ETV Bharat / sports

ਪਾਕਿਸਤਾਨ ਨਹੀਂ ਆਇਆ ਆਪਣੀਆਂ ਹਰਕਤਾਂ ਤੋਂ ਬਾਜ, ਅਭਿਨੰਦਨ ਨੂੰ ਲੈ ਕੇ ਬਣਾਇਆ ਬੇਤੁਕਾ ਵਿਗਿਆਪਨ

author img

By

Published : Jun 12, 2019, 3:44 AM IST

ਪਾਕਿਸਤਾਨੀ ਟੀਵੀ ਚੈੱਨਲ ਨੇ ਭਾਰਤ ਪਾਕਿਸਤਾਨ ਮੈਚ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਬੇਤੁਕਾ ਵਿਗਿਆਪਨ ਤਿਆਰ ਕੀਤਾ ਹੈ।

ਅਭਿਨੰਦਨ ਨੂੰ ਲੈ ਕੇ ਬਣਾਇਆ ਬੇਤੁਕਾ ਐੱਡ

ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ-2019 ਦੇ ਸਭ ਤੋਂ ਵੱਡੇ ਮੁਕਾਬਲਿਆਂ ਵਿੱਚੋਂ ਇੱਕ ਭਾਰਤ ਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਵੀ ਚੈੱਨਲ ਨੇ ਇੱਕ ਵਿਗਿਆਪਨ ਤਿਆਰ ਕੀਤਾ ਹੈ, ਜਿਸ ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦਾ ਨਕਲੀ ਕਿਰਦਾਰ ਦਿਖਾਗਿਆ ਗਿਆ ਹੈ।

ਪਾਕਿਸਤਾਨ ਦੇ ਇੱਕ ਚੈਨਲ ਵੱਲੋਂ ਜਾਰੀ ਕੀਤੇ ਗਏ 33 ਸਕਿੰਟ ਦੇ ਵੀਡਿਉ ਵਿੱਚ ਇੱਕ ਸਖ਼ਸ਼ ਅਭਿਨੰਦਨ ਦੀ ਨਕਲ ਕਰ ਰਿਹਾ ਹੈ ਤੇ ਉਸ ਦੀ ਤਰ੍ਹਾਂ ਮੂੱਛਾਂ ਰੱਖੀਆਂ ਹੋਈਆਂ ਹਨ, ਹਾਲਾਂਕਿ ਉਸ ਸਖ਼ਸ ਨੇ ਫ਼ੌਜ ਵਾਲੀ ਵਰਦੀ ਦੀ ਥਾਂ ਭਾਰਤੀ ਕ੍ਰਿਕਟ ਟੀਮ ਦੀ ਵਰਦੀ ਪਾਈ ਹੋਈ ਹੈ।

ਇਸ ਵਿਗਿਆਪਨ ਵਿੱਚ ਜਦ ਵੀ ਨਕਲੀ ਅਭਿਨੰਦਨ ਨੂੰ ਭਾਰਤੀ ਟੀਮ ਦੇ ਆਖ਼ਰੀ-11 ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਵਿੰਗ ਕਮਾਂਡਰ ਦੁਆਾਰ ਵਾਇਰਲ ਬਿਆਨ ਦੇ ਲਹਿਜੇ ਵਿੱਚ ਜਵਾਬ ਦਿੰਦਾ ਹੈ ਕਿ "ਮੁਆਫ਼ ਕਰੋ, ਮੈਂ ਤੁਹਾਨੂੰ ਇਹ ਗੱਲ ਨਹੀਂ ਦੱਸ ਸਕਦਾ।"

ਨਕਲੀ ਅਭਿਨੰਦਨ ਵਿਗਿਆਪਨ ਵਿੱਚ ਉਸੇ ਤਰ੍ਹਾਂ ਚਾਹ ਪੀ ਰਿਹਾ ਹੈ ਜਿਵੇਂ ਵਿੰਗ ਕਮਾਂਡਰ ਅਭਿਨੰਦਨ ਦਾ ਵੀਡਿਉ ਵਾਇਰਲ ਹੋਇਆ ਸੀ।

ਭਾਰਤ-ਪਾਕਿ ਕ੍ਰਿਕਟ ਟੀਮਾਂ ਮੈਚ ਦੌਰਾਨ।
ਭਾਰਤ-ਪਾਕਿ ਕ੍ਰਿਕਟ ਟੀਮਾਂ ਮੈਚ ਦੌਰਾਨ।

ਦੋ ਸਵਾਲਾਂ ਤੋਂ ਬਾਅਦ ਇੱਕ ਹੋਰ ਕਿਰਦਾਰ ਜੋ ਸਵਾਲ ਕਰ ਰਿਹਾ ਹੈ ਉਹ ਨਕਲੀ ਅਭਿਨੰਦਨ ਨੂੰ ਜਾਣ ਲਈ ਕਹਿੰਦਾ ਹੈ। ਜਿਵੇਂ ਉਹ ਜਾਣ ਲੱਗਦਾ ਹੈ ਤਾਂ ਸਵਾਲ ਪੁੱਛਣ ਵਾਲਾ ਵਿਅਕਤੀ ਉਸ ਨੂੰ ਫੜਦਾ ਹੈ ਤੇ ਕਹਿੰਦਾ ਹੈ, "ਇੰਕ ਸਕਿੰਟ ਰੁੱਕੋ, ਕੱਪ ਕਿਥੇ ਲੈ ਕੇ ਜਾ ਰਹੇ ਹੋ?"

ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 16 ਜੂਨ ਨੂੰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਵਿੱਚ ਭਾਰਤ ਦੀ ਕੋਸ਼ਿਸ਼ ਚੈਂਪਿਅਨਜ਼ ਟ੍ਰਾਫ਼ੀ-2017 ਦੇ ਫ਼ਾਇਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਤੇ ਹੋਵੇਗੀ।

ਵਿਸ਼ਵ ਕੱਪ ਵਿੱਚ ਹਾਲਾਂਕਿ ਭਾਰਤ ਦਾ ਪਲੜਾ ਭਾਰੀ ਹੈ। 1992 ਤੋਂ ਲੈ ਕੇ ਹੁਣ ਤੱਕ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਵਿੱਚ ਕੁੱਲ 6 ਮੈਚ ਹੋਏ ਹਨ ਤੇ ਸਾਰਿਆਂ ਵਿੱਚ ਭਾਰਤ ਨੇ ਹੀ ਜਿੱਤ ਹਾਸਲ ਕੀਤੀ ਹੈ।

Intro:Body:

RTGS

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.