ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ 16ਵਾਂ ਸੀਜ਼ਨ 31 ਮਾਰਚ 2023 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਪਤਾਨੀ ਨੂੰ ਲੈ ਕੇ ਦਿੱਲੀ ਕੈਪੀਟਲਸ ਦੇ ਸਾਹਮਣੇ ਕਾਫੀ ਪਰੇਸ਼ਾਨੀ ਸੀ, ਪਰ ਹੁਣ ਇਹ ਸਮੱਸਿਆ ਹੱਲ ਹੋ ਗਈ ਹੈ। ਫਰੈਂਚਾਇਜ਼ੀ ਨੇ ਇਸ ਟੂਰਨਾਮੈਂਟ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਕੈਪੀਟਲਸ ਨੇ ਇਹ ਫੈਸਲਾ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਕਾਰਨ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਰਿਸ਼ਭ ਪੰਤ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਅਜੇ ਸਮਾਂ ਲੱਗੇਗਾ। ਇਸ ਕਾਰਨ ਟੀਮ ਨੂੰ ਆਪਣੇ ਕਪਤਾਨ ਦੀ ਤਲਾਸ਼ ਸੀ। ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਹੁਣ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਆਲਰਾਊਂਡਰ ਅਕਸ਼ਰ ਪਟੇਲ ਟੀਮ ਦੇ ਉਪ ਕਪਤਾਨ ਹੋਣਗੇ।
ਕਿਵੇਂ ਦੀ ਹੋਵੇਗੀ ਡੇਵਿਡ ਦੀ ਕਪਤਾਨੀ: ਦਿੱਲੀ ਕੈਪੀਟਲਸ ਦੇ ਮਾਲਕ ਨੇ ਇਹ ਫੈਸਲਾ ਰਿਸ਼ਭ ਪੰਤ ਦੇ ਟੀਮ 'ਚ ਨਾ ਹੋਣ ਕਾਰਨ ਲਿਆ ਹੈ। ਆਈਪੀਐਲ 2022 ਵਿੱਚ ਟੀਮ ਇੰਡੀਆ ਦੀ ਕਪਤਾਨੀ ਰਿਸ਼ਭ ਪੰਤ ਨੇ ਕੀਤੀ ਸੀ। ਉਸ ਦੌਰਾਨ ਦਿੱਲੀ ਕੈਪੀਟਲਜ਼ ਨੇ 5ਵੇਂ ਨੰਬਰ 'ਤੇ ਰਹਿ ਕੇ ਟੂਰਨਾਮੈਂਟ ਨੂੰ ਸਮਾਪਤ ਕੀਤਾ ਸੀ। ਜਿਸ 'ਚ ਦਿੱਲੀ ਕੈਪੀਟਲਜ਼ ਨੇ 14 ਮੈਚਾਂ 'ਚੋਂ ਲਗਭਗ 7 ਮੈਚ ਜਿੱਤੇ। ਇਸ ਤੋਂ ਇਲਾਵਾ 7 ਮੈਚ ਹਾਰੇ ਹਨ। ਹੁਣ ਆਈਪੀਐੱਲ 2023 'ਚ ਦਿੱਲੀ ਕੈਪੀਟਲਸ ਦਾ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ। ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਲੰਬੇ ਸਮੇਂ ਤੋਂ ਆਈ.ਪੀ.ਐੱਲ. ਖੇਡ ਰਹੇ ਹਨ। ਅਜਿਹੇ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੇਵਿਡ ਦੀ ਕਪਤਾਨੀ 'ਚ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ। ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਨੇ 2009 'ਚ ਆਈ.ਪੀ.ਐੱਲ. ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਹੁਣ ਤੱਕ ਕੁੱਲ 162 ਮੈਚ ਖੇਡੇ ਹਨ ਜਿਨ੍ਹਾਂ 'ਚ ਡੇਵਿਡ ਨੇ 42.01 ਦੀ ਔਸਤ ਨਾਲ 5881 ਦੌੜਾਂ ਬਣਾਈਆਂ ਹਨ।
ਪੰਤ ਦਾ ਐਕਸੀਡੈਂਟ: ਕਾਬਲੇਜ਼ਿਕਰ ਹੈ ਕਿ ਭਾਰਤੀ ਖਿਡਾਰੀ ਰਿਸ਼ਭ ਪੰਤ ਦਾ 30 ਦਸੰਬਰ ਨੂੰ ਕਾਰ ਹਾਦਸਾ ਹੋਇਆ ਸੀ। ਇਸ ਭਿਆਨਕ ਕਾਰ ਹਾਦਸੇ 'ਚ ਰਿਸ਼ਭ ਪੰਤ ਗੰਭੀਰ ਜ਼ਖਮੀ ਹੋ ਗਏ ਸਨ। ਜਿਸ ਕਾਰਨ ਰਿਸ਼ਭ ਪੰਤ ਦਾ ਇਲਾਜ ਚੱਲ ਰਿਹਾ ਹੈ। ਇਸੇ ਕਾਰਨ ਰਿਸ਼ਭ ਨੂੰ ਠੀਕ ਹੋਣ ਲਈ ਲੰਬਾ ਸਮਾਂ ਲੱਗੇਗਾ। ਜਿਸ ਕਾਰਨ ਰਿਸ਼ਭ ਪੰਤ ਕਈ ਟੂਰਨਾਮੈਂਟਾਂ ਤੋਂ ਵੀ ਬਾਹਰ ਹੋ ਸਕਦੇ ਹਨ। ਇਸ ਲਈ ਅਜਿਹੀ ਹਾਲਤ 'ਚ ਰਿਸ਼ਭ ਪੰਤ ਲਈ ਆਈ.ਪੀ.ਐੱਲ. ਖੇਡਣਾ ਮੁਸ਼ਕਿਲ ਹੈ। ਜਿਸ ਕਾਰਨ ਦਿੱਲੀ ਕੈਪੀਟਲਜ਼ ਨੇ ਨਵੇਂ ਕਪਤਾਨ ਦੇ ਰੂਪ 'ਚ ਡੇਵਿਡ ਵਾਰਨਰ ਦੀ ਚੋਣ ਕੀਤੀ ਹੈ।
ਇਹ ਵੀ ਪੜ੍ਹੋ: IND VS AUS Semi Final: ਸੈਮੀਫਾਇਨਲ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਹਰਮਨਪ੍ਰੀਤ-ਪੂਜਾ ਬਾਹਰ ! ਮੰਧਾਨਾ ਨੂੰ ਮਿਲ ਸਕਦੀ ਹੈ ਕਪਤਾਨੀ