ਕੋਲੰਬੋ : ਬੀਤੇ ਦਿਨ ਬਰਸਾਤ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਸੁਪਰ-4 ਦਾ ਮੈਚ ਇੱਕ ਵਾਰ ਫਿਰ ਰੋਕਣਾ ਪਿਆ। ਜਿਸ ਕਾਰਨ ਹੁਣ ਇਹ ਮੈਚ ਰਿਜ਼ਰਵ ਡੇਅ ਯਾਨੀ ਅੱਜ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ 10 ਸਤੰਬਰ ਨੂੰ ਜਿਵੇਂ ਹੀ ਭਾਰਤ ਦੀ ਪਾਰੀ ਦੇ 24.1 ਓਵਰ ਪੂਰੇ ਹੋਏ ਤਾਂ ਮੈਦਾਨ 'ਤੇ ਮੀਂਹ ਨੇ ਦਸਤਕ ਦੇ ਦਿੱਤੀ। ਇਸ ਤੋਂ ਬਾਅਦ ਬਾਰਿਸ਼ ਕਈ ਵਾਰ ਰੁਕੀ ਅਤੇ ਫਿਰ ਸ਼ੁਰੂ ਹੋ ਗਈ। ਅੰਪਾਇਰਾਂ ਨੇ ਰਾਤ 8:45 ਵਜੇ ਮੈਚ ਰੋਕਣ ਦਾ ਫੈਸਲਾ ਕੀਤਾ। ਮੈਚ ਹੁਣ ਸੋਮਵਾਰ ਯਾਨੀ ਅੱਜ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਭਾਰਤ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾ ਲਈਆਂ ਹਨ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਅਜੇਤੂ ਹਨ।
ਕੀ ਅੱਜ ਫਿਰ ਮੈਚ ਸ਼ੁਰੂ ਹੋਵੇਗਾ ?: ਏਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ 'ਚ ਸਿਰਫ ਦੋ ਮੈਚਾਂ ਲਈ ਰਿਜ਼ਰਵ ਡੇਅ ਹੈ, ਜਿਨ੍ਹਾਂ 'ਚੋਂ ਇੱਕ ਇਹ ਮੈਚ ਹੈ। ਇਸ ਭਾਰਤ-ਪਾਕਿਸਤਾਨ ਮੈਚ ਤੋਂ ਇਲਾਵਾ ਫਾਈਨਲ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ, ਅਜਿਹੇ 'ਚ ਸੋਮਵਾਰ ਨੂੰ ਦੋਵੇਂ ਟੀਮਾਂ ਉਸੇ ਥਾਂ ਤੋਂ ਖੇਡਣਾ ਸ਼ੁਰੂ ਕਰਨਗੀਆਂ ਜਿੱਥੇ ਅੱਜ ਮੈਚ ਰੋਕਿਆ ਗਿਆ ਸੀ। ਭਾਰਤੀ ਟੀਮ 24.1 ਓਵਰ ਤੋਂ ਬਾਅਦ ਖੇਡਣਾ ਸ਼ੁਰੂ ਕਰੇਗੀ। ਮੈਚ 50-50 ਓਵਰਾਂ ਦਾ ਹੋਵੇਗਾ। (Reserve day for only two matches in the current edition of the Asia Cup)
-
India vs Pakistan reserve day will begin at 3 pm IST.
— Johns. (@CricCrazyJohns) September 10, 2023 " class="align-text-top noRightClick twitterSection" data="
- There is high chances of rain tomorrow. pic.twitter.com/oKOsSdVtmM
">India vs Pakistan reserve day will begin at 3 pm IST.
— Johns. (@CricCrazyJohns) September 10, 2023
- There is high chances of rain tomorrow. pic.twitter.com/oKOsSdVtmMIndia vs Pakistan reserve day will begin at 3 pm IST.
— Johns. (@CricCrazyJohns) September 10, 2023
- There is high chances of rain tomorrow. pic.twitter.com/oKOsSdVtmM
ਜੇਕਰ ਮੈਚ ਰਿਜ਼ਰਵ ਡੇ 'ਤੇ ਪੂਰਾ ਨਾ ਹੋਇਆ ਤਾਂ ਕੀ ਹੋਵੇਗਾ?: ਸੋਮਵਾਰ (11 ਸਤੰਬਰ) ਨੂੰ ਜੇਕਰ ਅੱਜ ਵੀ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਰੱਦ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ 'ਚ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਜਿਸ ਕਾਰਨ ਭਾਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਉਠਾਉਣਾ ਪਵੇਗਾ। ਮੀਂਹ ਪੈਣ ਦੀ ਸੂਰਤ ਵਿੱਚ ਪਾਕਿਸਤਾਨ ਨੂੰ ਸੋਮਵਾਰ ਨੂੰ ਮੈਚ ਦਾ ਨਤੀਜਾ ਹਾਸਲ ਕਰਨ ਲਈ ਘੱਟੋ-ਘੱਟ 20 ਓਵਰ ਖੇਡਣੇ ਪੈਣਗੇ। ਜੇਕਰ ਮੈਚ 20 ਓਵਰਾਂ ਦਾ ਹੁੰਦਾ ਹੈ ਤਾਂ ਪਾਕਿਸਤਾਨ ਨੂੰ 181 ਦੌੜਾਂ ਦਾ ਟੀਚਾ ਦਿੱਤਾ ਜਾਵੇਗਾ।
- Tharoor on G20 Delhi Declaration: ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ਦੇ ਐਲਾਨ 'ਤੇ ਬੋਲੇ ਥਰੂਰ, ਕਿਹਾ- ਭਾਰਤ ਦੀ ਕੂਟਨੀਤਕ ਜਿੱਤ
- Human Services Center in Bathinda: ਪਿਤਾ ਦੀ ਸਮਾਜ ਸੇਵਾ ਤੋਂ ਪੁੱਤਰ ਨੇ ਲਈ ਸੇਧ, ਸੋਸ਼ਲ ਮੀਡੀਆ 'ਤੇ ਗਰੀਬ ਲੋਕਾਂ ਲਈ ਕੀਤੀ ਅਪੀਲ ਤਾਂ ਦੇਖੋ ਕੀ ਨਿਕਲਿਆ ਨਤੀਜਾ, ਚਾਰੇ ਪਾਸੇ ਹੋ ਰਹੀ ਚਰਚਾ
- Farmers Ended Dharna from Highway: ਪ੍ਰਸ਼ਾਸਨ ਨਾਲ ਬਣੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਮਾਨਾਂਵਾਲਾ ਟੋਲ ਪਲਾਜ਼ਾ ਤੋਂ ਚੁੱਕਿਆ ਧਰਨਾ
ਭਾਰਤ ਅਤੇ ਪਾਕਿਸਤਾਨ ਦੇ ਕਿੰਨੇ ਅੰਕ ਹੋਣਗੇ? : ਜੇਕਰ ਮੈਚ ਰੱਦ ਹੁੰਦਾ ਹੈ ਤਾਂ ਭਾਰਤ ਦੇ ਖਾਤੇ ਵਿੱਚ ਇੱਕ ਅੰਕ ਜੁੜ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹੋ ਜਾਣਗੇ।
ਸੁਪਰ-4 ਵਿੱਚ ਅੰਕ ਸੂਚੀ ਦੀ ਸਥਿਤੀ ਕੀ ਹੈ?: ਪਾਕਿਸਤਾਨ ਸੁਪਰ-4 ਦੇ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ। ਪਾਕਿਸਤਾਨ ਦੇ ਇੱਕ ਮੈਚ ਵਿੱਚ ਦੋ ਅੰਕ ਹਨ। ਪਾਕਿਸਤਾਨ ਦੀ ਨੈੱਟ ਰਨਰੇਟ +1.051 ਹੈ। ਸ਼੍ਰੀਲੰਕਾ ਦੀ ਟੀਮ ਦੂਜੇ ਸਥਾਨ 'ਤੇ ਹੈ। ਇਸਦੇ ਵੀ ਇੱਕ ਮੈਚ ਵਿੱਚ ਦੋ ਅੰਕ ਹਨ, ਪਰ ਇਹ ਨੈੱਟ ਰਨ ਰੇਟ ਵਿੱਚ ਪਾਕਿਸਤਾਨ ਤੋਂ ਪਿੱਛੇ ਹੈ। ਸ਼੍ਰੀਲੰਕਾ ਦੀ ਨੈੱਟ ਰਨਰੇਟ +0.420 ਹੈ। ਭਾਰਤ ਤੀਜੇ ਸਥਾਨ 'ਤੇ ਹੈ। ਉਸ ਨੇ ਅਜੇ ਆਪਣਾ ਪਹਿਲਾ ਮੈਚ ਖੇਡਣਾ ਹੈ। ਬੰਗਲਾਦੇਸ਼ ਦੀ ਟੀਮ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਉਸ ਦੇ ਦੋ ਮੈਚਾਂ ਵਿੱਚ ਜ਼ੀਰੋ ਅੰਕ ਹਨ। ਉਹ ਦੋਵੇਂ ਮੈਚ ਹਾਰ ਚੁੱਕਾ ਹੈ। ਉਸ ਦੀ ਨੈੱਟ ਰਨ ਰੇਟ ਵੀ ਬਹੁਤ ਖਰਾਬ ਹੈ। ਬੰਗਲਾਦੇਸ਼ ਦੀ ਨੈੱਟ ਰਨ ਰੇਟ -0.749 ਹੈ।
-
UPDATE - Play has been called off due to persistent rains 🌧️
— BCCI (@BCCI) September 10, 2023 " class="align-text-top noRightClick twitterSection" data="
See you tomorrow (reserve day) at 3 PM IST!
Scorecard ▶️ https://t.co/kg7Sh2t5pM #TeamIndia | #AsiaCup2023 | #INDvPAK pic.twitter.com/7thgTaGgYf
">UPDATE - Play has been called off due to persistent rains 🌧️
— BCCI (@BCCI) September 10, 2023
See you tomorrow (reserve day) at 3 PM IST!
Scorecard ▶️ https://t.co/kg7Sh2t5pM #TeamIndia | #AsiaCup2023 | #INDvPAK pic.twitter.com/7thgTaGgYfUPDATE - Play has been called off due to persistent rains 🌧️
— BCCI (@BCCI) September 10, 2023
See you tomorrow (reserve day) at 3 PM IST!
Scorecard ▶️ https://t.co/kg7Sh2t5pM #TeamIndia | #AsiaCup2023 | #INDvPAK pic.twitter.com/7thgTaGgYf
ਕਿੰਝ ਰਿਹਾ ਐਤਵਾਰ ਦੇ ਦਿਨ ਦਾ ਮੈਚ ? : ਐਤਵਾਰ ਨੂੰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਟੀਮ ਦੇ ਰੋਹਿਤ ਸ਼ਰਮਾ (56) ਅਤੇ ਸ਼ੁਭਮਨ ਗਿੱਲ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਚੰਗੀ ਸ਼ੁਰੂਆਤ ਕੀਤੀ। ਦੋਵਾਂ ਨੇ 121 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ। ਇਸ ਤੋਂ ਬਾਅਦ ਪਾਕਿਸਤਾਨ ਨੇ ਲਗਾਤਾਰ ਦੋ ਓਵਰਾਂ ਵਿੱਚ ਰੋਹਿਤ ਅਤੇ ਗਿੱਲ ਦੀਆਂ ਵਿਕਟਾਂ ਲੈ ਕੇ ਜ਼ਬਰਦਸਤ ਵਾਪਸੀ ਕੀਤੀ। ਇਸ ਤੋਂ ਬਾਅਦ ਵਿਰਾਟ ਕੋਹਲੀ (ਅਜੇਤੂ 8 ਦੌੜਾਂ) ਅਤੇ ਕੇਐਲ ਰਾਹੁਲ (ਅਜੇਤੂ 18 ਦੌੜਾਂ) ਨੇ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ। ਪਰ 24.1 ਓਵਰਾਂ ਵਿੱਚ ਮੀਂਹ ਆ ਗਿਆ ਅਤੇ ਖੇਡ ਨੂੰ ਰੋਕਣਾ ਪਿਆ, ਜੋ ਮੁੜ ਸ਼ੁਰੂ ਨਹੀਂ ਹੋ ਸਕਿਆ।