ਬ੍ਰਿਜ਼ਬਨ: ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਤੇ ਪਾਕਿਸਤਾਨ ਦੇ ਦਿੱਗਜ ਤੇਜ਼ ਗੇਂਦਬਾਜ਼ ਵਸੀਮ ਅਕਰਮ ਬੁਸ਼ਫਾਇਰ ਕ੍ਰਿਕੇਟ ਬੈਸ਼ ਮੈਚ ਦਾ ਹਿੱਸਾ ਬਣਨਗੇ। ਇਹ ਮੈਚ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਕਰਵਾਇਆ ਜਾ ਰਿਹਾ ਹੈ। ਜੋ ਵੀ ਪੈਸਾ ਇਸ ਮੈਚ ਦੌਰਾਨ ਇੱਕਠਾ ਹੋਵੇਗਾ, ਉਹ ਸਾਰਾ ਪੈਸਾ ਪੀੜਤਾਂ ਦੀ ਮਦਦ ਲਈ ਦੇ ਦਿੱਤਾ ਜਾਵੇਗਾ। ਇਹ ਮੈਚ 8 ਫਰਵਰੀ ਨੂੰ ਖੇਡਿਆ ਜਾਵੇਗਾ।
ਹੋਰ ਪੜ੍ਹੋ: ਮੈਰੀ ਕੌਮ ਨੂੰ ਪਦਮ ਵਿਭੂਸ਼ਣ ਤੇ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਨਾਲ ਕੀਤਾ ਜਾਵੇਗਾ ਸਨਮਾਨਿਤ
ਖ਼ਬਰਾਂ ਮੁਤਾਬਕ, ਅਕਰਮ ਤੇ ਯੁਵਰਾਜ ਦੇ ਇਲਾਵਾ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਜਸਟਿਨ ਲੈਂਗਰ ਤੇ ਮੈਥਿਊ ਹੇਡਨ ਵੀ ਇਸ ਮੈਚ ਦਾ ਹਿੱਸਾ ਬਣਨਗੇ। ਭਾਰਤ ਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੂਲਕਰ ਨੂੰ ਬੁਸ਼ਫਾਇਰ ਕ੍ਰਿਕੇਟ ਬੈਸ਼ ਮੈਚ ਪੌਂਟਿੰਗ ਇਲੈਵਨ ਦੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ।
ਹੋਰ ਪੜ੍ਹੋ: ਪੰਤ ਨੂੰ ਖ਼ੁਦ ਹੀ ਆਪਣੇ ਆਲੋਚਕਾਂ ਨੂੰ ਜਵਾਬ ਦੇਣਾ ਹੋਵੇਗਾ: ਕਪਿਲ ਦੇਵ
ਇਸ ਮੈਚ ਨੂੰ ਆਲ-ਸਟਾਰ ਟੀ-20 ਮੈਚ ਦਾ ਨਾਂਅ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਸਚਿਨ ਨੂੰ ਪੌਂਟਿੰਗ ਇਲੈਵਨ ਟੀਮ ਦੇ ਕੋਚ ਵਜੋਂ ਚੁਣੇ ਗਏ ਹਨ, ਉੱਥੇ ਹੀ ਦੂਜੇ ਪਾਸੇ ਵੈਸਟਇੰਡੀਜ਼ ਦੇ ਦਿੱਗਜ ਤੇਜ਼ ਗੇਂਦਬਾਜ਼ ਕਾਰਟਨੀ ਵਾਲਸ਼ ਨੂੰ ਵਾਰਨ ਇਲੈਵਨ ਦੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਮੈਚ ਤੋਂ ਇੱਕਠਾ ਹੋਇਆ ਪੈਸਾ ਆਸਟ੍ਰੇਲੀਆਈ ਰੇਡਕਰਾਸ ਡਿਜ਼ਾਸਟਰ ਤੇ ਰਾਹਤ ਬਚਾਅ ਫੰਡ ਨੂੰ ਦਾਨ ਕੀਤਾ ਜਾਵੇਗਾ।