ETV Bharat / sports

ਕੋਹਲੀ ਨੇ ਬੱਲੇਬਾਜ਼ਾਂ ਸਿਰ ਭੰਨਿਆ ਹਾਰ ਦਾ ਠੀਕਰਾ, ਕਿਹਾ; ਮਾਨਸਿਕ ਤੌਰ 'ਤੇ ਤਿਆਰ ਨਹੀਂ ਦਿਖੇ - ਕੋਹਲੀ ਨੇ ਬੱਲੇਬਾਜ਼ਾਂ ਦੀ ਮਾਨਸਿਕਤਾ 'ਤੇ ਸਵਾਲ ਚੁੱਕੇ

ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਇਨ੍ਹਾਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸਾਡੇ ਕੋਲ 60 ਦੌੜਾਂ ਵੱਧ ਸਨ, ਪਰ ਫਿਰ ਸਾਡੀ ਖੇਡ ਢਹਿ ਗਈ। ਦੋ ਦਿਨ ਜਦੋਂ ਤੁਸੀ ਸਖ਼ਤ ਮਿਹਨਤ ਕਰਦੇ ਹੋ ਅਤੇ ਖੁਦ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਂਦੇ ਹੋ ਤਾਂ ਇਸਤੋਂ ਬਾਅਦ ਇੱਕ ਘੰਟਾ ਤੁਹਾਨੂੰ ਉਥੇ ਪਹੁੰਚਾ ਦਿੰਦਾ ਹੈ, ਜਿਥੋਂ ਜਿੱਤਣਾ ਸੰਭਵ ਨਹੀਂ ਹੈ।''

ਕੋਹਲੀ ਦੇ ਬੱਲੇਬਾਜ਼ਾਂ ਸਿਰ ਭੰਨਿਆ ਹਾਰ ਦਾ ਠੀਕਰਾ

author img

By

Published : Dec 19, 2020, 4:47 PM IST

ਐਡੀਲੇਡ: ਆਸਟ੍ਰੇਲੀਆ ਵਿਰੁੱਧ ਐਡੀਲੇਡ ਓਵਲ ਮੈਦਾਨ 'ਤੇ ਖੇਡੇ ਗਏ ਦਿਨ-ਰਾਤ ਟੈਸਟ ਮੈਚ ਵਿੱਚ ਮਿਲੀ ਨਿਰਾਸ਼ਜਨਕ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ਾਂ ਦੀ ਮਾਨਸਿਕਤਾ 'ਤੇ ਸਵਾਲ ਚੁੱਕੇ ਹਨ। ਭਾਰਤੀ ਟੀਮ ਦੂਜੀ ਵਾਰੀ ਵਿੱਚ 36 ਦੌੜਾਂ ਹੀ ਬਣਾ ਸਕੀ, ਜਿਹੜੀ ਟੈਸਟ ਕ੍ਰਿਕਟ ਵਿੱਚ ਉਸਦਾ ਸਭ ਤੋਂ ਘੱਟ ਸਕੋਰ ਹੈ।

ਵਿਰਾਟ ਕੋਹਲੀ
ਵਿਰਾਟ ਕੋਹਲੀ

ਕੋਹਲੀ ਨੇ ਕਿਹਾ ਕਿ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਵਧੀਆ ਥਾਂ 'ਤੇ ਗੇਂਦਾਂ ਸੁੱਟੀਆਂ, ਪਰ ਗੇਂਦ ਨੇ ਕੁੱਝ ਖ਼ਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੱਲੇਬਾਜ਼ਾਂ ਦੀ ਮਾਨਸਿਕਤਾ ਕਿਤੇ ਨਾ ਕਿਤੇ ਕਾਰਨ ਰਹੀ।

ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ''ਇਨ੍ਹਾਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸਾਡੇ ਕੋਲ 60 ਦੌੜਾਂ ਵੱਧ ਸਨ, ਪਰ ਫਿਰ ਸਾਡੀ ਖੇਡ ਢਹਿ ਗਈ। ਦੋ ਦਿਨ ਜਦੋਂ ਤੁਸੀ ਸਖ਼ਤ ਮਿਹਨਤ ਕਰਦੇ ਹੋ ਅਤੇ ਖੁਦ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਂਦੇ ਹੋ ਤਾਂ ਇਸਤੋਂ ਬਾਅਦ ਇੱਕ ਘੰਟਾ ਤੁਹਾਨੂੰ ਉਥੇ ਪਹੁੰਚਾ ਦਿੰਦਾ ਹੈ, ਜਿਥੋਂ ਜਿੱਤਣਾ ਸੰਭਵ ਨਹੀਂ ਹੈ।''

ਵਿਰਾਟ ਕੋਹਲੀ
ਵਿਰਾਟ ਕੋਹਲੀ

ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਅੱਜ ਸਾਨੂੰ ਥੋੜ੍ਹੀ ਹੋਰ ਇੱਛਾ ਸ਼ਕਤੀ ਵਿਖਾਉਣੀ ਚਾਹੀਦੀ ਸੀ। ਉਨ੍ਹਾਂ ਨੇ ਪਹਿਲੀ ਵਾਰੀ ਵਿੱਚ ਵੀ ਇਸ ਏਰੀਆ ਵਿੱਚ ਹੀ ਗੇਂਦਬਾਜ਼ੀ ਕੀਤੀ ਸੀ, ਪਰ ਸਾਡੀ ਮਾਨਸਿਕਤਾ ਦੌੜਾਂ ਬਣਾਉਣ ਦੀ ਸੀ। ਈਮਾਨਦਾਰੀ ਨਾਲ ਕਹਾਂ ਤਾਂ ਕੁੱਝ ਚੰਗੀਆਂ ਗੇਂਦਾਂ ਸਨ, ਪਰ ਗੇਂਦ ਨੇ ਕੁੱਝ ਖ਼ਾਸ ਨਹੀਂ ਕੀਤਾ। ਮੈਨੂੰ ਲਗਦਾ ਹੈ ਕਿ ਇਹ ਮਾਨਸਿਕਤਾ ਦੇ ਕਾਰਨ ਹੋਇਆ, ਇਹ ਸਾਫ਼ ਵਿਖਾਈ ਦੇ ਰਿਹਾ ਸੀ। ਅਜਿਹਾ ਲਗ ਰਿਹਾ ਸੀ ਕਿ ਦੌੜਾਂ ਬਣਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਮੈਨੂੰ ਲਗਦਾ ਹੈ ਕਿ ਇਹ ਹਾਰ ਇੱਛਾ ਸ਼ਕਤੀ ਦੀ ਘਾਟ ਅਤੇ ਗੇਂਦਬਾਜ਼ਾਂ ਵੱਲੋਂ ਚੰਗੀ ਗੇਂਦਬਾਜ਼ੀ ਦੇ ਮਿਸ਼ਰਣ ਦਾ ਨਤੀਜਾ ਹੈ।''

ਹੁਣ ਭਾਰਤ ਨੂੰ ਕੋਹਲੀ ਤੋਂ ਬਿਨਾਂ ਹੀ ਬਾਕੀ 3 ਟੈਸਟ ਖੇਡਣੇ ਹਨ। ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਸਵਦੇਸ਼ ਪਰਤ ਜਾਣਗੇ।

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.