ਹੈਦਰਾਬਾਦ: ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਤੀਸਰਾ ਵਨਡੇ ਮੈਚ 13 ਦੌੜਾਂ ਨਾਲ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਆਸਟ੍ਰੇਲੀਆ ਦੌਰੇ ਦੀ ਜਿੱਤ ਹਾਸਿਲ ਕੀਤੀ। ਇਸ ਮੈਚ ਵਿੱਚ ਸ਼ੁਭਮਨ ਗਿੱਲ ਨੂੰ ਪਲੇਇੰਗ 11 ਵਿੱਚ ਖੇਡਣ ਦਾ ਮੌਕਾ ਮਿਲਿਆ। ਗਿੱਲ ਨੂੰ ਮਯੰਕ ਅਗਰਵਾਲ ਦੀ ਥਾਂ ਮੌਕਾ ਦਿੱਤਾ ਗਿਆ। ਉਨ੍ਹਾਂ ਧਵਨ ਨਾਲ ਓਪਨਿੰਗ ਕਰਦੇ ਹੋਏ 39 ਗੇਂਦਾਂ ਵਿੱਚ 33 ਦੌੜਾਂ ਬਣਾਈਆਂ।
ਗਿੱਲ ਦੀ ਸਾਰਿਆਂ ਨੇ ਪ੍ਰੰਸ਼ਸ਼ਾਂ ਕੀਤੀ ਪਰ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉਡਾਇਆ।
ਗਿੱਲ ਨੇ ਮੈਚ ਦੀਆਂ ਦੋ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ। ਇੱਕ ਵਿੱਚ ਉਹ ਬੱਲੇਬਾਜ਼ੀ ਕਰ ਰਹੇ ਸਨ ਅਤੇ ਇਕ ਫ਼ੋਟੋ ਵਿੱਚ ਉਹ ਜੇਬ ਵਿੱਚ ਹੱਥ ਪਾ ਕੇ ਟੀਮ ਦੇ ਨਾਲ ਖੜ੍ਹੇ ਸਨ। ਇਸ 'ਤੇ ਉਨ੍ਹਾਂ ਕੈਪਸ਼ਨ ਲਿਖਿਆ- ਦੇਸ਼ ਦੀ ਪ੍ਰਤੀਨਿਧਤਾ ਕਰਨਾ ਚੰਗਾ ਲੱਗਦਾ ਹੈ।
ਇਸ 'ਤੇ ਯੁਵੀ ਨੇ ਟਿੱਪਣੀ ਕੀਤੀ- ਗਿੱਲ ਨੇ ਵਿਰਾਟ ਕੋਹਲੀ ਨਾਲ ਵਧੀਆ ਬੱਲੇਬਾਜ਼ੀ ਕੀਤੀ। ਜੇਬ ਵਿੱਚੋਂ ਹੱਥ ਬਾਹਰ ਕੱਢੋ ਤੁਸੀਂ ਭਾਰਤ ਲਈ ਖੇਡ ਰਹੇ ਹੋ, ਕਲੱਬ ਕ੍ਰਿਕਟ ਨਹੀਂ ਖੇਡ ਰਹੇ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਤੋਂ ਭਾਰਤੀ ਟੀਮ ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਖੇਡਣੀ ਹੈ।