ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਦੇਸ਼ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰ ਵਿੱਚ ਹੀ ਰਹਿ ਹਨ ਤੇ ਸਾਰੀਆਂ ਨੂੰ ਇਹੀਂ ਕਰਨਾ ਚਾਹੁੰਦਾ ਹੈ।
-
The need of the hour is to absolutely respect and follow the government's directive. Stay home. Stay safe. Stay healthy. 🙏🏻 https://t.co/p1NDo0E9YL
— Virat Kohli (@imVkohli) March 20, 2020 " class="align-text-top noRightClick twitterSection" data="
">The need of the hour is to absolutely respect and follow the government's directive. Stay home. Stay safe. Stay healthy. 🙏🏻 https://t.co/p1NDo0E9YL
— Virat Kohli (@imVkohli) March 20, 2020The need of the hour is to absolutely respect and follow the government's directive. Stay home. Stay safe. Stay healthy. 🙏🏻 https://t.co/p1NDo0E9YL
— Virat Kohli (@imVkohli) March 20, 2020
ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਖੇਡ ਜਗਤ ਦੇ ਸਾਰੇ ਹੀ ਇਵੈਂਟ ਰੱਦ ਹੋ ਗਏ ਹਨ ਤੇ ਦੁਨੀਆ ਭਰ ਵਿੱਚ ਸਾਰੇ ਖਿਡਾਰੀ ਆਪਣੇ-ਆਪਣੇ ਘਰਾਂ ਵਿੱਚ ਬੰਦ ਹੋ ਗਏ ਹਨ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਨਾਲ ਵਿਰਾਟ ਕੋਹਲੀ ਵੀ ਨਜ਼ਰ ਆ ਰਹੇ ਹਨ। ਉਹ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ ਤੇ ਸੁੱਰਖਿਅਤ ਰਹਿਣ।
ਉਨ੍ਹਾਂ ਕਿਹਾ, "ਸਾਨੂੰ ਪਤਾ ਹੈ ਕਿ ਅਸੀਂ ਸਾਰੇ ਇੱਕ ਮੁਸ਼ਕਿਲ ਦੌਰ ਵਿੱਚ ਗੁਜ਼ਰ ਰਹੇ ਹਾਂ ਤੇ ਕੋਰੋਨਾ ਵਾਇਰਸ ਨੂੰ ਵੱਧਣ ਤੋਂ ਰੋਕਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਕਦਮ ਉਠਾਉਣਾ ਪਵੇਗਾ। ਅਸੀਂ ਆਪਣੀ ਤੇ ਸਾਰਿਆਂ ਦੀ ਸੁਰੱਖਿਆ ਲਈ ਘਰ ਵਿੱਚ ਹਾਂ ਤੇ ਤੁਹਾਨੂੰ ਵੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਕਰਨਾ ਚਾਹੀਦਾ ਹੈ।"
ਉਨ੍ਹਾਂ ਅੱਗੇ ਕਿਹਾ,"ਸੈਲਫ-ਆਈਸੋਲੇਸ਼ਨ ਦੇ ਜ਼ਰੀਏ ਸਾਰਿਆ ਨੂੰ ਸੁਰੱਖਿਅਤ ਰੱਖੋ।" ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਪੀੜ੍ਹਤਾਂ ਦੀ ਗਿਣਤੀ 206 ਤੱਕ ਪਹੁੰਚ ਗਈ ਹੈ ਤੇ ਹੁਣ ਤੱਕ 5 ਲੋਕਾਂ ਦੀ ਮੌਤ ਵੀ ਹੋ ਗਈ ਹੈ।