦਰਸ਼ਨ 'ਤੇ ਮਾਰੋ ਇੱਕ ਨਜ਼ਰ
- ਟੀ-20 'ਚ ਵਾਪਸੀ ਨਾਲ ਇਹ ਵੱਡਾ ਰਿਕਾਰਡ ਆਪਣੇ ਨਾਂ ਕਰਣਗੇ ਵਿਰਾਟ ਕੋਹਲੀ
- ਅਫਗਾਨਿਸਤਾਨ 'ਤੇ ਭਾਰੀ ਪੈਣਗੇ ਭਾਰਤ ਦੇ ਇਹ 7 ਖਿਡਾਰੀ, ਵੇਖੋ ਇਨ੍ਹਾਂ ਦੇ ਖਤਰਨਾਕ ਅੰਕੜੇ
ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਹੋਣਗੇ ਓਪਨਰ: ਇਸ ਦੌਰਾਨ ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤ ਲਈ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਨੇ ਆਖਰੀ ਵਾਰ ਨਵੰਬਰ 2022 ਵਿੱਚ ਟੀ-20 ਖੇਡਿਆ ਸੀ। ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦਾ ਆਖਰੀ ਟੀ-20 ਮੁਕਾਬਲਾ ਹੋਵੇਗਾ। ਇਸ ਸੀਰੀਜ਼ ਤੋਂ ਬਾਅਦ ਟੀਮ ਇਹ ਵੀ ਜਾਣ ਸਕੇਗੀ ਕਿ ਅਮਰੀਕਾ 'ਚ ਹੋਣ ਵਾਲੇ ਆਈਸੀਸੀ ਈਵੈਂਟ ਤੋਂ ਪਹਿਲਾਂ ਉਹ ਕਿਸ ਪੱਧਰ 'ਤੇ ਹੈ।