ਮੁੰਬਈ (ਬਿਊਰੋ)— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ 'ਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਦੋ ਵੱਡੇ ਰਿਕਾਰਡ ਆਪਣੇ ਨਾਂ ਕਰ ਕੇ ਇਤਿਹਾਸ ਰਚ ਦਿੱਤਾ। ਰੋਹਿਤ ਹੁਣ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਤਰ੍ਹਾਂ, ਉਹ ਵਿਸ਼ਵ ਕੱਪ ਦੇ ਇਤਿਹਾਸ ਵਿੱਚ 1500 ਤੋਂ ਵੱਧ ਦੌੜਾਂ ਬਣਾਉਣ ਵਾਲੇ ਦੁਨੀਆ ਦੇ 5ਵੇਂ ਬੱਲੇਬਾਜ਼ ਬਣ ਗਏ ਹਨ।
-
ROHIT SHARMA HAS MOST SIXES IN WORLD CUP HISTORY....!!!! pic.twitter.com/cT4nC6wsZP
— Mufaddal Vohra (@mufaddal_vohra) November 15, 2023 " class="align-text-top noRightClick twitterSection" data="
">ROHIT SHARMA HAS MOST SIXES IN WORLD CUP HISTORY....!!!! pic.twitter.com/cT4nC6wsZP
— Mufaddal Vohra (@mufaddal_vohra) November 15, 2023ROHIT SHARMA HAS MOST SIXES IN WORLD CUP HISTORY....!!!! pic.twitter.com/cT4nC6wsZP
— Mufaddal Vohra (@mufaddal_vohra) November 15, 2023
ਹਿਟਮੈਨ ਛੱਕਿਆਂ ਦਾ ਬਾਦਸ਼ਾਹ ਬਣ ਗਿਆ : ਰੋਹਿਤ ਸ਼ਰਮਾ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਖਿਲਾਫ ਜ਼ਬਰਦਸਤ ਛੱਕੇ ਲਗਾ ਕੇ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਨੰਬਰ 1 ਬੱਲੇਬਾਜ਼ ਬਣ ਗਏ ਹਨ। ਵਨਡੇ ਵਿਸ਼ਵ ਕੱਪ 'ਚ ਉਸ ਦੇ ਨਾਂ 'ਤੇ ਹੁਣ 51 ਛੱਕੇ ਹਨ। ਉਸ ਨੇ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ। ਗੇਲ ਤੋਂ ਬਾਅਦ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਿਆਂ ਦੀ ਸੂਚੀ 'ਚ ਦੱਖਣੀ ਅਫਰੀਕਾ ਦਾ ਧਮਾਕੇਦਾਰ ਬੱਲੇਬਾਜ਼ ਏਬੀ ਡਿਵਿਲੀਅਰਸ ਮੌਜੂਦ ਹੈ।
-
🚨 Milestone Alert 🚨
— BCCI (@BCCI) November 15, 2023 " class="align-text-top noRightClick twitterSection" data="
Captain Rohit Sharma has now hit the most sixes in Men's ODI World Cup 🫡#TeamIndia | #CWC23 | #MenInBlue | #INDvNZ pic.twitter.com/rapyuF0Ueg
">🚨 Milestone Alert 🚨
— BCCI (@BCCI) November 15, 2023
Captain Rohit Sharma has now hit the most sixes in Men's ODI World Cup 🫡#TeamIndia | #CWC23 | #MenInBlue | #INDvNZ pic.twitter.com/rapyuF0Ueg🚨 Milestone Alert 🚨
— BCCI (@BCCI) November 15, 2023
Captain Rohit Sharma has now hit the most sixes in Men's ODI World Cup 🫡#TeamIndia | #CWC23 | #MenInBlue | #INDvNZ pic.twitter.com/rapyuF0Ueg
ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ 5 ਬੱਲੇਬਾਜ਼
ਰੋਹਿਤ ਸ਼ਰਮਾ - 50
ਕ੍ਰਿਸ ਗੇਲ - 49
ਏਬੀ ਡੀਵਿਲੀਅਰਸ - 37
ਰਿਕੀ ਪੋਂਟਿੰਗ - 31
ਬ੍ਰੈਂਡਨ ਮੈਕੁਲਮ - 29
-
Rohit Sharma completes 1,500 runs in the World Cup history.
— Mufaddal Vohra (@mufaddal_vohra) November 15, 2023 " class="align-text-top noRightClick twitterSection" data="
- One of the greatest ever...!!! pic.twitter.com/gd0I9n8mmD
">Rohit Sharma completes 1,500 runs in the World Cup history.
— Mufaddal Vohra (@mufaddal_vohra) November 15, 2023
- One of the greatest ever...!!! pic.twitter.com/gd0I9n8mmDRohit Sharma completes 1,500 runs in the World Cup history.
— Mufaddal Vohra (@mufaddal_vohra) November 15, 2023
- One of the greatest ever...!!! pic.twitter.com/gd0I9n8mmD
1500 ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਬਣੇ
ਇਸ ਮੈਚ 'ਚ ਰੋਹਿਤ ਸ਼ਰਮਾ ਨੇ 29 ਗੇਂਦਾਂ 'ਤੇ 4 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਨਾਲ ਰੋਹਿਤ ਸ਼ਰਮਾ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਵਨਡੇ ਵਿਸ਼ਵ ਕੱਪ ਵਿੱਚ 1500 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਹ ਵਿਸ਼ਵ ਕੱਪ ਵਿੱਚ 1500 ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਤੋਂ ਬਾਅਦ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਨਾਲ ਉਹ ਵਿਸ਼ਵ ਕ੍ਰਿਕਟ ਦਾ ਪੰਜਵਾਂ ਖਿਡਾਰੀ ਬਣ ਗਿਆ ਹੈ। ਜਿਸ ਨੇ 1500 ਦੌੜਾਂ ਪੂਰੀਆਂ ਕਰ ਲਈਆਂ ਹਨ।
- ਵਿਰਾਟ ਕੋਹਲੀ ਨੇ ਆਪਣਾ 50ਵਾਂ ਸੈਂਕੜਾ ਲਗਾ ਕੇ ਰਚਿਆ ਇਤਿਹਾਸ, ਸਚਿਨ ਤੇਂਦੁਲਕਰ ਨੂੰ ਪਛਾੜ ਕੇ ਬਣੇ ਦੁਨੀਆ ਦੇ ਨੰਬਰ 1 ਬੱਲੇਬਾਜ਼
- World Cup 2023 1st Semi-final LIVE : ਵਿਰਾਟ ਕੋਹਲੀ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ, 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (214/1)
- WORLD CUP 2023: ਸ਼ੁਭਮਨ ਗਿੱਲ ਮੁੰਬਈ ਦੀ ਤੇਜ਼ ਧੁੱਪ ਅਤੇ ਗਰਮੀ ਕਾਰਣ ਹੋਏ ਬੇਹਾਲ,ਰਿਟਾਇਰਡ ਹਰਟ ਹੋਕੇ ਪਵੇਲੀਅਨ ਪਰਤੇ ਵਾਪਿਸ
ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 1500 ਦੌੜਾਂ ਬਣਾਉਣ ਵਾਲੇ ਖਿਡਾਰੀ
ਸਚਿਨ ਤੇਂਦੁਲੂਕਰ - 2278
ਰਿਕੀ ਪੋਂਟਿੰਗ - 1743
ਵਿਰਾਟ ਕੋਹਲੀ - 1624
ਕੁਮਾਰ ਸੰਗਾਕਾਰਾ - 1532
ਰੋਹਿਤ ਸ਼ਰਮਾ - 1528