ETV Bharat / sports

ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ

author img

By

Published : Jan 14, 2020, 1:42 PM IST

ਜ਼ਹੀਰ ਅੱਬਾਸ ਦਾ ਕਹਿਣਾ ਹੈ,"ਮੈਂ ਇਸ ਗੱਲ ਦਾ ਮੁਰੀਦ ਹਾਂ ਕਿ ਉਹ ਮਨਚਾਹੀ ਜਗ੍ਹਾ ਉੱਤੇ ਸ਼ਾਰਟ ਖੇਡ ਲੈਂਦੇ ਹਨ। ਉਹ ਕਾਫ਼ੀ ਜਲਦੀ ਗੇਂਦ ਨੂੰ ਫੜ ਲੈਂਦੇ ਹਨ, ਜੋ ਉਨ੍ਹਾਂ ਨੂੰ ਬਾਕੀ ਬੱਲੇਬਾਜ਼ਾਂ ਨਾਲੋਂ ਵੱਖਰਾ ਬਣਾਉਂਦੀ ਹੈ।"

zaheer abbas rohit sharma
ਫ਼ੋਟੋ

ਕਰਾਚੀ: ਪਾਕਿਸਤਾਨ ਦੇ ਸ਼ਾਨਦਾਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਜ਼ਹੀਰ ਅੱਬਾਸ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਜਦ ਤੱਕ ਕ੍ਰੀਜ ਉੱਤੇ ਹੁੰਦੇ ਹਨ, ਤਦ ਤੱਕ ਉਹ ਟੀਵੀ ਅੱਗੋਂ ਨਹੀਂ ਹੱਟਦੇ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਅੱਬਾਸ ਨੇ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਰੋਹਿਤ ਦੀ ਖ਼ਾਸ ਤੌਰ ਉੱਤੇ ਤਾਰੀਫ਼ ਕੀਤੀ। ਅੱਬਾਸ ਦੇ ਅਨੁਸਾਰ ਰੋਹਿਤ ਜਿਸ ਤਰ੍ਹਾ ਆਪਣੇ ਮਨ ਨਾਲ ਖੇਡਦੇ ਹਨ, ਕੋਈ ਵੀ ਬੱਲੇਬਾਜ਼ ਨਹੀਂ ਖੇਡ ਪਾਉਂਦਾ ਹੈ।

ਹੋਰ ਪੜ੍ਹੋ: 'ਸੁੱਤੇ ਹੋਏ ਵੀ YO-YO ਟੈਸਟ ਪਾਸ ਕਰ ਸਕਦੇ ਹਨ ਪਾਂਡਿਆ'

ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ,"ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੁੰਦੇ ਹਨ ਤਾਂ ਮੈਂ ਟੀਵੀ ਸਕ੍ਰੀਨ ਦੇ ਅੱਗੋ ਨਹੀਂ ਹੱਟਦਾ ਹਾਂ। ਉਨ੍ਹਾਂ ਦੀ ਬੱਲੇਬਾਜ਼ੀ ਦੇਖਕੇ ਕਾਫ਼ੀ ਸੰਤੁਸ਼ਟ ਹੁੰਦਾ ਹਾਂ। ਉਨ੍ਹਾਂ ਨੂੰ ਖੇਡਦੇ ਹੋਏ ਦੇਖਣ ਦਾ ਕਮਾਲ ਦਾ ਅਨੁਭਵ ਹੈ। ਮੈਂ ਇਸ ਗੱਲ ਦੀ ਮੁਰੀਦ ਹਾਂ ਕਿ ਉਹ ਮਨਚਾਹੀ ਜਗ੍ਹਾ ਉੱਤੇ ਸ਼ਾਰਟ ਖੇਡ ਲੈਂਦੇ ਹਨ। ਉਹ ਕਾਫ਼ੀ ਜਲਦੀ ਗੇਂਦ ਨੂੰ ਫੜ ਲੈਂਦੇ ਹਨ, ਜੋ ਉਨ੍ਹਾਂ ਨੂੰ ਬਾਕੀ ਬੱਲੇਬਾਜ਼ਾਂ ਨਾਲੋਂ ਖ਼ਾਸ ਬਣਾਉਂਦਾ ਹੈ। "

ਹੋਰ ਪੜ੍ਹੋ: ਜਾਣੋਂ ਕਿਉਂ ਆਪਣਾ ਦੇਸ਼ ਛੱਡਣਾ ਚਹਾਉਂਦੀ ਹੈ ਇਰਾਨ ਦੀ ਇਕਲੌਤੀ ਮਹਿਲਾ ਉਲੰਪਿਕ ਮੈਡਲ ਜੇਤੂ ਕੀਮੀਆ ਅਲੀਜ਼ਾਦੇਹ

ਇਸ ਤੋਂ ਇਲਾਵਾ ਅੱਬਾਸ ਨੇ ਇਹ ਵੀ ਕਿਹਾ ਕਿ, ਵਿਰਾਟ ਕੋਹਲੀ ਭਾਰਤੀ ਟੀਮ ਦੀ ਰੀਡ ਦੀ ਹੱਡੀ ਵਾਂਗ ਹਨ। ਉਨ੍ਹਾਂ ਨੇ ਕਿਹਾ,"ਮੈਨੂੰ ਰੋਹਿਤ ਦੀ ਬੱਲੇਬਾਜ਼ੀ ਦੇਖਣ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ। ਮੇਰੇ ਘਰ ਵਿੱਚ ਲੋਕ ਪੁੱਛਦੇ ਹਨ ਕਿ ਵਿਰਾਟ ਕੋਹਲੀ ਬਾਰੇ ਮੇਰੀ ਕੀ ਰਾਏ ਹੈ, ਤਾਂ ਮੈਂ ਉਨ੍ਹਾਂ ਨੂੰ ਇਹੀਂ ਕਹਿੰਦਾ ਹਾਂ ਕਿ ਕੋਹਲੀ ਕੁਝ ਘੱਟ ਨਹੀਂ ਹਨ। ਕੋਹਲੀ ਕੋਹਲੀ ਹੈ। ਮੈਨੂੰ ਦੋਵਾਂ ਦੀ ਬੱਲੇਬਾਜ਼ੀ ਦੇਖਣੀ ਚੰਗੀ ਲੱਗਦੀ ਹੈ।"

Intro:Body:

Arsh 3

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.