ਪਰਥ : ਕਪਤਾਨ ਸਟੇਫ਼ਨੀ ਟੇਲਰ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ਉੱਤੇ ਵੈਸਟ-ਇੰਡੀਜ਼ ਨੇ ਇੱਥੇ ਜਾਰੀ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਦੇ ਆਪਣੇ ਪਹਿਲੇ ਮੈਚ ਵਿੱਚ ਥਾਇਲੈਂਡ ਨੂੰ 7 ਵਿਕਟਾਂ ਨਾਲ ਹਰਾ ਟੂਰਨਾਮੈਂਟ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ।
ਥਾਇਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਉੱਤੇ 78 ਦੌੜਾਂ ਦੇ ਸਕੋਰ ਬਣਾਇਆ, ਜਿਸ ਨੂੰ ਵੈਸਟ ਇੰਡੀਜ਼ ਨੇ 20 ਗੇਂਦਾਂ ਬਾਕੀ ਰਹਿੰਦੇ ਹੋਏ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
![west indies beat thailand by 7 wickets in icc womens t20 world cup](https://etvbharatimages.akamaized.net/etvbharat/prod-images/6170414_th.jpg)
ਸਾਬਕਾ ਚੈਂਪੀਅਨ ਵੈਸਟ ਇੰਡੀਜ਼ ਦੇ ਲਈ ਕਪਤਾਨ ਟੇਲਰ ਨੇ 37 ਗੇਂਦਾਂ ਉੱਤੇ 3 ਚੌਕਿਆਂ ਦੀ ਮਦਦ ਨਾਲ ਨਾਬਾਤ 26 ਦੌੜਾਂ ਦੀ ਪਾਰੀ ਖੇਡੀ।
![west indies beat thailand by 7 wickets in icc womens t20 world cup](https://etvbharatimages.akamaized.net/etvbharat/prod-images/6170414_thai.jpg)
ਉਸ ਤੋਂ ਇਲਾਵਾ ਸ਼ੇਮਾਨੀ ਕਾਂਪਬੈਲ ਨੇ 27 ਗੇਂਦਾਂ ਉੱਤੇ 4 ਚੌਕਿਆਂ ਦੀ ਮਦਦ ਨਾਲ 25 ਦੌੜਾਂ ਦਾ ਯੋਗਦਾਨ ਦਿੱਤਾ। ਉੱਥੇ ਹੀ ਹੈਲੀ ਮੈਥਿਊਜ਼ ਨੇ 16, ਲੀ ਐਂਨ ਕੀਰਬੀ ਅਤੇ ਡੀਂਰਡਾ ਡੋਟਿਨ ਨੇ 2 ਦੌੜਾਂ ਬਣਾਈਆਂ। ਥਾਇਲੈਂਡ ਵੱਲੋਂ ਸੋਰਾਇਆ ਲਾਤੇਹ ਨੂੰ ਇੱਕ ਵਿਕਟ ਮਿਲਿਆ।
ਇਹ ਵੀ ਪੜ੍ਹੋ :ਭਾਰਤੀ ਕ੍ਰਿਕਟਰ ਓਝਾ ਨੇ ਛੱਡੀ ਕ੍ਰਿਕਟ
ਇਸ ਤੋਂ ਪਹਿਲਾਂ, ਥਾਇਲੈਂਡ ਦੀ ਟੀਮ 9 ਵਿਕਟਾਂ ਉੱਤੇ 78 ਦੌੜਾਂ ਹੀ ਬਣਾ ਸਕੀ। ਥਾਇਲੈਂਡ ਵੱਲੋਂ ਨਾਨਪਤ ਕੋਂਚਾਰੋਓਨਕਾਇ ਨੇ 33 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਨਾਰੁਏਮੋਲ ਚਾਇਵਾਇ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਬੱਲੇਬਾਜ਼ ਦਹਾਈ ਦਾ ਅੰਕਰਾ ਵੀ ਨਹੀਂ ਛੂਹ ਸਕੇ।
ਵੈਸਟ ਇੰਡੀਜ਼ ਦੇ ਲਈ ਕਪਤਾਨ ਟੇਲਰ ਨੇ 3 ਵਿਕਟਾਂ ਲਈਆਂ। ਉਸ ਤੋਂ ਇਲਾਵਾ ਚਿਨਲੇ ਹੈਨਰੀ, ਸ਼ਮੀਲਿਆ ਕਾਨੇਲ, ਐੱਫ਼ੀ ਫਲੇਚਰ, ਅਨਿਸਾ ਮੁਹੰਮਦ ਅਤੇ ਹੈਲੀ ਮੈਥਿਉਜ਼ ਨੂੰ 1-1 ਵਿਕਟ ਲਈ।
ਵੈਸਟ ਇੰਡੀਜ਼ ਦੇ ਕਪਤਾਨ ਟੇਲਰ ਨੂੰ ਉਨ੍ਹਾਂ ਵਧੀਆ ਗੇਂਦਬਾਜ਼ੀ ਦੇ ਲਈ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।