ETV Bharat / sports

Venkatesh Prasad advises KL Rahul : ਸਾਬਕਾ ਭਾਰਤੀ ਖਿਡਾਰੀ ਨੇ ਖਰਾਬ ਫਾਰਮ 'ਚ ਚੱਲ ਰਹੇ ਕੇਐੱਲ ਰਾਹੁਲ ਨੂੰ ਦਿੱਤੀ ਖ਼ਾਸ ਸਲਾਹ - KL Rahuls performance is disappointing

ਬਾਰਡਰ ਗਵਾਸਕਰ ਸੀਰੀਜ਼ ਵਿੱਚ ਭਾਵੇਂ ਟੀਮ ਇੰਡੀਆ ਕੰਗਾਰੂਆਂ ਨੂੰ ਲਗਾਤਾਰ ਇੱਕ ਤਰਫ਼ਾ ਹਰਾ ਰਹੀ ਹੈ ਪਰ ਦੂਜੇ ਪਾਸੇ ਭਾਰਤ ਦੇ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਲਗਾਤਾਰ ਮੌਕੇ ਮਿਲਣ ਦੇ ਬਾਵਜੂਦ ਨਿਰਸ਼ਾਜਨਕ ਪ੍ਰਦਰਸ਼ਨ ਕਰ ਰਹੇ ਹਨ ਅਤੇ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਵਿੱਚ ਵੀ ਕੈੱਲ ਰਾਹੁਲ ਫੇਲ੍ਹ ਸਾਬਿਤ ਹੋਏ ਹਨ। ਕੇ.ਐੱਲ. ਰਾਹੁਲ ਨੂੰ ਸਾਬਕਾ ਭਾਰਤੀ ਖਿਡਾਰੀ ਨੇ ਇੰਗਲੈਂਡ ਜਾ ਕੇ ਕਾਊਂਟੀ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਹੈ ਤਾਂ ਕਿ ਉਹ ਫ਼ਾਰਮ ਨੂੰ ਮੁੜ ਤੋਂ ਵਾਪਿਸ ਪਾ ​ਸਕੇ।

FORMER INDIAN FAST BOWLER VENKATESH PRASAD ADVISES KL RAHUL TO PLAY COUNTY CRICKET
Venkatesh Prasad advises KL Rahul : ਸਾਬਕਾ ਭਾਰਤੀ ਖਿਡਾਰੀ ਨੇ ਖਰਾਬ ਫਾਰਮ 'ਚ ਚੱਲ ਰਹੇ ਕੇਐੱਲ ਰਾਹੁਲ ਨੂੰ ਦਿੱਤੀ ਖ਼ਾਸ ਸਲਾਹ
author img

By

Published : Feb 20, 2023, 7:27 PM IST

ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਕਈ ਕ੍ਰਿਕਟ ਮਾਹਿਰ ਅਤੇ ਸਾਬਕਾ ਖਿਡਾਰੀ ਉਸ ਨੂੰ ਪਲੇਇੰਗ 11 ਤੋਂ ਬਾਹਰ ਰੱਖਣ ਦੀ ਮੰਗ ਚੁੱਕ ਰਹੇ ਹਨ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਕਈ ਵਾਰ ਟਵੀਟ ਕਰਕੇ ਕੇਐਲ ਰਾਹੁਲ ਦੇ ਟੈਸਟ ਟੀਮ ਵਿੱਚ ਰਹਿਣ ਦਾ ਵਿਰੋਧ ਕੀਤਾ ਹੈ। ਪਰ ਇਸ ਵਾਰ ਵੈਂਕਟੇਸ਼ ਪ੍ਰਸਾਦ ਨੇ ਟਵੀਟ ਕਰਕੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕੇਐਲ ਰਾਹੁਲ ਦਾ ਬਚਾਅ ਕੀਤਾ ਹੈ। ਟਵੀਟ ਕਰਕੇ ਕੇਐੱਲ ਰਾਹੁਲ ਦਾ ਸਮਰਥਨ ਕਰਦੇ ਹੋਏ ਵੈਂਕਟੇਸ਼ ਨੇ ਕਿਹਾ ਹੈ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੇਰੀ ਕੇਐੱਲ ਰਾਹੁਲ ਨਾਲ ਕੋਈ ਨਿੱਜੀ ਦੁਸ਼ਮਣੀ ਹੈ ਪਰ ਅਸਲ 'ਚ ਅਜਿਹਾ ਨਹੀਂ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਹਮੇਸ਼ਾ ਚਾਹੁੰਦਾ ਹੈ ਕਿ ਕੇਐੱਲ ਰਾਹੁਲ ਹਮੇਸ਼ਾ ਚੰਗਾ ਕਰੇ।

ਪ੍ਰਦਰਸ਼ਨ ਨਿਰਾਸ਼ਾਜਨਕ: ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਦੇ ਖਿਲਾਫ ਖੇਡੇ ਗਏ ਨਾਗਪੁਰ ਟੈਸਟ ਅਤੇ ਦਿੱਲੀ ਟੈਸਟ ਵਿੱਚ ਕੇਐਲ ਰਾਹੁਲ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਕੇਐਲ ਰਾਹੁਲ ਨੇ ਦੋਨਾਂ ਟੈਸਟਾਂ ਦੀਆਂ ਤਿੰਨ ਪਾਰੀਆਂ ਵਿੱਚ ਕੁੱਲ 38 ਦੌੜਾਂ ਬਣਾਈਆਂ ਹਨ। ਜਿਸ 'ਚ ਉਸ ਦੇ ਸਕੋਰ 20 ਦੌੜਾਂ, 17 ਦੌੜਾਂ ਅਤੇ 1 ਦੌੜਾਂ ਸਨ, ਸਾਬਕਾ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਵੀ ਕੇਐੱਲ ਰਾਹੁਲ ਦੀ ਫਾਰਮ ਨੂੰ ਲੈ ਕੇ ਕਿਹਾ ਹੈ ਕਿ ਅਜਿਹੇ ਫਾਰਮ 'ਚ ਖੇਡਣ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਕਦੇ ਵੀ ਵਧਣ ਵਾਲਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਰਾਹੁਲ ਫਿਰ ਤੋਂ ਫਾਰਮ 'ਚ ਪਰਤੇ ਅਤੇ ਭਾਰਤ ਦੀ ਟੈਸਟ ਟੀਮ 'ਚ ਆਪਣੀ ਜਗ੍ਹਾ ਪੱਕੀ ਕਰੇ।

ਇਹ ਵੀ ਪੜ੍ਹੋ: Vice Captain of Test Team India: ਕੇਐਲ ਰਾਹੁਲ ਤੋਂ ਬਾਅਦ ਇਹ 3 ਖਿਡਾਰੀ ਉਪ ਕਪਤਾਨੀ ਦੇ ਦਾਅਵੇਦਾਰ?

ਕਾਊਂਟੀ ਕ੍ਰਿਕਟ: 90 ਦੇ ਦਹਾਕੇ 'ਚ ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਰਹੇ ਵੈਂਕਟੇਸ਼ ਪ੍ਰਸਾਦ ਨੇ ਵੀ ਟਵੀਟ ਕਰਕੇ ਟੈਸਟ ਕ੍ਰਿਕਟ 'ਚ ਵਾਪਸੀ ਕਰਨ ਲਈ ਖਾਸ ਸਲਾਹ ਦਿੱਤੀ ਹੈ। ਪ੍ਰਸਾਦ ਨੇ ਟਵੀਟ ਕੀਤਾ ਹੈ ਕਿ ਚੇਤੇਸ਼ਵਰ ਪੁਜਾਰਾ ਵਰਗੀ ਫਾਰਮ 'ਚ ਵਾਪਸੀ ਲਈ ਰਾਹੁਲ ਨੂੰ ਇੰਗਲੈਂਡ ਜਾ ਕੇ ਕਾਊਂਟੀ ਕ੍ਰਿਕਟ ਖੇਡਣੀ ਹੋਵੇਗੀ ਅਤੇ ਭਾਰਤ ਦੀ ਟੈਸਟ ਟੀਮ 'ਚ ਵਾਪਸੀ ਕਰਨ ਲਈ ਉਥੇ ਦੌੜਾਂ ਬਣਾਉਣੀਆਂ ਪੈਣਗੀਆਂ। ਵੈਂਕਟੇਸ਼ ਨੇ ਕੇਐਲ ਰਾਹੁਲ ਨੂੰ ਇਕ ਹੋਰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਲਈ ਟੈਸਟ ਕ੍ਰਿਕਟ ਖੇਡਣਾ ਅਤੇ ਫਾਰਮ ਵਿਚ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਨਾ ਵਿਰੋਧੀਆਂ ਨੂੰ ਉਨ੍ਹਾਂ ਦਾ ਸਭ ਤੋਂ ਵਧੀਆ ਜਵਾਬ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.