ETV Bharat / sports

Birthday Special: 43 ਸਾਲਾਂ ਦੇ ਹੋਏ ਜ਼ਹੀਰ ਖਾਨ - Zaheer Khan

ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ ਜ਼ਹੀਰ ਖਾਨ ਦਾ ਜਨਮ 7 ਅਕਤੂਬਰ 1978 ਨੂੰ ਮਹਾਂਰਾਸ਼ਟਰ ਦੇ ਸ਼੍ਰੀਰਾਮਪੁਰ ਚ ਹੋਇਆ ਸੀ। ਜ਼ਹੀਰ ਨੇ 2000 ਤੋਂ 2014 ਤੱਕ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਖੇਡਿਆ।

43 ਸਾਲਾਂ ਦੇ ਹੋਏ ਜ਼ਹੀਰ ਖਾਨ
43 ਸਾਲਾਂ ਦੇ ਹੋਏ ਜ਼ਹੀਰ ਖਾਨ
author img

By

Published : Oct 7, 2021, 11:16 AM IST

ਚੰਡੀਗੜ੍ਹ: ਭਾਰਤੀ ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ ਜ਼ਹੀਰ ਖਾਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਉਹ ਮਹਾਂਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਨਿਕਲ ਕੇ ਟੇਸਟ ਕ੍ਰਿਕਟ ਚ ਕਪਿਲ ਦੇਵ ਤੋਂ ਬਾਅਦ ਭਾਰਤ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ ਬਣੇ।

ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ ਜ਼ਹੀਰ ਖਾਨ ਦਾ ਜਨਮ 7 ਅਕਤੂਬਰ 1978 ਨੂੰ ਮਹਾਂਰਾਸ਼ਟਰ ਦੇ ਸ਼੍ਰੀਰਾਮਪੁਰ ਚ ਹੋਇਆ ਸੀ। ਜ਼ਹੀਰ ਨੇ 2000 ਤੋਂ 2014 ਤੱਕ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਖੇਡਿਆ।

ਕ੍ਰਿਕਟ ਵਿੱਚ ਜ਼ਹੀਰ ਦਾ ਰਿਹਾ ਦਬਦਬਾ

ਜ਼ਹੀਰ ਦੇ ਕ੍ਰਿਕਟ ਕਰੀਅਰ ਸ਼ੁਰੂ ਕਰਨ ਵਿੱਚ ਉਸਦੇ ਪਿਤਾ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ਹੀਰ ਨੂੰ ਇੰਜੀਨੀਅਰ ਵਜੋਂ ਆਪਣਾ ਕਰੀਅਰ ਛੱਡ ਕੇ ਕ੍ਰਿਕਟ ਖੇਡਣ ਲਈ ਕਿਹਾ। ਜਿਸ ਤੋਂ ਬਾਅਦ ਜ਼ਹੀਰ ਮੁੰਬਈ ਆ ਗਿਆ ਅਤੇ ਜੂਨੀਅਰ ਕ੍ਰਿਕਟ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। ਜੂਨੀਅਰ ਕ੍ਰਿਕਟ ਵਿੱਚ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਹੋਏ ਜ਼ਹੀਰ ਨੂੰ ਬੜੌਦਾ ਤੋਂ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਖੇਡਣ ਨੂੰ ਮਿਲੀ। 2000-01 ਦੇ ਰਣਜੀ ਸੀਜਨ ’ਚ ਰੇਲਵੇ ਦੇ ਖਿਲਾਫ ਫਾਈਨਲ ਮੈਚ ’ਚ 145 ਦੌੜ ਦੇ ਕੇ 8 ਵਿਕੇਟ ਮੈਨ ਆਫ ਦਿ ਮੈਚ ਰਹੇ।

ਇਹ ਵੀ ਪੜੋ: ਅੰਸ਼ੂ ਬਣੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ

ਕੇਨਿਆ ਦੇ ਖਿਲਾਫ ਕੀਤਾ ਡੇਬਿਉ

ਜ਼ਹੀਰ ਖਾਨ ਨੂੰ ਭਾਰਤੀ ਵਨਡੇ ਸੀਰੀਜ਼ ਵਿੱਚ ਕੇਨੀਆ ਦੇ ਖਿਲਾਫ ਡੈਬਿਉ ਕਰਨ ਦਾ ਮੌਕਾ ਮਿਲਿਆ। ਉਸ ਨੇ ਪਹਿਲੇ ਹੀ ਮੈਚ ਵਿੱਚ ਤਿੰਨ ਵਿਕਟਾਂ ਲਈਆਂ ਸੀ। ਨਵੰਬਰ 2000 ਵਿੱਚ, ਜ਼ਹੀਰ ਨੂੰ ਬੰਗਲਾਦੇਸ਼ ਦੇ ਖਿਲਾਫ ਟੈਸਟ ਟੀਮ ਵਿੱਚ ਮੌਕਾ ਮਿਲਿਆ।

ਜ਼ਹੀਰ ਖਾਨ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਕਈ ਵੱਡੇ ਖਿਡਾਰੀਆਂ ਨੂੰ ਆਉਟ ਕੀਤਾ। ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜ਼ਹੀਰ ਨੇ ਆਪਣੇ ਟੈਸਟ ਕਰੀਅਰ ਵਿੱਚ ਦੁਨੀਆ ਦੇ ਸਰਬੋਤਮ ਬੱਲੇਬਾਜ਼ ਗ੍ਰੀਮ ਸਮਿਥ, ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਕਾਰਾ, ਸਨਥ ਜੈਸੂਰੀਆ ਅਤੇ ਆਸਟਰੇਲੀਆ ਦੇ ਮੈਥਿਊ ਹੇਡਨ ਨੂੰ 10 ਤੋਂ ਵੱਧ ਵਾਰ ਪਵੇਲੀਅਨ ਭੇਜਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.