ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ ਐਤਵਾਰ (14 ਜਨਵਰੀ) ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ ਜਦਕਿ ਅਫਗਾਨਿਸਤਾਨ ਦੀ ਕਪਤਾਨੀ ਇਬਰਾਹਿਮ ਜ਼ਦਰਾਨ ਕਰਨਗੇ। ਮੈਚ ਸਪੋਰਟਸ 18 'ਤੇ ਪ੍ਰਸਾਰਿਤ ਕੀਤਾ ਜਾਵੇਗਾ ਜਦਕਿ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ 'ਤੇ ਹੋਵੇਗੀ। ਸ਼ਾਮ 7 ਵਜੇ ਤੋਂ ਪ੍ਰਸ਼ੰਸਕ ਇਸ ਮੈਚ ਦਾ ਆਨੰਦ ਲੈ ਸਕਦੇ ਹਨ।
ਰੋਹਿਤ ਸ਼ਰਮਾ ਇਸ ਮੈਚ ਦੇ ਪਲੇਇੰਗ 11 'ਚ ਬਦਲਾਅ ਕਰ ਸਕਦੇ ਹਨ। ਉਹ ਸ਼ੁਭਮਨ ਗਿੱਲ ਜਾਂ ਤਿਲਕ ਵਰਮਾ ਦੀ ਜਗ੍ਹਾ ਟੀਮ 'ਚ ਵਿਰਾਟ ਕੋਹਲੀ ਨੂੰ ਮੌਕਾ ਦੇ ਸਕਦੇ ਹਨ। ਇਸ ਤੋਂ ਇਲਾਵਾ ਦੂਜੇ ਮੈਚ 'ਚ ਕਪਤਾਨ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਦੇ ਹੋਏ ਅਵੇਸ਼ ਖਾਨ ਨੂੰ ਟੀਮ 'ਚ ਜਗ੍ਹਾ ਦੇ ਸਕਦੇ ਹਨ। ਅਜਿਹੇ 'ਚ ਇੰਦੌਰ 'ਚ ਹੋਣ ਵਾਲੇ ਇਸ ਮੈਚ ਤੋਂ ਵਾਸ਼ਿੰਗਟਨ ਸੁੰਦਰ ਦਾ ਪੱਤਾ ਕੱਟਿਆ ਜਾ ਸਕਦਾ ਹੈ।
- — BCCI (@BCCI) January 13, 2024 " class="align-text-top noRightClick twitterSection" data="
— BCCI (@BCCI) January 13, 2024
">— BCCI (@BCCI) January 13, 2024
ਪਿਚ ਰਿਪੋਰਟ: ਇੰਦੌਰ ਦੇ ਹੋਲਕਰ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇੱਥੇ 200 ਤੋਂ ਉੱਪਰ ਸਕੋਰ ਦੀ ਉਮੀਦ ਕੀਤੀ ਜਾਵੇਗੀ। ਅਜਿਹੇ 'ਚ ਗੇਂਦਬਾਜ਼ ਇੱਥੇ ਬੇਅਸਰ ਨਜ਼ਰ ਆ ਸਕਦੇ ਹਨ ਜਦਕਿ ਬੱਲੇਬਾਜ਼ ਆਪਣੀ ਬਿਹਤਰੀਨ ਫਾਰਮ 'ਚ ਨਜ਼ਰ ਆਉਣਗੇ। ਇਸ ਮੈਦਾਨ 'ਤੇ ਭਾਰਤੀ ਟੀਮ ਨੇ ਟੀ-20 ਫਾਰਮੈਟ 'ਚ ਸਭ ਤੋਂ ਵੱਧ 260 ਦੌੜਾਂ ਬਣਾਈਆਂ ਹਨ।
ਮੌਸਮ ਦੀ ਸਥਿਤੀ: ਇੰਦੌਰ ਦੇ ਮੌਸਮ ਦੀ ਗੱਲ ਕਰੀਏ ਤਾਂ ਇਹ ਪੰਜਾਬ ਜਿੰਨਾ ਠੰਡਾ ਨਹੀਂ ਹੈ। ਮੁਹਾਲੀ 'ਚ ਹੋਏ ਪਹਿਲੇ ਮੈਚ 'ਚ ਠੰਡ ਕਾਰਨ ਖਿਡਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਦੌਰ 'ਚ ਘੱਟੋ-ਘੱਟ ਤਾਪਮਾਨ 15 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪਰ ਇੱਥੇ ਧੁੰਦ ਵੀ ਆ ਸਕਦੀ ਹੈ ਜਿਸ ਕਾਰਨ ਖਿਡਾਰੀਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਹੈੱਡ ਹੈੱਡ: ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਨਾਲ ਹੁਣ ਤੱਕ ਸਿਰਫ 6 ਮੈਚ ਖੇਡੇ ਹਨ। ਇਨ੍ਹਾਂ 'ਚੋਂ ਭਾਰਤੀ ਟੀਮ ਨੇ 5 ਮੈਚ ਜਿੱਤੇ ਹਨ ਜਦਕਿ ਇਕ ਮੈਚ ਰੱਦ ਹੋਇਆ ਹੈ। ਟੀਮ ਇੰਡੀਆ ਇੰਦੌਰ 'ਚ ਅੱਜ ਭਾਰਤ ਖਿਲਾਫ ਕੋਈ ਵੀ ਮੈਚ ਨਾ ਜਿੱਤਣ ਦੇ ਅਫਗਾਨਿਸਤਾਨ ਦੇ ਰਿਕਾਰਡ ਨੂੰ ਹੋਰ ਪੱਕਾ ਕਰਨਾ ਚਾਹੇਗੀ।
ਭਾਰਤ ਅਤੇ ਅਫਗਾਨਿਸਤਾਨ ਦੇ ਸੰਭਾਵਿਤ 11 ਖਿਡਾਰੀ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਤਿਲਕ ਵਰਮਾ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਵਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਅਵੇਸ਼ ਖਾਨ।
ਅਫਗਾਨਿਸਤਾਨ: ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਹਜ਼ਰਤੁੱਲਾ ਜਜਈ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ, ਫਜ਼ਲ ਹੱਕ ਫਾਰੂਕੀ, ਨਵੀਨ ਉਲ ਹੱਕ, ਨੂਰ ਅਹਿਮਦ।