ਨਵੀਂ ਦਿੱਲੀ : ਭਾਰਤ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਇਨਲ ਮੁਕਾਬਲਾ ਖੇਡੇਗਾ ਜਾਂ ਨਹੀਂ ਇਹ ਬਾਡਰ ਗਵਾਸਕਰ ਟਰਾਫੀ ਦੇ ਆਖਰੀ ਮੁਕਾਬਲੇ ਤੋਂ ਕਾਫੀ ਹੱਦ ਤੱਕ ਸਾਫ਼ ਹੋ ਜਾਵੇਗਾ। ਜੇਕਰ ਭਾਰਤ ਮੁਕਾਬਲਾ ਜਿੱਤ ਜਾਂਦਾ ਹੈ ਤਉਸ ਦੇ ਡਬਲਯੂ.ਟੀ.ਸੀ. ਦੀ ਸੂਚੀ ਵਿੱਚ ਭਾਰਤ ਦੂਜੇ ਨੰਬਰ ਉੱਤੇ ਰਹੇਗਾ ਹੈ। ਤੀਜੇ ਨੰਬਰ 'ਤੇ ਸ਼੍ਰੀਲੰਕਾ ਦੀ ਟੀਮ ਹੈ। ਇਸ ਲਈ ਭਾਰਤ ਦੇ ਡਬਲਿਊਟੀਸੀ ਵਿੱਚ ਰਹਿਣ ਲਈ ਸ਼੍ਰੀਲੰਕਾ ਰੋੜ੍ਹਾ ਬਣ ਸਕਦਾ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਇਹ ਦੂਜਾ ਸੀਜਨ ਹੈ। ਪਹਿਲਾ ਸੀਜਨ ( 2019- 2021 ) ਦਾ ਚੈਂਪੀਅਨ ਨਿਊਜੀਲੈਂਡ ਰਿਹਾ ਸੀ। ਡਬਲਯੂਟੀਸੀ 2021-23 ਵਿੱਚ ਅਜੇ ਤੱਕ ਇੰਗਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਜੋ ਡਬਲਯੂਟੀਸੀ ਰਨਿੰਗ ਚਾਰਟ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਹਨ।
ਪਹਿਲੇ ਸਥਾਨ 'ਤੇ: ਰੂਟ ਨੇ 22 ਮੈਚਾਂ ਵਿੱਚ 1915 ਰਨ ਬਣਾਏ ਹਨ। ਸਭ ਤੋਂ ਜਿਆਦਾ 180 ਰਨ ਨਾਬਾਦ ਬਣਾਏ। ਉਨ੍ਹਾਂ ਦੇ ਬਾਅਦ ਪਾਕਿਸਤਾਨ ਦੇ ਬਾਬਰ ਅੱਜਮ 14 ਮੁਕਾਬਲਾਂ ਵਿੱਚ 1527 ਰਨ ਬਣਾ ਕੇ ਦੂਜੇ ਸਥਾਨ ਉੱਤੇ ਹਨ। ਜੇਕਰ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦੀ ਗੱਲ ਤਾਂ ਉਸ ਵਿੱਚ ਨਾਥਨ ਲਿਓਨ ਪਹਿਲੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਨਾਥਨ ਲਿਓਨ 80 ਵਿਕਟਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਵਿੱਚ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਕਾਗਿਸੋ ਰਬਾੜਾ 63 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਭਾਰਤੀ ਗੇਂਦਬਾਜ਼ ਆਰ ਅਸ਼ਵਿਨ 54 ਵਿਕਟਾਂ ਨਾਲ ਚੌਥੇ ਸਥਾਨ 'ਤੇ ਹਨ।
-
Nathan Lyon has been at his magical best in #WTC23 ✨ pic.twitter.com/NihiRUuvY3
— ICC (@ICC) March 5, 2023 " class="align-text-top noRightClick twitterSection" data="
">Nathan Lyon has been at his magical best in #WTC23 ✨ pic.twitter.com/NihiRUuvY3
— ICC (@ICC) March 5, 2023Nathan Lyon has been at his magical best in #WTC23 ✨ pic.twitter.com/NihiRUuvY3
— ICC (@ICC) March 5, 2023
ਰੂਟ ਦਾ ਕ੍ਰਿਕਟ ਕਰੀਅਰ: ਜੋ ਰੂਟ ਦਾ ਕ੍ਰਿਕਟ ਕਰੀਅਰ ਇੰਗਲੈਂਡ 'ਚ 13 ਦਸੰਬਰ 2012 ਨੂੰ ਟੈਸਟ ਕ੍ਰਿਕਟ ਵਿੱਚ ਡੇਬਿਊ ਕੀਤਾ ਸੀ। ਪਹਿਲਾ ਮੁਕਾਬਲਾ ਭਾਰਤ ਦਾ ਵਿਰੋਧ ਸੀ। ਜੋ ਅਜੇ ਤੱਕ 129 ਟੈਸਟ ਮੈਚ ਖੇਡ ਚੁੱਕੇ ਹਨ । ਉਨ੍ਹਾਂ ਨੇ ਇਨ੍ਹਾਂ ਮੈਚਾਂ ਵਿੱਚ 10948 ਰਨ ਬਣਾਏ ਹਨ। ਜੋ ਕਿ ਇੱਕ 254 ਸਭ ਤੋਂ ਜਿਆਦਾ ਰਨ ਹੈ। 158 ਵਨਡੇ ਵਿੱਚ ਜੋ ਰੂਟ ਨੇ 6207 ਰਨ ਜੋੜੇ ਹਨ। ਜੋ ਨੇ 32 ਟੀ20 ਇੰਟਰਨੈਸ਼ਨਲ ਵਿੱਚ 893 ਰਨ ਬਣਾਏ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚ: ਦੱਖਣ ਅਫਰੀਕਾ ਬਨਮ ਵੇਸਟਇੰਡੀਜ, ਦੱਖਣੀ ਅਫਰੀਕਾ ਵਿੱਚ 8-12 ਮਾਰਚ ਨਿਊਜੀਲੈਂਡ ਬਨਾਮ ਸ਼੍ਰੀਲੰਕਾ, ਨਿਊਜੀਲੈਂਡ ਵਿੱਚ 9-13 ਮਾਰਚ ਭਾਰਤ ਬਨਾਮ ਆਸਟ੍ਰੇਲੀਆ, ਅਹਿਮਦਾਬਾਦ, ਭਾਰਤ ਵਿੱਚ 9-13 ਮਾਰਚ ਨਿਊਜੀਲੈਂਡ ਬਨਾਮ ਸ਼੍ਰੀਲੰਕਾ, ਵੇਲੰਿਗਟਨ, ਨਿਊਜੀਲੈਂਡ 17-21 ਮਾਰਚ ਨੂੰ ਹੋਣਗੇ। ਹੁਣ ਇਸ ਗੱਲ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ ਕਿ ਭਾਰਤ ਫਾਇਨਲ ਮੈਚ ਖੇਡੇਗਾ ਜਾ ਨਹੀਂ ਜੇਕਰ ਖੇਡੇਗਾ ਤਾਂ ਕਿਸ ਟੀਮ ਨਾਲ ਉਸ ਦਾ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ: Sania Mirza Last Match: ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ, ਜਿੱਥੋਂ ਕਰੀਅਰ ਦੀ ਸੁਰੂਆਤ ਕੀਤੀ, ਉੱਥੋਂ ਹੀ ਖੇਡਿਆ ਆਖਰੀ ਮੈਚ