ਹੈਦਰਾਬਾਦ: ਬੀਸੀਸੀਆਈ ਨੇ ਹਾਲ ਹੀ ਵਿੱਚ ਸਲਾਨਾ ਕਾਨਟਰੈਕਟ ਸੂਚੀ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਐਮਐਸ ਧੋਨੀ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਟਵਿੱਟਰ ਉੱਤੇ #Thankyoudhoni ਟ੍ਰੈਂਡ ਕਰਨ ਲੱਗ ਗਿਆ ਹੈ। ਹਾਲਾਂਕਿ ਬੀਸੀਸੀਆਈ ਜਾਂ ਧੋਨੀ ਕਿਸੀ ਨੇ ਵੀ ਧੋਨੀ ਦੇ ਸੰਨਿਆਸ ਦੀ ਘੋਸ਼ਣਾ ਨਹੀਂ ਕੀਤੀ ਹੈ। ਪਰ ਟਵਿੱਟਰ ਉੱਤੇ ਧੋਨੀ ਫੈਨਜ਼ ਨੇ ਇਸ ਹੈਸ਼-ਟੈਗ ਨੂੰ ਟ੍ਰੈਂਡ ਕਰ ਦਿੱਤਾ ਹੈ।
ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ
ਦੱਸਣਯੋਗ ਹੈ ਕਿ 37 ਸਾਲਾ ਧੋਨੀ ਨੇ ਭਾਰਤ ਨੂੰ ਦੋ ਵਾਰ ਵਿਸ਼ਵ ਕੱਪ ਜਿਤਵਾਇਆ ਹੈ। ਧੋਨੀ ਵਿਸ਼ਵ ਕੱਪ 2019 ਵਿੱਚ ਸੈਮੀਫਾਈਨਲ ਦੇ ਮੈਚ ਤੋਂ ਬਾਅਦ ਹੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਬਾਹਰ ਚਲੇ ਗਏ ਸਨ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ ਸੰਨਿਆਸ ਲੈ ਸਕਦੇ ਹਨ। ਹਾਲਾਂਕਿ ਹੁਣ ਬੀਸੀਸੀਆਈ ਨੇ ਧੋਨੀ ਦਾ ਨਾਂਅ ਕਾਨਟਰੈਕਟ ਵਿੱਚ ਨਹੀਂ ਪਾਇਆ ਜਿਸ ਤੋਂ ਬਾਅਦ ਧੋਨੀ ਦੇ ਸੰਨਿਆਸ ਦੀ ਉਮੀਦ ਹੋਰ ਵੀ ਵਧ ਗਈ ਹੈ।
ਹੋਰ ਪੜ੍ਹੋ: INDvAUS: 6ਵੀਂ ਵਾਰ ਭਾਰਤ 10 ਵਿਕਟਾਂ ਨਾਲ ਹਾਰਿਆ, ਜਾਣੋ ਇਸ ਤੋਂ ਪਹਿਲਾਂ ਕਿਹੜੀਆਂ ਟੀਮਾਂ ਨੇ ਦਿੱਤੀ ਸ਼ਰਮਨਾਕ ਹਾਰ
ਜਿਵੇਂ ਹੀ ਧੋਨੀ ਦੇ ਫੈਨਜ਼ ਨੂੰ ਇਹ ਖ਼ਬਰ ਬਾਰੇ ਪਤਾ ਲੱਗਿਆ ਉਨ੍ਹਾਂ ਟਵਿੱਟਰ ਉੱਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਕਈ ਲੋਕਾਂ ਨੇ ਧੋਨੀ ਦਾ ਧੰਨਵਾਦ ਕੀਤਾ ਤੇ ਕੁਝ ਲੋਕ ਇਹ ਮੰਨਣ ਲਈ ਤਿਆਰ ਹੀ ਨਹੀਂ ਹਨ, ਕਿ ਉਹ ਸੰਨਿਆਸ ਲੈ ਰਹੇ ਹਨ। ਜ਼ਿਕਰੇਖ਼ਾਸ ਹੈ ਕਿ ਧੋਨੀ ਨੇ ਦਸੰਬਰ 2014 ਵਿੱਚ ਟੈਸਟ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 90 ਟੈਸਟ ਮੈਚ ਖੇਡੇ ਸਨ। ਇਸ ਤੋਂ ਇਲਾਵਾ 2018-2019 ਵਿੱਚ ਧੋਨੀ ਏ ਕੈਟੇਗਿਰੀ ਵਿੱਚ ਸਨ। 2011 ਵਿਸ਼ਵ ਕੱਪ ਦੇ ਬਾਅਦ ਉਹ ਟੀਮ ਇੰਡੀਆ ਦਾ ਹਿੱਸਾ ਨਹੀਂ ਰਹੇ।