ਚੰਡੀਗੜ੍ਹ : ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲ ਹੀ 'ਚ ਇਕ ਵੀਡੀਓ 'ਚ ਉਨ੍ਹਾਂ ਨੇ ਟੀਮ ਇੰਡੀਆ ਦੇ ਖਿਡਾਰੀਆਂ ਬਾਰੇ ਕਈ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਪਤਾ ਲੱਗਾ ਕਿ ਚੇਤਨ ਸ਼ਰਮਾ ਨੇ ਆਪਣਾ ਅਸਤੀਫਾ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਭੇਜਿਆ ਸੀ, ਜੋ ਕਿ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
-
BCCI chief selector Chetan Sharma resigns from his post. He sent his resignation to BCCI Secretary Jay Shah who accepted it.
— ANI (@ANI) February 17, 2023 " class="align-text-top noRightClick twitterSection" data="
(File Pic) pic.twitter.com/1BhoLiIbPc
">BCCI chief selector Chetan Sharma resigns from his post. He sent his resignation to BCCI Secretary Jay Shah who accepted it.
— ANI (@ANI) February 17, 2023
(File Pic) pic.twitter.com/1BhoLiIbPcBCCI chief selector Chetan Sharma resigns from his post. He sent his resignation to BCCI Secretary Jay Shah who accepted it.
— ANI (@ANI) February 17, 2023
(File Pic) pic.twitter.com/1BhoLiIbPc
ਵਿਰਾਟ ਤੇ ਬੁਮਰਾਹ ਉਤੇ ਕੀਤੀ ਸੀ ਟਿੱਪਣੀ : ਦੱਸ ਦੇਈਏ ਕਿ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਬੋਰਡ (BCCI) ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵੀਡੀਓ 'ਚ ਉਹ ਖਿਡਾਰੀਆਂ ਦੀ ਚੋਣ, ਤਰੀਕਿਆਂ ਅਤੇ ਫਿਟਨੈੱਸ ਨੂੰ ਲੈ ਕੇ ਕਈ ਗੱਲਾਂ ਨੂੰ ਉਜਾਗਰ ਕਰ ਰਹੇ ਸਨ। ਚੇਤਨ ਸ਼ਰਮਾ ਨੂੰ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ 'ਤੇ ਟਿੱਪਣੀ ਕਰਦਿਆਂ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ। ਚੇਤਨ ਸ਼ਰਮਾ 7 ਜਨਵਰੀ 2023 ਨੂੰ ਹੀ ਬੀਸੀਸੀਆਈ ਦੇ ਮੁੱਖ ਚੋਣਕਾਰ ਬਣੇ ਸਨ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ ਪਰ ਇਸ ਵਾਰ ਉਨ੍ਹਾਂ ਦਾ ਕਾਰਜਕਾਲ 40 ਦਿਨਾਂ 'ਚ ਖਤਮ ਹੋ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਚੇਤਨ ਸ਼ਰਮਾ ਦੋਵੇਂ ਕਾਰਜਕਾਲ ਵਿੱਚ ਆਪਣਾ ਅਹੁਦਾ ਗੁਆ ਚੁੱਕੇ ਹਨ, ਪਿਛਲੇ ਕਾਰਜਕਾਲ ਵਿੱਚ ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਵਿੱਚ ਆਪਣੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਪੂਰੀ ਕਮੇਟੀ ਨੂੰ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ : Ranji Trophy Final: ਸੌਰਾਸ਼ਟਰ ਦੇ ਗੇਂਦਬਾਜ਼ਾਂ ਦੇ ਸਾਹਮਣੇ 174 ਦੌੜਾਂ 'ਤੇ ਢੇਰ ਬੰਗਾਲ, ਜੈਦੇਵ-ਚੇਤਨ ਨੇ ਝਟਕੀਆਂ 3-3 ਵਿਕਟਾਂ
ਖਿਡਾਰੀਆਂ ਦੀ ਫਿਟਨੈੱਸ ਸਬੰਧੀ ਕੀਤੇ ਖੁਲਾਸੇ : ਚੇਤਨ ਸ਼ਰਮਾ ਨੇ ਇਲਜ਼ਾਮ ਲਾਇਆ ਹੈ ਕਿ 80 ਤੋਂ 85 ਫੀਸਦੀ ਫਿੱਟ ਹੋਣ ਦੇ ਬਾਵਜੂਦ ਖਿਡਾਰੀ ਪਿੱਚ ਉਤੇ ਤੇਜ਼ੀ ਨਾਲ ਵਾਪਸੀ ਕਰਨ ਲਈ ਟੀਕੇ ਲਗਾਉਂਦੇ ਹਨ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਸਤੰਬਰ 'ਚ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਬੁਮਰਾਹ ਦੀ ਵਾਪਸੀ ਨੂੰ ਲੈ ਕੇ ਉਸ ਅਤੇ ਟੀਮ ਪ੍ਰਬੰਧਨ ਵਿਚਾਲੇ ਮਤਭੇਦ ਸਨ। ਇਸ ਤੋਂ ਇਲਾਵਾ ਚੇਤਨ ਸ਼ਰਮਾ ਨੇ ਇਸ ਵੀਡੀਓ 'ਚ ਕਈ ਅਹਿਮ ਖੁਲਾਸੇ ਕੀਤੇ ਸਨ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਵੀਡੀਓ ਤੋਂ ਬਾਅਦ ਹੀ ਚੇਤਨ ਸ਼ਰਮਾ ਸੁਰਖੀਆਂ 'ਚ ਆ ਗਿਆ ਸੀ। ਇਸ ਦੌਰਾਨ ਬੀਸੀਸੀਆਈ ਤੋਂ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਚੇਤਨ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਹੈ।