ETV Bharat / sports

ਕਾਰਗਿਲ ਵਿਜੇ ਦਿਵਸ ਮੌਕੇ ਖੇਡ ਜਗਤ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਕਾਰਗਿਲ ਯੁੱਧ

ਕਾਰਗਿਲ ਵਿਜੇ ਦਿਵਸ ਮੌਕੇ ਖੇਡ ਜਗਤ ਨੇ ਕਾਰਗਿਲ ਜੰਗ ਵਿੱਚ ਹੋਏ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

ਕਾਰਗਿਲ ਵਿਜੇ ਦਿਵਸ ਮੌਕੇ ਖੇਡ ਜਗਤ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

author img

By

Published : Jul 26, 2020, 6:36 PM IST

ਹੈਦਰਾਬਾਦ: ਕਾਰਗਿਲ ਵਿਜੇ ਦਿਵਸ ਦੀ 21ਵੀਂ ਬਰਸੀ ਮੌਕੇ ਸਮੁੱਚੀ ਕੌਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ। ਕਾਰਗਿਲ ਯੁੱਧ, ਜਿਸ ਨੂੰ ਆਪ੍ਰੇਸ਼ਨ ਵਿਜੇ ਵੀ ਕਿਹਾ ਜਾਂਦਾ ਹੈ, ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿੱਚ ਮਈ ਤੋਂ ਜੁਲਾਈ 1999 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਇਆ ਸੀ।

ਪਾਕਿਸਤਾਨ ਦੀ ਫੌਜ ਨੇ ਕੰਟਰੋਲ ਰੇਖਾ ਪਾਰ ਕਰਕੇ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਭਾਰਤੀ ਫੌਜ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਪਛਾੜਦਿਆਂ ਪਾਕਿਸਤਾਨੀ ਫੌਜ ਨੂੰ ਪਿੱਛੇ ਮੁੜਣ ਲਈ ਮਜਬੂਰ ਕਰ ਦਿੱਤਾ ਸੀ। ਇਸ ਯੁੱਧ ਵਿੱਚ ਭਾਰਤੀ ਫੌਜ ਦੇ ਬਹੁਤ ਸਾਰੇ ਜਵਾਨਾਂ ਨੇ ਆਪਣੀ ਜਾਨ ਗਵਾਈ ਸੀ।

ਭਾਰਤ ਦੇ ਬਹਾਦਰ ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਭਾਰਤੀ ਟੀਮ ਦੇ ਮਹਾਨ ਖਿਡਾਰੀਆਂ ਦੇ ਨਾਲ ਸਾਰੇ ਖੇਡ ਜਗਤ ਨੇ ਵਿਜੇ ਦਿਵਸ ਮੌਕੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ।

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਟਵੀਟ ਕੀਤਾ, "ਕਾਰਗਿਲ ਯੁੱਧ ਦੌਰਾਨ ਸਾਡੇ ਰੱਖਿਆ ਬਲਾਂ ਦੀ ਬਹਾਦਰੀ ਅਤੇ ਨਿਰਸਵਾਰਥ ਕੁਰਬਾਨੀਆਂ ਦੀਆਂ ਅਣਗਿਣਤ ਕਹਾਣੀਆਂ ਹਨ, ਜੋ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀਆਂ ਹਨ। ਅਸੀਂ ਹਮੇਸ਼ਾ ਉਨ੍ਹਾਂ ਦੀ ਆਪਣੇ ਰਾਸ਼ਟਰ ਲਈ ਕੁਰਬਾਨੀ ਦੇ ਰਿਣੀ ਰਹਾਂਗੇ!"

  • The countless stories of valour & selfless sacrifices of our 🇮🇳 Defence Forces during the Kargil War are awe-inspiring.
    We shall always remain indebted to their service to our nation! 🙏🏻 #KargilVijayDiwas pic.twitter.com/qfrMNZybun

    — Sachin Tendulkar (@sachin_rt) July 26, 2020 " class="align-text-top noRightClick twitterSection" data=" ">

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਟਵਿੱਟਰ 'ਤੇ ਆਪਣਾ ਸੰਦੇਸ਼ ਲਿਖਿਆ, "ਭਾਰਤੀ ਹਥਿਆਰਬੰਦ ਸੈਨਾ ਦੇ ਸਾਡੇ ਬਹਾਦਰ ਸਿਪਾਹੀਆਂ ਦੀ ਬਹਾਦਰੀ ਅਤੇ ਦਲੇਰੀ ਨੂੰ ਸਲਾਮ ਕਰੋ ਜਿਨ੍ਹਾਂ ਨੇ ਸਾਡੀ ਕੌਮ ਲਈ ਲੜਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਸਭ ਉਨ੍ਹਾਂ ਨੇ ਸਾਨੂੰ ਸੁਰੱਖਿਅਤ ਰੱਖਣ ਲਈ ਕੀਤਾ। ਜੈ ਹਿੰਦ #KargilVijayDiwas"

  • Saluting the valour and courage of our brave hearts of the Indian Armed Forces who laid down their lives fighting for our Nation, all to keep all of us safe. 🙏🏼 Jai Hind 🇮🇳 #KargilVijayDiwas

    — Virat Kohli (@imVkohli) July 26, 2020 " class="align-text-top noRightClick twitterSection" data=" ">

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ, "#OperationVijay ਸਾਡੇ ਜਵਾਨਾਂ ਦੇ ਹੌਂਸਲੇ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਆਓ ਅਸੀਂ ਸਾਰੇ ਭਾਰਤੀ ਹਥਿਆਰਬੰਦ ਸੈਨਾ ਦੇ ਦ੍ਰਿੜ ਇਰਾਦੇ ਅਤੇ ਲੀਡਰਸ਼ਿਪ ਨੂੰ ਯਾਦ ਕਰੀਏ, ਜਿਸ ਨਾਲ ਭਾਰਤ ਦੀ ਜਿੱਤ ਹੋਈ।"

ਦਿੱਗਜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ, "ਉਨ੍ਹਾਂ ਸਾਰੇ ਸ਼ਹੀਦਾਂ ਨੂੰ ਮੇਰੀ ਸ਼ਰਧਾਂਜਲੀ ਜਿਨ੍ਹਾਂ ਨੇ ਸਾਡੀ ਰੱਖਿਆ ਕੀਤੀ ਹੈ। ਨਾਲ ਹੀ ਸਾਡੀ ਰੱਖਿਆ ਕਰਨ ਵਾਲੇ ਸਾਰੇ ਸੈਨਿਕਾਂ ਨੂੰ ਮੇਰਾ ਸਲਾਮ। ਆਪ ਹੈਂ ਤੋ ਹਮ ਹੈਂ।"

ਸਟਾਰ ਪਹਿਲਵਾਨ ਬਜਰੰਗ ਪੁਨੀਆ ਨੇ ਟਵੀਟ ਕੀਤਾ, “ਕਾਰਲਿਲ #ਵਿਜੇ_ਦਿਵਸ_ਯੁੱਧ ਵਿੱਚ ਸ਼ਹੀਦ ਹੋਏ ਮਾਂ ਭਾਰਤੀ ਦੇ ਸੱਚੇ ਬਹਾਦਰ ਸੈਨਿਕਾਂ ਨੂੰ ਮੇਰੀ ਤਹਿ ਦਿਲੋਂ ਸ਼ਰਧਾਂਜਲੀ। #KargilVijayDiwas"

ETV Bharat Logo

Copyright © 2024 Ushodaya Enterprises Pvt. Ltd., All Rights Reserved.