ਨਵੀਂ ਦਿੱਲੀ: ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਲਈ ਦਾਅਵੇਦਾਰ 18 ਖਿਡਾਰੀਆਂ ਨੂੰ ਅਲੂਰ ਵਿੱਚ ਵਿਆਪਕ ਫਿਟਨੈਸ ਅਤੇ ਮੈਡੀਕਲ ਟੈਸਟਾਂ ਵਿੱਚੋਂ ਗੁਜ਼ਰਨਾ ਪਵੇਗਾ ਕਿਉਂਕਿ ਭਾਰਤੀ ਕ੍ਰਿਕਟ ਬੋਰਡ- ਬੀਸੀਸੀਆਈ ਇਸ ਵੱਕਾਰੀ ਟੂਰਨਾਮੈਂਟ ਤੋਂ ਪਹਿਲਾਂ ਕੋਈ ਕਸਰ ਬਾਕੀ ਨਹੀਂ ਛੱਡੇਗਾ। ਹਾਲਾਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਟੈਸਟ ਰੂਟੀਨ ਸੁਭਾਅ ਦੇ ਹੁੰਦੇ ਹਨ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ- NCA ਜਾਂ BCCI ਦੀ ਡਾਕਟਰੀ ਟੀਮ ਦੁਆਰਾ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਹਨ, ਪਰ ਅਕਤੂਬਰ-ਨਵੰਬਰ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਇਹ ਜ਼ਿਆਦਾ ਮਹੱਤਵ ਰੱਖਦੇ ਹਨ।
-
5⃣0⃣ days to go for #CWC23 🤩🏆 pic.twitter.com/mDAzHF5oSY
— ICC (@ICC) August 16, 2023 " class="align-text-top noRightClick twitterSection" data="
">5⃣0⃣ days to go for #CWC23 🤩🏆 pic.twitter.com/mDAzHF5oSY
— ICC (@ICC) August 16, 20235⃣0⃣ days to go for #CWC23 🤩🏆 pic.twitter.com/mDAzHF5oSY
— ICC (@ICC) August 16, 2023
ਕੁਝ ਖਿਡਾਰੀਆਂ ਦੀ ਜਾਂਚ ਲਾਜ਼ਮੀ : ਬੀਸੀਸੀਆਈ ਦੇ ਮੁਤਾਬਿਕ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਹੈ ਕਿ ਹਾਲ ਹੀ 'ਚ ਆਇਰਲੈਂਡ 'ਚ ਸੀਰੀਜ਼ ਖੇਡਣ ਵਾਲੇ ਖਿਡਾਰੀ, ਜਿੰਨਾ ਵਿੱਚ ਸੰਜੂ ਸੈਮਸਨ, ਪ੍ਰਸਿਧ ਕ੍ਰਿਸ਼ਨਾ, ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਜ਼ਿਆਦਾਤਰ ਖਿਡਾਰੀ ਰੈਗੂਲਰ ਖਿਡਾਰੀ ਹਨ, ਜਿਨ੍ਹਾਂ ਦਾ ਫਿਟਨੈੱਸ ਟੈਸਟ ਹੋਵੇਗਾ ਜਿਸ ਵਿੱਚ ਲਾਜ਼ਮੀ ਹੈ ਖੂਨ ਦੀ ਜਾਂਚ ਅਤੇ ਯੂਰਿਨ ਦੀ ਜਾਂਚ ਜਰੂਰ ਹੋਵੇਗੀ। ਜਿਨਾਂ ਮਾਪਦੰਡਾਂ ਦੀ ਜਾਂਚ ਹੋਵੇਗੀ, ਉਹਨਾਂ ਵਿੱਚ ਲਿਪਿਡ ਪ੍ਰੋਫਾਈਲ,ਬਲੱਡ ਸ਼ੂਗਰ (ਫਾਸਟਿੰਗ ਅਤੇ ਪੀਪੀ),ਯੂਰਿਕ ਐਸਿਡ, ਕੈਲਸ਼ੀਅਮ,ਵਿਟਾਮਿਨ ਬੀ 12 ਅਤੇ ਡੀ,ਕ੍ਰੀਏਟੀਨਾਈਨ, ਟੈਸਟੋਸਟੀਰੋਨ ਸ਼ਾਮਲ ਹਨ।ਇਹ ਕਈ ਵਾਰ ਹੱਡੀਆਂ ਲਈ ਹਾਨੀਕਾਰਕ ਹੁੰਦੇ ਹਨ। ਇਹਨਾਂ ਦਾ DEXA ਟੈਸਟ ਵੀ ਜਾਂਚ ਕਰਨ ਲਈ ਇਹ ਇੱਕ ਕਿਸਮ ਦਾ ਸਕੈਨ ਹੀ ਹੁੰਦਾ ਹੈ।
NCA 'ਚ ਕੰਮ ਕਰ ਚੁੱਕੇ ਇਕ ਸੂਤਰ ਨੇ ਕਿਹਾ, ''ਇਸ 'ਚ ਕੋਈ ਨਵੀਂ ਗੱਲ ਨਹੀਂ ਹੈ, ਇਹ ਟੈਸਟ ਉਦੋਂ ਕੀਤੇ ਜਾਂਦੇ ਹਨ ਜਦੋਂ ਖਿਡਾਰੀ ਸੀਰੀਜ਼ ਦੇ ਵਿਚਕਾਰ ਬ੍ਰੇਕ ਲੈਂਦੇ ਹਨ। ਉਹਨਾਂ ਕੋਲ ਉਹਨਾਂ ਦੇ ਸਰੀਰ ਦੀ ਲੋੜ ਅਨੁਸਾਰ ਵਿਅਕਤੀਗਤ ਖੁਰਾਕ ਚਾਰਟ ਅਤੇ ਕਸਟਮਾਈਜ਼ਡ ਸਿਖਲਾਈ ਮੌਡਿਊਲ ਵੀ ਹਨ।” “ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਜੇਕਰ ਅੱਠ ਤੋਂ ਨੌਂ ਘੰਟੇ ਦੀ ਚੰਗੀ ਨੀਂਦ ਲਈ ਜਾਵੇ ਤਾਂ ਸੱਟ ਲੱਗਣ ਦੀ ਸੰਭਾਵਨਾ ਹਮੇਸ਼ਾ ਘੱਟ ਰਹਿੰਦੀ ਹੈ।”
- Sachin Icon Of EC: ਵੋਟਰਾਂ ਨੂੰ ਜਾਗਰੂਕ ਕਰਨਗੇ 'ਮਾਸਟਰ ਬਲਾਸਟਰ', ਸਚਿਨ ਤੇਂਦੁਲਕਰ ਨੂੰ ਨਿਯੁਕਤ ਕੀਤਾ ਗਿਆ ਚੋਣ ਕਮੀਸ਼ਨ ਦਾ 'ਨੈਸ਼ਨਲ ਆਈਕਨ'
- Heath Streak is still Alive : ਹੈਨਰੀ ਓਲੋਂਗਾ ਨੇ ਕਿਹਾ- ਹੀਥ ਸਟ੍ਰੀਕ ਨੂੰ ਤੀਜੇ ਅੰਪਾਇਰ ਨੇ ਬੁਲਾਇਆ
- Wrestlers Bajrang Punia and Deepak Punia :ਵਿਦੇਸ਼ ਵਿੱਚ ਟ੍ਰੇਨਿੰਗ ਲਈ ਜਾਣਗੇ ਬਜਰੰਗ-ਦੀਪਕ, ਮਿਸ਼ਨ ਓਲੰਪਿਕ ਸੈੱਲ ਨੇ ਇਸ ਸ਼ਰਤ 'ਤੇ ਦਿੱਤੀ ਮਨਜ਼ੂਰੀ
ਖਿਡਾਰੀਆਂ ਨੂੰ ਕਰਨਾ ਪਵੇਗਾ ਇਹ ਕੰਮ : ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਖਿਡਾਰੀਆਂ ਦੀ ਫਿਟਨੈਸ ’ਤੇ ਨਜ਼ਰ ਰੱਖ ਰਿਹਾ ਹੈ। ਜਾਰੀ ਕੀਤੇ ਗਏ ਚਾਰਟ ਮੁਤਾਬਕ ਖਿਡਾਰੀਆਂ ਨੂੰ 8 ਤੋਂ 9 ਘੰਟੇ ਦੀ ਡੂੰਘੀ ਨੀਂਦ ਲੈਣੀ ਪਵੇਗੀ। ਰੋਜ਼ਾਨਾ ਜਿਮ ਵਿੱਚ ਕੁਝ ਸਮਾਂ ਬਿਤਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਬੀਸੀਸੀਆਈ ਦੁਆਰਾ ਪ੍ਰਸਤਾਵਿਤ ਡਾਈਟ ਪਲਾਨ ਦਾ ਪਾਲਣ ਕਰਨਾ ਹੋਵੇਗਾ। ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਲਈ ਮੈਦਾਨ ਵਿੱਚ 18 ਖਿਡਾਰੀ ਅਲੂਰ ਵਿੱਚ ਫਿਟਨੈਸ ਪੱਧਰ ਅਤੇ ਮੈਡੀਕਲ ਟੈਸਟਾਂ ਵਿੱਚੋਂ ਲੰਘਣਗੇ।
-
🔟 mouth-watering clashes 🤩
— ICC Cricket World Cup (@cricketworldcup) August 23, 2023 " class="align-text-top noRightClick twitterSection" data="
The schedule for the #CWC23 warm-up fixtures has been released!
More 👉 https://t.co/AlVw5Cmd8D pic.twitter.com/5Hp5iEOjUU
">🔟 mouth-watering clashes 🤩
— ICC Cricket World Cup (@cricketworldcup) August 23, 2023
The schedule for the #CWC23 warm-up fixtures has been released!
More 👉 https://t.co/AlVw5Cmd8D pic.twitter.com/5Hp5iEOjUU🔟 mouth-watering clashes 🤩
— ICC Cricket World Cup (@cricketworldcup) August 23, 2023
The schedule for the #CWC23 warm-up fixtures has been released!
More 👉 https://t.co/AlVw5Cmd8D pic.twitter.com/5Hp5iEOjUU
ਇਹਨਾਂ ਖਿਡਾਰੀਆਂ ਲਈ ਹੋਵੇ ਦਰਵਾਜੇ ਬੰਦ ? : ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਹਿਤ ਸ਼ਰਮਾ ਨੇ ਕਿਹਾ ਕਿ ਰਵੀ ਅਸ਼ਵਿਨ, ਯੁਜਵੇਂਦਰ ਚਾਹਲ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਖਿਡਾਰੀਆਂ ਲਈ ਦਰਵਾਜ਼ੇ ਬੰਦ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀ ਟੀਮ 'ਚ ਆਫ ਸਪਿਨਰ ਅਤੇ ਲੈੱਗ ਸਪਿਨਰ 'ਤੇ ਲੰਬੇ ਸਮੇਂ ਤੱਕ ਚਰਚਾ ਕੀਤੀ। ਪਰ ਅਸੀਂ ਨੰਬਰ-8 ਅਤੇ ਨੰਬਰ-9 'ਤੇ ਅਜਿਹੇ ਖਿਡਾਰੀਆਂ 'ਤੇ ਧਿਆਨ ਦਿੱਤਾ ਹੈ, ਜੋ ਗੇਂਦਬਾਜ਼ੀ ਤੋਂ ਇਲਾਵਾ ਲੋੜ ਪੈਣ 'ਤੇ ਬੱਲੇਬਾਜ਼ੀ 'ਚ ਯੋਗਦਾਨ ਦੇ ਸਕਦੇ ਹਨ। ਇਸ ਸਾਲ ਅਕਸ਼ਰ ਪਟੇਲ ਨੇ ਸ਼ਾਨਦਾਰ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ।