ਮੁੰਬਈ: ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਜੋ ਉਹ ਰਣਜੀ ਟਰਾਫੀ ਫਾਈਨਲ ਵਿੱਚ ਸੌਰਾਸ਼ਟਰ ਲਈ ਖੇਡ ਸਕਣ। ਭਾਰਤੀ ਕ੍ਰਿਕਟ ਬੋਰਡ (BCCI) ਨੇ ਇਹ ਜਾਣਕਾਰੀ ਦਿੱਤੀ ਹੈ।
ਸੌਰਾਸ਼ਟਰ 16 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਫਾਈਨਲ ਵਿੱਚ ਬੰਗਾਲ ਨਾਲ ਭਿੜੇਗਾ ਅਤੇ ਉਨਾਦਕਟ ਦੀ ਮੌਜੂਦਗੀ ਉਸ ਦੀ ਟੀਮ ਨੂੰ ਮਜ਼ਬੂਤ ਕਰੇਗੀ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਭਾਰਤੀ ਟੀਮ ਪ੍ਰਬੰਧਨ ਨਾਲ ਸਲਾਹ ਕਰਕੇ ਜੈਦੇਵ ਉਨਾਦਕਟ ਨੂੰ ਆਸਟਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਲਈ ਭਾਰਤੀ ਟੀਮ ਵਿੱਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ।
-
NEWS - Jaydev Unadkat released from India’s squad for 2nd Test to take part in the finals of the Ranji Trophy.
— BCCI (@BCCI) February 12, 2023 " class="align-text-top noRightClick twitterSection" data="
More details here - https://t.co/pndC6zTeKC #TeamIndia pic.twitter.com/8yPcvi1PQl
">NEWS - Jaydev Unadkat released from India’s squad for 2nd Test to take part in the finals of the Ranji Trophy.
— BCCI (@BCCI) February 12, 2023
More details here - https://t.co/pndC6zTeKC #TeamIndia pic.twitter.com/8yPcvi1PQlNEWS - Jaydev Unadkat released from India’s squad for 2nd Test to take part in the finals of the Ranji Trophy.
— BCCI (@BCCI) February 12, 2023
More details here - https://t.co/pndC6zTeKC #TeamIndia pic.twitter.com/8yPcvi1PQl
ਇਸ ਵਿਚ ਕਿਹਾ ਗਿਆ ਹੈ, ਜੈਦੇਵ ਹੁਣ ਸੌਰਾਸ਼ਟਰ ਟੀਮ ਵਿਚ ਸ਼ਾਮਲ ਹੋਣਗੇ, ਜੋ 16 ਫਰਵਰੀ ਤੋਂ ਕੋਲਕਾਤਾ ਦੇ ਈਡਨ ਗਾਰਡਨ ਵਿਚ ਬੰਗਾਲ ਦੇ ਖਿਲਾਫ ਰਣਜੀ ਟਰਾਫੀ ਫਾਈਨਲ ਖੇਡੇਗੀ। ਉਨਾਦਕਟ ਨੂੰ ਆਸਟਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ, ਪਰ ਨਾਗਪੁਰ ਵਿੱਚ ਪਹਿਲੇ ਟੈਸਟ ਲਈ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ, ਜੋ ਭਾਰਤ ਨੇ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤਿਆ ਸੀ। ਦੂਜਾ ਟੈਸਟ 17 ਫਰਵਰੀ ਤੋਂ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ:- kiyg 2022: ਆਰ ਮਾਧਵਨ ਨੂੰ ਪਿਤਾ ਹੋਣ 'ਤੇ ਹੈ ਮਾਣ, ਬੇਟੇ ਵੇਦਾਂਤ ਨੇ ਜਿੱਤੇ 5 ਗੋਲਡ, 2 ਚਾਂਦੀ ਦੇ ਤਗਮੇ
ਸੌਰਾਸ਼ਟਰ ਨੇ ਐਤਵਾਰ ਨੂੰ ਚਿੰਨਾਸਵਾਮੀ ਸਟੇਡੀਅਮ 'ਚ ਰਣਜੀ ਟਰਾਫੀ ਸੈਮੀਫਾਈਨਲ ਦੇ ਪੰਜਵੇਂ ਅਤੇ ਆਖਰੀ ਦਿਨ ਕਰਨਾਟਕ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਇਤਿਹਾਸ 'ਚ ਪੰਜਵੀਂ ਵਾਰ ਫਾਈਨਲ 'ਚ ਪ੍ਰਵੇਸ਼ ਕੀਤਾ। ਕਰਨਾਟਕ ਦੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2019-20 ਦੀ ਚੈਂਪੀਅਨ ਸੌਰਾਸ਼ਟਰ ਨੇ ਛੇ ਵਿਕਟਾਂ 'ਤੇ 117 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਫਾਈਨਲ ਵਿੱਚ ਸੌਰਾਸ਼ਟਰ ਦਾ ਸਾਹਮਣਾ ਬੰਗਾਲ ਨਾਲ ਹੋਵੇਗਾ।