ਦੱਖਣੀ ਅਫਰੀਕਾ: ਹੇਨਰਿਕ ਕਲਾਸੇਨ (123) ਦੀ ਸ਼ਾਨਦਾਰ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੇ ਚੱਲਦਿਆਂ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਪਹਿਲੇ ਵਨ-ਡੇ ਵਿੱਚ 74 ਦੌੜਾਂ ਨਾਲ ਹਰਾਇਆ। 291 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਪੂਰੀ ਟੀਮ 217 ਦੌੜਾਂ ਉੱਤੇ ਰਹਿ ਗਈ। ਆਸਟ੍ਰੇਲੀਆ ਵੱਲੋਂ ਸਭ ਤੋਂ ਜ਼ਿਆਦਾ 76 ਦੌੜਾਂ ਸਟੀਵ ਸਮਿਥ ਨੇ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਲੂੰਗੀ ਨੇ ਤਿੰਨ, ਤਬਰੇਜ ਸ਼ਮਸੀ ਤੇ ਨੋਟਰਜ ਨੇ 2-2 ਵਿਕਟਾਂ ਲਈਆਂ।
-
South Africa win by 74 runs! 🎉
— ICC (@ICC) February 29, 2020 " class="align-text-top noRightClick twitterSection" data="
Ngidi stars with the ball, taking 3/30 👏 #SAvAUS pic.twitter.com/1yRkETKUka
">South Africa win by 74 runs! 🎉
— ICC (@ICC) February 29, 2020
Ngidi stars with the ball, taking 3/30 👏 #SAvAUS pic.twitter.com/1yRkETKUkaSouth Africa win by 74 runs! 🎉
— ICC (@ICC) February 29, 2020
Ngidi stars with the ball, taking 3/30 👏 #SAvAUS pic.twitter.com/1yRkETKUka
ਇਸ ਤੋਂ ਪਹਿਲਾਂ, ਦੱਖਣੀ ਅਫਰੀਕਾ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਮਾੜੀ ਸ਼ੁਰੂਆਤ ਦੇ ਬਾਵਜੂਦ ਸੱਤ ਵਿਕਟਾਂ ’ਤੇ 291 ਦੌੜਾਂ ਬਣਾਈਆਂ ਸਨ।
ਦੱਖਣੀ ਅਫਰੀਕਾ ਦੇ ਕਪਤਾਨ ਕੁਇੰਟਨ ਡੀ ਕਾੱਕ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਕਲਾਸਨ ਨੇ 123 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਕਾਇਲ ਵਰੇਨ ਨੇ ਆਪਣੇ ਅੰਤਰਰਾਸ਼ਟਰੀ ਡੈਬਿਊ ਵਿੱਚ 48 ਦੌੜਾਂ ਬਣਾਈਆਂ, ਜਦ ਕਿ ਡੇਵਿਡ ਮਿਲਰ ਨੇ ਅਰਧ-ਸੈਂਕੜਾ ਬਣਾ ਕੇ 64 ਦੌੜਾਂ ਬਣਾਈਆਂ।
ਆਪਣਾ 15ਵਾਂ ਵਨ-ਡੇ ਮੈਚ ਖੇਡਦਿਆਂ 27 ਸਾਲਾਂ ਕਲਾਸਨ ਨੇ 114 ਗੇਂਦਾਂ ਦਾ ਸਾਹਮਣਾ ਕੀਤਾ ਅਤੇ 7 ਚੌਕੇ ਅਤੇ 3 ਛੱਕੇ ਲਗਾਏ। ਪੈਟ ਕਮਿੰਸ ਨੇ ਆਸਟਰੇਲੀਆ ਲਈ 45 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।