ਰਾਂਚੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ (IND vs SA 2nd ODI) ਦਾ ਦੂਜਾ ਮੈਚ ਅੱਜ ਰਾਂਚੀ 'ਚ ਖੇਡਿਆ ਜਾ ਰਿਹਾ ਹੈ। ਭਾਰਤ ਦੇ ਖਿਲਾਫ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਾਹਬਾਜ਼ ਅਹਿਮਦ ਇਸ ਮੈਚ 'ਚ ਟੀਮ ਇੰਡੀਆ ਲਈ ਡੈਬਿਊ ਕਰ ਰਹੇ ਹਨ। ਉਨ੍ਹਾਂ ਨੂੰ ਟੀਮ ਦੇ ਕੋਚ ਵੀਵੀਐਸ ਲਕਸ਼ਮਣ ਨੇ ਵਨਡੇ ਕੈਪ ਦਿੱਤੀ।
ਅਫਰੀਕੀ ਟੀਮ ਦਾ ਕਪਤਾਨ ਤੇਂਬਾ ਬਾਵੁਮਾ ਇਸ ਮੈਚ ਵਿੱਚ ਨਹੀਂ ਖੇਡ ਰਿਹਾ ਹੈ। ਉਨ੍ਹਾਂ ਦੀ ਜਗ੍ਹਾ ਕੇਸ਼ਵ ਮਹਾਰਾਜ ਕਪਤਾਨੀ ਕਰ ਰਹੇ ਹਨ। ਬਾਵੁਮਾ ਤੋਂ ਇਲਾਵਾ ਤਬਰੇਜ਼ ਸ਼ਮਸੀ ਵੀ ਦੱਖਣੀ ਅਫਰੀਕਾ ਦੀ ਟੀਮ 'ਚ ਨਹੀਂ ਖੇਡ ਰਹੇ ਹਨ। ਰੀਜ਼ਾ ਹੈਂਡਰਿਕਸ ਅਤੇ ਬਿਜੋਰਨ ਫਾਰਚਿਊਨ ਨੂੰ ਮੌਕਾ ਦਿੱਤਾ ਗਿਆ ਹੈ।
-
2ND ODI. South Africa won the toss and elected to bat. https://t.co/w3junpRSTt #INDvSA @mastercardindia
— BCCI (@BCCI) October 9, 2022 " class="align-text-top noRightClick twitterSection" data="
">2ND ODI. South Africa won the toss and elected to bat. https://t.co/w3junpRSTt #INDvSA @mastercardindia
— BCCI (@BCCI) October 9, 20222ND ODI. South Africa won the toss and elected to bat. https://t.co/w3junpRSTt #INDvSA @mastercardindia
— BCCI (@BCCI) October 9, 2022
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ, ਅਵੇਸ਼ ਖਾਨ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ।
ਦੱਖਣੀ ਅਫਰੀਕਾ: ਕਵਿੰਟਨ ਡੀ ਕਾਕ, ਯੇਨੇਮਨ ਮਲਾਨ, ਰੇਜ਼ਾ ਹੈਂਡਰਿਕਸ, ਏਡਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਰਨੇਲ, ਕੇਸ਼ਵ ਮਹਾਰਾਜ (ਕਪਤਾਨ), ਕਾਗਿਸੋ ਰਬਾਡਾ, ਬਿਜੋਰਨ ਫੋਰਚੁਇਨ, ਲੁੰਗੀ ਨਗਿਡੀ।
ਇਹ ਵੀ ਪੜ੍ਹੋ: ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ,ਬੰਗਲੇਦਾਸ਼ ਨੂੰ 59 ਦੌੜਾਂ ਨਾਲ ਦਰੜਿਆ