ਹੈਦਰਾਬਾਦ: ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇੱਕ ਨਿਉਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਖੇਡ ਪੁਰਸਕਾਰਾਂ 'ਚ ਮਿਲਣ ਵਾਲੀ ਇਨਾਮੀ ਰਾਸ਼ੀ ਨੂੰ ਪਹਿਲਾਂ ਹੀ ਵਧਾ ਦਿੱਤਾ ਹੈ।
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ, “ਅਸੀਂ ਖੇਡਾਂ ਅਤੇ ਐਡਵੈਂਚਰ ਪੁਰਸਕਾਰਾਂ ਲਈ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਹੈ। ਖੇਡ ਪੁਰਸਕਾਰਾਂ ਲਈ ਇਨਾਮੀ ਰਾਸ਼ੀ ਪਹਿਲਾਂ ਹੀ ਵਧਾ ਦਿੱਤੀ ਗਈ ਹੈ। ਅਰਜੁਨ ਅਵਾਰਡ ਅਤੇ ਖੇਲ ਰਤਨ ਅਵਾਰਡ ਦੀ ਇਨਾਮੀ ਰਾਸ਼ੀ ਲੜੀਵਾਰ 15 ਲੱਖ ਰੁਪਏ ਅਤੇ 25 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੇਡ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 7.5 ਲੱਖ ਰੁਪਏ ਅਤੇ ਅਰਜੁਨ ਪੁਰਸਕਾਰ ਨੂੰ 5 ਲੱਖ ਰੁਪਏ ਦਾ ਇਨਾਮ ਮਿਲਿਆ।
ਮੇਜਰ ਧਿਆਨਚੰਦ ਦੇ ਜਨਮਦਿਨ ਮੌਕੇ 'ਤੇ 29 ਅਗਸਤ ਨੂੰ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਇਸ ਮੌਕੇ, ਹਰੇਕ ਖਿਡਾਰੀ ਨੂੰ ਸਨਮਾਨਤ ਕੀਤਾ ਜਾਵੇਗਾ, ਜਿਨ੍ਹਾਂ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਵਿੱਚ ਰੋਸ਼ਨ ਕੀਤਾ ਹੈ।
-
Delhi: Union Sports Minister Kiren Rijiju pay floral tribute to Major Dhyan Chand on his birth anniversary today, at Major Dhyan Chand National Stadium. #NationalSportsDay pic.twitter.com/mQvm2fxh8X
— ANI (@ANI) August 29, 2020 " class="align-text-top noRightClick twitterSection" data="
">Delhi: Union Sports Minister Kiren Rijiju pay floral tribute to Major Dhyan Chand on his birth anniversary today, at Major Dhyan Chand National Stadium. #NationalSportsDay pic.twitter.com/mQvm2fxh8X
— ANI (@ANI) August 29, 2020Delhi: Union Sports Minister Kiren Rijiju pay floral tribute to Major Dhyan Chand on his birth anniversary today, at Major Dhyan Chand National Stadium. #NationalSportsDay pic.twitter.com/mQvm2fxh8X
— ANI (@ANI) August 29, 2020
1. ਰਾਜੀਵ ਗਾਂਧੀ ਖੇਡ ਰਤਨ ਅਵਾਰਡ
ਇਹ ਪੁਰਸਕਾਰ ਦੇਸ਼ ਦਾ ਸਰਵਉੱਚ ਖੇਡ ਸਨਮਾਨ ਹੈ। ਇਸਦਾ ਨਾਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਪੁਰਸਕਾਰ 1991-92 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਪਹਿਲਾ ਖੇਡ ਰਤਨ ਸ਼ਂਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ ਸੀ। ਇਸ ਸਾਲ ਇਸ ਪੁਰਸਕਾਰ ਲਈ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।
2. ਅਰਜੁਨ ਅਵਾਰਡ
ਇਹ ਪੁਰਸਕਾਰ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਸਾਲ 1961 ਵਿੱਚ ਸ਼ੁਰੂ ਹੋਇਆ ਸੀ। ਇਸ ਸਾਲ ਇਸ ਪੁਰਸਕਾਰ ਲਈ 27 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।