ਪਰਥ: ਆਸਟ੍ਰੇਲੀਆ 'ਤੇ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ, ਭਾਰਤੀ ਮਹਿਲਾ ਕ੍ਰਿਕਟ ਟੀਮ ਸੋਮਵਾਰ ਨੂੰ ਹੋਣ ਵਾਲੇ ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ। ਭਾਰਤ ਨੇ ਸ਼ੁੱਕਰਵਾਰ ਨੂੰ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਚਾਰ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ 132 ਦੌੜਾਂ ਦੇ ਸਕੋਰ ਦਾ ਸਫਲਤਾ ਨਾਲ ਬਚਾਅ ਕੀਤਾ ਸੀ।
ਦੀਪਤੀ ਸ਼ਰਮਾ ਨੇ ਬੱਲੇਬਾਜ਼ੀ ਕਰਦਿਆਂ ਨਾਬਾਦ 49 ਦੌੜਾਂ ਬਣਾਈਆਂ ਜਦਕਿ ਪੂਨਮ ਯਾਦਵ ਨੇ ਗੇਂਦਬਾਜ਼ੀ ਵਿੱਚ ਸਿਰਫ਼ 19 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਭਾਰਤ ਨੂੰ 17 ਦੌੜਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਪਰਥ ਦੀ ਵਾਕਾ ਪਿੱਚ ਦੋਵੇਂ ਟੀਮਾਂ ਲਈ ਨਵੀਂ ਹੋਵੇਗੀ। ਅਪਡੇਟਸ ਵਿੱਚ ਮਾਹਰ ਬੰਗਲਾਦੇਸ਼ ਨੇ 2018 ਏਸ਼ੀਆ ਕੱਪ ਫਾਈਨਲ ਵਿੱਚ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਹੈ।
ਟੀਮਾਂ (ਸੰਭਾਵਤ :)
ਭਾਰਤੀ ਮਹਿਲਾ ਟੀਮ: ਹਰਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਵੇਦਾ ਕ੍ਰਿਸ਼ਣਾਮੂਰਤੀ, ਦੀਪਤੀ ਸ਼ਰਮਾ, ਜੇਮੀਆ ਰੋਡਰਿਗਜ਼, ਪੂਜਾ ਵਾਸਤਰਕਰ, ਤਨਿਆ ਭਾਟੀਆ, ਰਾਧਾ ਯਾਦਵ, ਹਰਲੀਨ ਦਿਓਲ, ਅਰੁੰਧਤੀ ਰਾਏ , ਸ਼ੇਫਾਲੀ ਵਰਮਾ, ਰਿਚਾ ਘੋਸ਼।
ਬੰਗਲਾਦੇਸ਼ ਦੀ ਮਹਿਲਾ ਟੀਮ: ਆਇਸ਼ਾ ਰਹਿਮਾਨ, ਫਰਜ਼ਾਨਾ ਹੱਕ, ਖਦੀਜਾ ਤੁਲ ਕੁਬਰਾ, ਨਹਿਦਾ ਅਖਤਰ, ਪੰਨਾ ਘੋਸ਼, ਰੁਮਾਣਾ ਅਹਿਮਦ, ਸੰਜੀਦਾ ਇਸਲਾਮ, ਫਹਿਮਾ ਖਤੂਨ, ਜਹਾਨਾਰਾ ਆਲਮ, ਨਿਗਾਰ ਸੁਲਤਾਨਾ, ਰੀਤੂ ਮੋਨੀ, ਸਲਮਾ ਖਟੂਨ (ਕਪਤਾਨ), ਸ਼ਮੀਮਾ ਸੁਲਤਾਨਾ, ਮੁਰਸ਼ੀਦਾ ਖਟੂਨ, ਸੋਭਨਾ ਮੋਸਟੇਰੀ।