ETV Bharat / sports

IND VS AUS Semi Final: ਸੈਮੀਫਾਇਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਹਰਮਨਪ੍ਰੀਤ-ਪੂਜਾ ਬਾਹਰ ! ਮੰਧਾਨਾ ਨੂੰ ਮਿਲ ਸਕਦੀ ਹੈ ਕਪਤਾਨੀ

ਆਸਟ੍ਰੇਲੀਆ ਖਿਲਾਫ ਸੈਮੀਫਾਇਨਲ ਤੋਂ ਪਹਿਲਾ ਭਾਰਤ ਨੂੰ ਦੋ ਵੱਡੇ ਝਟਕੇ ਲੱਗੇ ਹਨ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਬਿਮਾਰ ਹੈ, ਉਨ੍ਹਾਂ ਦਾ ਮੈਂਚ ਖੇਡਣਾ ਅਸੰਭਵ ਲੱਗ ਰਿਹਾ ਹੈ। ਉਧਰ ਪੂਜਾ ਵੀ ਬਿਮਾਰ ਹੋਣ ਕਾਰਣ ਮੈਚ ਤੋਂ ਬਾਹਰ ਹੋ ਗਈ ਹੈ। ਪੂਜਾ ਦੀ ਜਗ੍ਹਾ ਸਨੇਹ ਰਾਣਾ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

IND VS AUS Semi Fina
IND VS AUS Semi Fina
author img

By

Published : Feb 23, 2023, 5:04 PM IST

ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ20 ਵਰਲਡ ਕੱਪ ਦੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫਾਇਨਲ ਤੋਂ ਪਹਿਲਾ ਭਾਰਤ ਨੂੰ ਦੋਂ ਵੱਡੇ ਝਟਕੇ ਲੱਗੇ ਹਨ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਅਤੇ ਪ੍ਰਮੁੱਖ ਤੇਜ਼ ਗੇਦਬਾਜ਼ ਪੂਜਾ ਸੈਮੀਫਾਇਨਲ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ, ਹਰਮਨਪ੍ਰੀਤ ਕੌਰ ਬਿਮਾਰ ਹੈ ਅਤੇ ਮੈਂਚ ਤੋਂ ਪਹਿਲਾ ਸ਼ਾਮ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਕਪਤਾਨ ਨੂੰ ਸ਼ਾਮ ਨੂੰ ਛੁੱਟੀ ਦੇ ਦਿੱਤੀ ਗਈ। ਫਿਲਹਾਲ ਉਨ੍ਹਾਂ ਦਾ ਮੈਂਚ ਖੇਡਣ ਜਾਂ ਨਹੀ ਖੇਡਣ 'ਤੇ ਅਜੇ ਤੱਕ ਆਈਸੀਸੀ ਵੱਲੋਂ ਕੋਈ ਬਿਆਨ ਸਾਹਮਣੇ ਨਹੀ ਆਇਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਅਜੇ ਤੱਕ ਫੈਸਲਾਂ ਨਹੀ ਕੀਤਾ ਹੈ ਕਿ ਉਹ ਸੈਮੀਫਾਇਨਲ ਵਿੱਚ ਭੱਜ ਸਕਦੀ ਹੈ ਜਾ ਨਹੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦੋਂ ਦਿਨਾਂ ਤੋਂ ਬਿਮਾਰ ਹਨ।

ਆਸਟ੍ਰੇਲੀਆ ਖਿਲਾਫ ਵਿਗੜ ਸਕਦਾ ਹੈ ਖੇਡ : ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਹਰਮਨਪ੍ਰੀਤ ਕੌਰ ਅਤੇ ਗੇਂਦਬਾਜ਼ ਪੂਜਾ ਵਸਤਰਕਾਰ ਟੀਮ ਦਾ 'ਚ ਨਾ ਹੋਣਾ ਸੈਮੀਫਾਈਨਲ ਦਾ ਖੇਡ ਵਿਗਾੜ ਸਕਦਾ ਹੈ। ਦਸ ਦੇਈਏ ਕਿ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਰਤ ਦੀ ਤੇਜ਼ ਗੇਦਬਾਜ਼ ਪੂਜਾ ਮੈਂਚ ਤੋਂ ਬਾਹਰ ਹੋ ਗਈ ਹੈ। ਆਈਸੀਸੀ ਮੁਤਾਬਿਕ, ਉਨ੍ਹਾਂ ਨੂੰ ਇੰਫੈਕਸ਼ਨ ਦੀ ਸ਼ਿਕਾਇਤ ਕਾਰਣ ਮੈਂਚ ਤੋਂ ਬਾਹਰ ਹੋਣਾ ਪਿਆ ਹੈ। ਪੂਜਾ ਨੇ ਭਾਰਤ ਦੇ ਸਾਰੇ ਗਰੁੱਪ ਸਟੇਜ ਖੇਡਾਂ ਵਿੱਚ ਭਾਗ ਲਿਆ। ਤੇਜ਼ ਗੇਦਬਾਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ 44.5 ਦੀ ਗੇਦਬਾਜ਼ੀ ਔਸਤ ਤੋਂ 2 ਵਿਕੇਟ ਲਗਾਏ ਹਨ। ਆਈਸੀਸੀ ਇੰਵੇਟ ਟੈਕਨੀਕਲ ਕੰਮੇਟੀ ਨੇ ਬੀਸੀਸੀਆਈ ਤੋਂ ਇੱਕ ਰਿਪਲੇਸਮੈਂਟ ਖਿਡਾਰੀ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪਲੇਇੰਗ ਇਲੈਵਨ 'ਚ ਹੋਵੇਗਾ ਬਦਲਾਅ : ਹੁਣ ਇਹ ਸਵਾਲ ਉੱਠ ਰਹੇ ਹਨ ਕਿ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਵਿੱਚ ਟੀਮ ਦਾ ਕਪਤਾਨ ਕੌਣ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸਦੇ ਨਾਲ ਹੀ ਪਲੇਇੰਗ ਇਲੈਵਨ 'ਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਪੂਜਾ ਦੀ ਥਾਂ 'ਤੇ ਤੇਜ਼ ਗੇਂਦਬਾਜ਼ ਅੰਜਲੀ ਸਰਵਾਨੀ ਨੂੰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾ ਸਕਦਾ ਹੈ। ਆਈਸੀਸੀ ਟੈਕਨੀਕਲ ਕਮੇਟੀ ਨੇ ਪੂਜਾ ਦੀ ਜਗ੍ਹਾ ਸਨੇਹ ਰਾਣਾ ਨੂੰ ਬਦਲਵੇਂ ਖਿਡਾਰੀ ਦੇ ਤੌਰ 'ਤੇ ਖੇਡਣ ਦੀ ਇਜਾਜ਼ਤ ਦਿੱਤੀ ਹੈ।

ਭਾਰਤੀ ਖਿਡਾਰੀਆਂ ਨੂੰ ਲੱਗਾ ਵੱਡਾ ਝਟਕਾ: ਸਨੇਹ ਨੇ 24 ਟੀ20 ਸਮੇਤ 47 ਅੰਤਰਰਾਸਟਰੀ ਮੈਂਚਾਂ ਵਿੱਚ ਭਾਗ ਲਿਆ ਹੈ। ਦੂਜੇ ਪਾਸੇ ਮੀਡੀਆ ਰਿਪੋਰਟਸ ਮੁਤਾਬਿਕ, ਹਰਮਨਪ੍ਰੀਤ ਕੌਰ ਦੀ ਜਗ੍ਹਾਂ ਸਮ੍ਰਿਤੀ ਨੂੰ ਕਪਤਾਨੀ ਦਿੱਤੀ ਜਾ ਸਕਦੀ ਹੈ। ਜਦਕਿ ਹਰਮਨਪ੍ਰੀਤ ਦੀ ਜਗ੍ਹਾਂ ਹਰਲੀਨ ਦਿਓਲ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਸੈਮੀਫਾਇਨਲ ਤੋਂ ਪਹਿਲਾ ਭਾਰਤ ਦੇ ਦੋਨੋਂ ਸਟਾਰ ਪਲੇਅਰ ਦਾ ਟੀਮ ਤੋਂ ਬਾਹਰ ਹੋਣਾ ਵੱਡਾ ਝਟਕਾ ਹੈ। ਉਧਰ ਆਸਟ੍ਰੇਲੀਆ ਦੀ ਟੀਮ ਦਾ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਸੈਮੀਫਾਇਨਲ ਤੋਂ ਪਹਿਲਾ ਆਸਟ੍ਰੇਲੀਆ ਟੀਮ ਗਰੁੱਪ 1 ਵਿੱਚ ਸਾਰੇ ਮੈਂਚ ਜਿੱਤ ਕੇ ਸਿਖਰ 'ਤੇ ਬਣੀ ਹੋਈ ਹੈ।

ਇਹ ਵਾ ਪੜ੍ਹੋ: Sunrise Hyderabad New Captain: ਸਨਰਾਇਜ਼ ਹੈਦਰਾਵਾਦ ਨੇ ਇਸ ਅਫਰੀਕੀ ਖਿਡਾਰੀ ਨੂੰ ਦਿੱਤੀ ਵੱਡੀ ਜਿੰਮੇਵਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.