ਨਵੀਂ ਦਿੱਲੀ: ਜੁਵੈਂਤਿਸ ਅਤੇ ਪੁਰਤਗਾਲੀ ਸੁਪਰ ਸਟਾਰ ਕ੍ਰਿਸਟਿਆਨੋ ਰੋਨਾਲਡੋ ਕੋਰੋਨਾ ਵਾਇਰਸ ਦੌਰਾਨ ਇੰਸਟਾਗ੍ਰਾਮ ਉੱਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ਦੀ ਸੂਚੀ ਵਿੱਚ ਚੋਟੀ ਉੱਤੇ ਹਨ। ਫੋਟੋ ਸਾਂਝੀ ਕਰਨ ਵਾਲੇ ਐਪ ਉੱਤੇ ਰੋਨਾਲਡੋ ਨੇ ਆਪਣੀ ਪੋਸਟ ਦੇ ਮਾਧਿਅਮ ਰਾਹੀਂ 1.8 ਮਿਲਿਅਨ ਪੌਂਡ ਦੀ ਕਮਾਈ ਕੀਤੀ ਹੈ।
ਭਾਰਤ ਦੇ ਕਪਤਾਨ ਵਿਰਾਟੀ ਕੋਹਲੀ ਮਸ਼ਹੂਰ ਸੋਸ਼ਲ ਮੀਡਿਆ ਪਲੇਟਫ਼ਾਰਮ ਇੰਸਟਾਗ੍ਰਾਮ ਉੱਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਚੋਟੀ ਦੇ 10 ਅਥਲੀਟਾਂ ਦੀ ਸੂਚੀ ਵਿੱਚ ਇਕਲੌਤੇ ਕ੍ਰਿਕਟਰ ਹਨ। ਉਨ੍ਹਾਂ ਦਾ ਇਸ ਸੂਚੀ ਵਿੱਚ ਸਥਾਨ 6ਵੇਂ ਨੰਬਰ 'ਤੇ ਹੈ। ਲੌਕਡਾਊਨ ਦੌਰਾਨ ਆਪਣੇ ਸਪਾਨਸਰਡ ਪੋਸਟ ਦੇ ਰਾਹੀਂ ਕੋਹਲੀ ਨੂੰ ਪ੍ਰਤੀ ਪੋਸਟ 1,26,431 ਪੌਂਡ (ਲਗਭਗ 1.2 ਕਰੋੜ ਰੁਪਏ) ਮਿਲੇ।
ਜੁਵੈਂਤਿਸ ਅਤੇ ਪੁਰਤਗਾਲੀ ਸੁਪਰ ਸਟਾਰ ਕ੍ਰਿਸਟਿਆਨੋ ਰੋਨਾਲਡੋ ਇੰਸਟਾਗ੍ਰਾਮ ਉੱਤੇ ਆਪਣੀ ਪੋਸਟ ਦੇ ਮਾਧਿਅਮ ਦੇ ਰਾਹੀਂ 1.8 ਮਿਲਿਅਨ ਪੌਂਡ ਦੀ ਅਨੁਮਾਨਿਤ ਕਮਾਈ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ। ਬਾਰਸੀਲੋਨਾ ਦੇ ਲਿਓਨਲ ਮੈਸੀ ਅਤੇ ਪੈਰਿਸ ਸੈਂਟ ਜਰਮਨ ਫ਼ਾਰਵਰਡ ਨੇਮਾਰ ਨੇ ਲੜੀਵਾਰ 1.2 ਮਿਲੀਅਨ ਅਤੇ 1.1 ਮਿਲੀਅਨ ਦੀ ਕਮਾਈ ਦੇ ਨਾਲ ਸੂਚੀ ਵਿੱਚ ਦੂਸਰੇ-ਤੀਸਰੇ ਸਥਾਨ ਉੱਤੇ ਥਾਂ ਬਣਾਈ ਹੈ।
ਸ਼ਕੀਲ ਓਨੀਲ ਨੇ 16 ਪੋਸਟਾਂ ਦੇ ਰਾਹੀਂ 5,83,628 ਪੌਂਡ (ਲਗਭਗ 5.5 ਕਰੋੜ ਰੁਪਏ) ਕਮਾਏ। ਬੇਕਹਮ ਨੇ 3 ਪੋਸਟਾਂ ਕੀਤੀਆਂ। ਇਸ ਦੇ ਲਈ ਉਸ ਨੂੰ 4,05,359 ਪੌਂਡ (ਲਗਭਗ 3.8 ਕਰੋੜ ਰੁਪਏ) ਮਿਲੇ।