ਇੰਦੌਰ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਮੈਚ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਦੱਸ ਦਈਏ ਕਿ ਮੰਗਲਵਾਰ ਨੂੰ ਹੋਲਕਰ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕੋਹਲੀ ਨੇ ਸ਼੍ਰੀਲੰਕਾ ਵਿਰੁੱਧ 17 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਖੇਡੀ ਸੀ। ਦੂਜੇ ਟੀ -20 ਵਿੱਚ ਵਿਰਾਟ ਕੋਹਲੀ ਨੇ ਭਾਰਤ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮਾਤ ਦੇ ਦਿੱਤੀ। ਇਸ ਦੇ ਨਾਲ ਹੀ ਕਪਤਾਨ ਕੋਹਲੀ ਅਤੇ ਰੋਹਿਤ ਸ਼ਰਮਾ 2633 ਦੌੜਾਂ ਦੇ ਬਰਾਬਰ ਸਨ। ਪਰ ਸ੍ਰੀਲੰਕਾ ਵਿਰੁੱਧ ਇਸ ਸੀਰੀਜ਼ ਵਿੱਚ ਰੋਹਿਤ ਨੂੰ ਆਰਾਮ ਮਿਲਿਆ।
ਕੋਹਲੀ ਨੇ ਖੇਡੇ 77 ਟੀ -20 ਕੌਮਾਂਤਰੀ ਮੈਚਾਂ ਦੀ 71 ਪਾਰੀਆਂ ਵਿੱਚ 2663 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 24 ਅਰਧ ਸੈਂਕੜੇ ਬਣਾਏ ਸਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 104 ਮੈਚਾਂ ਵਿੱਚ 32.10 ਦੀ ਸਤ ਨਾਲ 2633 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 4 ਸੈਂਕੜੇ ਅਤੇ 19 ਅਰਧ ਸੈਂਕੜੇ ਬਣਾਏ ਸਨ।
ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਨਿਜ਼ੀਲੈਂਡ ਦਾ ਮਾਰਟਿਨ ਗੁਪਟਿਲ ਹੈ। ਮਾਰਟਿਨ ਨੇ 2436 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ, ਸ਼ੋਏਬ ਮਲਿਕ ਅਤੇ ਬੈਂਡਨ ਮੈਕੁਲਮ ਕ੍ਰਮਵਾਰ 2263 ਦੌੜਾਂ ਅਤੇ 2140 ਦੌੜਾਂ ਦੇ ਨਾਲ 4 ਅਤੇ 5 ਸਥਾਨ 'ਤੇ ਹਨ।
ਇਹ ਵੀ ਪੜ੍ਹੋ: ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਇਰਾਕ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ
ਦੱਸ ਦੇਈਏ ਕਿ ਖੇਡੇ ਗਏ ਦੂਜੇ ਟੀ -20 ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ 'ਤੇ ਸਨ। ਇਸ ਦੇ ਨਾਲ ਹੀ, 143 ਦੌੜਾਂ ਦਾ ਪਿੱਛਾ ਕਰਦਿਆਂ, ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 32 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਅਤੇ ਸ਼ਿਖਰ ਧਵਨ ਨੇ 29 ਗੇਂਦਾਂ ਵਿੱਚ 32 ਦੌੜਾਂ ਬਣਾਈਆਂ ਸਨ।
ਕੁਲਦੀਪ ਯਾਦਵ ਨੇ 38 ਦੌੜਾਂ 'ਤੇ 2 ਅਤੇ ਨਵਦੀਪ ਸੈਣੀ ਨੇ 18 ਦੌੜਾਂ' ਤੇ 2 ਵਿਕਟਾਂ ਲਈਆਂ, ਜਦਕਿ ਜਸਪਰੀ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ, ਜੋ ਸੱਟ ਲੱਗਣ ਤੋਂ ਬਾਅਦ ਟੀਮ 'ਚ ਵਾਪਸੀ ਕਰ ਚੁੱਕੇ ਸਨ ਉਨ੍ਹਾਂ ਨੂੰ ਇੱਕ-ਇੱਕ ਵਿਕਟ ਮਿਲੀ।