ਨਵੀਂ ਦਿੱਲੀ : ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦਾ 44ਵਾਂ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਹੋਵੇਗਾ। ਇਹ ਮੈਚ ਹੇਡਿੰਗਲੇ ਮੈਦਾਨ 'ਤੇ ਬਾਅਦ ਦੁਪਹਿਰ 3.00 ਵਜੇ ਖੇਡਿਆ ਜਾਵੇਗਾ। ਪਹਿਲਾਂ ਹੀ ਸੈਮੀਫ਼ਾਈਨਲ ਵਿੱਚ ਦੂਸਰਾ ਸਥਾਨ ਪੱਕਾ ਕਰ ਚੁੱਕੀ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਜਿੱਤ ਦੀ ਅੰਕ ਸੂਚੀ ਵਿੱਚ ਚੋਟੀ ਤੇ ਪਹੁੰਚ ਸਕਦੀ ਹੈ, ਬਸ਼ਰਤੇ ਆਸਟ੍ਰੇਲੀਆ ਪਹਿਲਾਂ ਹੀ ਬਾਹਰ ਹੋ ਚੁੱਕੀ ਦੱਖਣੀ ਅਫ਼ਰੀਕਾ ਵਿਰੁੱਧ ਆਖ਼ਰੀ ਮੈਚ ਵਿੱਚ ਹਾਰ ਜਾਵੇ। ਇਸ ਲਈ ਚੋਟੀ 'ਤੇ ਕਾਬਜ਼ ਰਹਿਣ ਅਤੇ ਨਿਊਜ਼ੀਲੈਂਡ ਵਿਰੁੱਧ ਸੈਮੀਫ਼ਾਈਨਲ ਲਈ ਕਾਫ਼ੀ ਮੁਸ਼ੱਕਤ ਹੋਵੇਗਾ ਕਿਉਂਕਿ ਖ਼ਤਰਨਾਕ ਇੰਗਲੈਂਡ ਦਾ ਸਾਹਮਣਾ ਕਰਨਾ ਮੁਸ਼ਕਲ ਹੋਵੇਗਾ।
ਭਾਰਤ-ਆਸਟ੍ਰੇਲੀਆ 'ਚ ਚੋਟੀ 'ਤੇ ਰਹਿਣ ਦੀ ਜੰਗ
ਆਸਟ੍ਰੇਲੀਆ ਹੁਣ 14 ਅੰਕਾਂ ਨਾਲ ਚੋਟੀ ਦੇ ਸਥਾਨ ਹੈ ਤਾਂ ਉਥੇ ਹੀ ਭਾਰਤ 13 ਅੰਕਾਂ ਨਾਲ ਦੂਸਰੇ ਸਥਾਨ ਤੇ ਹੈ। ਭਾਰਤ ਜੇ ਸ਼੍ਰੀਲੰਕਾ ਤੇ ਜਿੱਤ ਹਾਸਲ ਕਰਦਾ ਹੈ ਤਾਂ ਉਸ ਦੇ 15 ਅੰਕ ਹੋਣਗੇ ਪਰ ਜੇ ਆਸਟ੍ਰੇਲੀਆ ਵੀ ਆਪਣਾ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ 16 ਅੰਕ ਹੋਣਗੇ ਅਤੇ ਉਹ ਲੀਗ ਦੌਰ ਦਾ ਅੰਤ ਪਹਿਲੇ ਸਥਾਨ ਨਾਲ ਕਰੇਗੀ।
ਕੇਦਾਰ ਯਾਦਵ ਨੂੰ ਮਿਲ ਸਕਦੈ ਆਖ਼ਰੀ ਮੌਕਾ
ਹੁਣੇ ਜਿਹੇ ਟੀਮ ਨਾਲ ਜੁੜੇ ਮਿਅੰਕ ਅਗਰਵਾਲ ਨੂੰ ਛੱਡ ਕੇ ਜੁੜੇਜਾ ਅਜਿਹਾ ਖਿਡਾਰੀ ਹੈ ਜਿਸ ਨੇ ਵਿਸ਼ਵ ਕੱਪ ਵਿੱਚ ਇੱਕ ਵੀ ਮੈਚ ਨਹੀਂ ਖੇਡਿਆ ਹੈ ਪਰ ਸ਼੍ਰੀਲੰਕਾ ਟੀਮ ਵਿੱਚ ਖੱਬੇ ਹੱਥ ਦੇ ਜ਼ਿਆਦਾ ਖ਼ਿਡਾਰੀਆਂ ਨੂੰ ਦੇਖਦੇ ਹੋਏ ਇਸ ਦੀ ਸੰਭਾਵਨਾ ਨਹੀਂ ਦਿਖ ਰਹੀ ਹੈ।
ਇਹ ਵੀ ਪੜ੍ਹੋ : ਜਿੱਤ ਕੇ ਵੀ ਹਾਰਿਆ ਪਾਕਿ, ਬੰਗਲਾਦੇਸ਼ ਨੂੰ ਹਾਰ ਦੇ ਕੇ ਖ਼ਤਮ ਕੀਤਾ ਵਿਸ਼ਵ ਕੱਪ 2019 ਦਾ ਸਫ਼ਰ
ਹਾਲਾਂਕਿ ਇਸ ਨਾਲ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਮੱਧ ਕ੍ਰਮ ਵਿੱਚ ਕੇਦਾਰ ਯਾਦਵ ਦੀ ਵਾਪਸੀ ਕਰਵਾ ਸਕਦੇ ਹਨ ਕਿਉਂਕਿ ਉਹ ਆਫ਼ ਬ੍ਰੇਕ ਗੇਂਦ ਸੁੱਟਦੇ ਹਨ। ਪਰ ਦਿਨੇਸ਼ ਕਾਰਤਿਕ ਲਈ ਇਹ ਥੋੜਾ ਬੁਰਾ ਹੋਵੇਗਾ ਕਿਉਂਕਿ ਉਨ੍ਹਾਂ ਨੇ ਬੰਗਲਾਦੇਸ਼ ਵਿਰੁੱਧ ਪਿਛਲੇ ਮੈਚ ਵਿੱਚ ਜ਼ਿਆਦਾ ਗੇਂਦਾਂ ਦਾ ਸਾਹਮਣਾ ਨਹੀਂ ਕੀਤਾ ਸੀ।