ਰਾਜਕੋਟ: ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਦੇ ਦੂਜੇ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਲੜੀ ਵਿੱਚ ਬਦਲਾਅ ਕੀਤਾ ਹੈ। ਇਹ ਬਦਲਾਅ ਸਫ਼ਲ ਵੀ ਸਾਬਤ ਹੋਇਆ। ਟੀਮ ਦੇ ਤਿੰਨੋਂ ਬੱਲੇਬਾਜ਼ਾਂ ਨੇ ਕਾਫ਼ੀ ਵਧੀਆ ਪਾਰੀਆਂ ਖੇਡੀਆਂ। ਦੱਸਣਯੋਗ ਹੈ ਕਿ ਉਨ੍ਹਾਂ ਨੇ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨਾਲ ਉਪਨਿੰਗ ਕਰਵਾਈ ਤੇ ਤੀਸਰੇ ਨੰਬਰ 'ਤੇ ਕੇ.ਐਲ ਰਾਹੁਲ ਦੀ ਬਜਾਏ ਖ਼ੁਦ ਆਏ। ਕੋਹਲੀ ਨੇ ਚੌਥੇ ਨੰਬਰ 'ਤੇ ਸ਼੍ਰੇਅਸ ਆਰੀਅਰ ਨੂੰ ਖਿਡਾਇਆਂ ਤੇ ਪੰਜਵੇਂ ਨੰਬਰ 'ਤੇ ਰਾਹੁਲ ਖੇਡੇ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਜ਼ਿਕਰੇਖ਼ਾਸ ਹੈ ਕਿ ਰੋਹਿਤ ਸ਼ਰਮਾ ਨੇ 42 ਦੌੜਾਂ ਦਾ ਪਾਰੀ ਖੇਡੀ। ਸ਼ਿਖਰ ਨੇ 96 ਦੌੜਾਂ ਬਣਾਈਆ। ਇਸ ਦੇ ਨਾਲ ਹੀ ਵਿਰਾਟ ਨੇ 78 ਦੌੜਾਂ ਬਣਾਈਆਂ। ਰਾਹੁਲ ਨੇ ਖੇਡ ਨੂੰ ਚੰਗੀ ਤਰ੍ਹਾਂ ਨਾਲ ਖ਼ਤਮ ਕੀਤਾ ਤੇ 80 ਦੌੜਾਂ ਬਣਾਈਆ। ਇਸ ਦੇ ਨਾਲ ਹੀ ਉਪਨਿੰਗ ਦੇ ਲਈ ਰਾਹੁਲ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਮਿਲ ਰਹੀਆਂ ਹਨ।
ਇਸ ਤੋਂ ਪਹਿਲਾ ਰਿਸ਼ਭ ਪੰਤ ਦੇ ਸੱਟ ਲੱਗਣ ਕਾਰਨ ਵਿਕਟਕੀਪਿੰਗ ਦੇ ਲਈ ਉਨ੍ਹਾਂ ਨੂੰ ਉਤਾਰਿਆ ਗਿਆ ਸੀ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆਈ ਸੀ। ਇਸ ਦੇ ਨਾਲ ਹੀ ਗੌਰਵ ਕਾਲਕਾ ਨੇ ਲਿਖਿਆ, "ਰਾਹੁਲ ਪਹਿਲਾ ਧਵਨ ਦੀ ਜਗ੍ਹਾ ਲੈ ਰਹੇ ਸਨ, ਪਰ ਹੁਣ ਪੰਤ ਦੀ ਜਗ੍ਹਾ ਵੀ ਮੁਸ਼ਕਲ ਵਿੱਚ ਹੈ।''
ਹੋਰ ਪੜ੍ਹੋ: 'ਹਿੱਟਮੈਨ' ਦੇ ਨਾਂਅ ਹੋਇਆ ਵੱਡਾ ਰਿਕਾਰਡ, ਸਚਿਨ-ਅਮਲਾ ਨੂੰ ਵੀ ਛੱਡਿਆ ਪਿੱਛੇ
ਇੱਕ ਪ੍ਰਸ਼ੰਸਕ ਨੇ ਲਿਖਿਆ, ''ਟੀਮ ਰਾਹੁਲ ਤੋਂ ਉਪਨਿੰਗ ਕਰਵਾਉਂਦੀ ਹੈ। ਟੀਮ ਰਾਹੁਲ ਤੋਂ 3 ਨੰਬਰ 'ਤੇ ਬੱਲੇਬਾਜ਼ੀ ਕਰਵਾਉਂਦੀ ਹੈ। ਟੀਮ ਰਾਹੁਲ ਤੋਂ ਨੰਬਰ ਚੌਥੇ 'ਤੇ ਬੱਲੇਬਾਜ਼ੀ ਕਰਵਾਉਂਦੀ ਹੈ। ਟੀਮ ਰਾਹੁਲ ਤੋਂ ਨੰਬਰ 5 'ਤੇ ਬੱਲੇਬਾਜ਼ੀ ਕਰਵਾਉਂਦੀ ਹੈ। ਟੀਮ ਰਾਹੁਲ ਤੋਂ ਵਿਕਟਕੀਪਿੰਗ ਕਰਵਾਉਂਦੀ ਹੈ। ਇਸ ਇਨਸਾਨ ਨੇ ਪਿਛਲੇ 9 ਮਹੀਨਿਆਂ ਵਿੱਚ ਕਾਫ਼ੀ ਕੁਝ ਕੀਤਾ ਹੈ।