ਹੈਦਰਾਬਾਦ: ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਖਿਲਾਫ ਇਹ ਪਹਿਲਾ ਵਨਡੇ ਮੈਚ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਖ਼ਬਰ ਲਿਖੇ ਜਾਣ ਤੱਕ ਨਿਊਜ਼ੀਲੈਂਡ ਨੇ 44 ਓਵਰਾਂ ਦੀ ਸਮਾਪਤੀ ਤੋਂ ਬਾਅਦ 6 ਵਿਕਟਾਂ ਗੁਆ ਕੇ 285 ਦੌੜਾਂ ਬਣਾ ਲਈਆਂ ਸਨ।
-
Innings Break!
— BCCI (@BCCI) January 18, 2023 " class="align-text-top noRightClick twitterSection" data="
A massive knock of 208 by @ShubmanGill as #TeamIndia post a formidable total of 349/8 on the board.
Scorecard - https://t.co/DXx5mqRguU #INDvNZ @mastercardindia pic.twitter.com/wMsuCcBfm5
">Innings Break!
— BCCI (@BCCI) January 18, 2023
A massive knock of 208 by @ShubmanGill as #TeamIndia post a formidable total of 349/8 on the board.
Scorecard - https://t.co/DXx5mqRguU #INDvNZ @mastercardindia pic.twitter.com/wMsuCcBfm5Innings Break!
— BCCI (@BCCI) January 18, 2023
A massive knock of 208 by @ShubmanGill as #TeamIndia post a formidable total of 349/8 on the board.
Scorecard - https://t.co/DXx5mqRguU #INDvNZ @mastercardindia pic.twitter.com/wMsuCcBfm5
ਨਿਊਜ਼ੀਲੈਂਡ ਦੀ ਛੇਵੀਂ ਵਿਕਟ ਡਿੱਗੀ, ਟਾਮ ਲੈਥਮ ਆਊਟ:- ਨਿਊਜ਼ੀਲੈਂਡ ਨੂੰ 131 ਦੌੜਾਂ ਦੇ ਸਕੋਰ 'ਤੇ ਛੇਵਾਂ ਝਟਕਾ ਲੱਗਾ। ਟਾਮ ਲੈਥਮ 46 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸਿਰਾਜ ਨੇ ਵਾਸ਼ਿੰਗਟਨ ਸੁੰਦਰ ਦੇ ਹੱਥੋਂ ਕੈਚ ਕਰਵਾਇਆ।
ਨਿਊਜ਼ੀਲੈਂਡ ਦਾ ਪੰਜਵਾਂ ਵਿਕਟ ਡਿੱਗਿਆ, ਗਲੇਨ ਫਿਲਿਪਸ ਆਊਟ:- ਨਿਊਜ਼ੀਲੈਂਡ ਨੂੰ 110 ਦੌੜਾਂ ਦੇ ਸਕੋਰ 'ਤੇ ਪੰਜਵਾਂ ਝਟਕਾ ਲੱਗਾ। ਗਲੇਨ ਫਿਲਿਪਸ 20 ਗੇਂਦਾਂ ਵਿੱਚ 11 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਕਲੀਨ ਬੋਲਡ ਕੀਤਾ। ਮਿਸ਼ੇਲ ਨੇ ਆਪਣੀ ਪਾਰੀ 'ਚ ਛੱਕਾ ਲਗਾਇਆ।ਨਿਊਜ਼ੀਲੈਂਡ ਦੀ ਚੌਥੀ ਵਿਕਟ ਡਿੱਗੀ, ਡੇਰਿਲ ਮਿਸ਼ੇਲ ਆਊਟ। ਨਿਊਜ਼ੀਲੈਂਡ ਨੂੰ ਚੌਥਾ ਝਟਕਾ 89 ਦੌੜਾਂ ਦੇ ਸਕੋਰ 'ਤੇ ਲੱਗਾ। ਡੇਰਿਲ ਮਿਸ਼ੇਲ 12 ਗੇਂਦਾਂ ਵਿੱਚ 9 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਕੁਲਦੀਪ ਯਾਦਵ ਨੇ ਐਲਬੀਡਬਲਯੂ ਆਊਟ ਕੀਤਾ।
ਨਿਊਜ਼ੀਲੈਂਡ ਦੀ ਤੀਜੀ ਵਿਕਟ ਡਿੱਗੀ, ਨਿਕੋਲਸ ਆਊਟ:- ਨਿਊਜ਼ੀਲੈਂਡ ਨੂੰ ਤੀਜਾ ਝਟਕਾ 78 ਦੌੜਾਂ ਦੇ ਸਕੋਰ 'ਤੇ ਲੱਗਾ। ਹੈਨਰੀ ਨਿਕੋਲਸ 31 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਕੁਲਦੀਪ ਯਾਦਵ ਨੇ ਕਲੀਨ ਬੋਲਡ ਕੀਤਾ। ਨਿਕੋਲਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਜੜੇ।
ਨਿਊਜ਼ੀਲੈਂਡ ਦੀ ਦੂਜੀ ਵਿਕਟ ਡਿੱਗੀ, ਐਲਨ ਆਊਟ:- ਨਿਊਜ਼ੀਲੈਂਡ ਨੂੰ 70 ਦੌੜਾਂ ਦੇ ਸਕੋਰ 'ਤੇ ਦੂਜਾ ਝਟਕਾ ਲੱਗਾ। ਫਿਨ ਐਲਨ 39 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਸ਼ਾਰਦੁਲ ਠਾਕੁਰ ਨੇ ਸ਼ਾਹਬਾਜ਼ ਅਹਿਮਦ ਦੇ ਹੱਥੋਂ ਕੈਚ ਕਰਵਾਇਆ। ਐਲਨ ਨੇ ਆਪਣੀ ਪਾਰੀ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਵੀ ਲਗਾਇਆ।
ਨਿਊਜ਼ੀਲੈਂਡ ਦਾ ਸਕੋਰ 50 ਦੌੜਾਂ ਤੋਂ ਪਾਰ ਹੈ:- ਨਿਊਜ਼ੀਲੈਂਡ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 50 ਦੌੜਾਂ ਤੋਂ ਪਾਰ ਹੋ ਗਿਆ ਹੈ। ਫਿਨ ਐਲਨ ਅਤੇ ਹੈਨਰੀ ਨਿਕੋਲਸ ਕ੍ਰੀਜ਼ 'ਤੇ ਮੌਜੂਦ ਹਨ। ਨਿਊਜ਼ੀਲੈਂਡ ਦਾ ਸਕੋਰ 11 ਓਵਰਾਂ ਬਾਅਦ 62/1 ਹੈ।
ਨਿਊਜ਼ੀਲੈਂਡ ਦੀ ਪਹਿਲੀ ਵਿਕਟ ਡਿੱਗੀ, ਕੋਨਵੇ ਆਊਟ:- ਨਿਊਜ਼ੀਲੈਂਡ ਨੂੰ ਪਹਿਲਾ ਝਟਕਾ 28 ਦੌੜਾਂ ਦੇ ਸਕੋਰ 'ਤੇ ਲੱਗਾ। ਡੇਵੋਨ ਕੋਨਵੇ 16 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸਿਰਾਜ ਨੇ ਕੁਲਦੀਪ ਯਾਦਵ ਦੇ ਹੱਥੋਂ ਕੈਚ ਕਰਵਾਇਆ। ਕੋਨਵੇ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਜੜੇ।
ਇਹ ਵੀ ਪੜੋ:- Shubman Gill Double Ton: ਪੰਜਾਬ ਦੇ ਸ਼ੁਭਮਨ ਗਿੱਲ ਦਾ ਕਮਾਲ, ਵਨਡੇ 'ਚ ਦੋਹਰਾ ਸੈਂਕੜਾ ਜੜਨ ਵਾਲਾ 5ਵਾਂ ਭਾਰਤੀ