ਢਾਕਾ: ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਅਤੇ ਟੀ -20 ਕੌਮਾਂਤਰੀ ਲੜੀ ਲਈ ਸ਼ੁਰੂਆਤੀ ਟੀਮ ਵਿੱਚ ਸ਼ਾਕਿਬ ਅਲ ਹਸਨ ਦਾ ਨਾਂਅ ਲਿਆ ਹੈ, ਜਿਸ ਨਾਲ ਭ੍ਰਿਸ਼ਟ ਸੰਪਰਕ ਬਾਰੇ ਜਾਣਕਾਰੀ ਨਾ ਦੇਣ ਦੇ ਕਾਰਨ ਪਾਬੰਦੀ ਤੋਂ ਬਾਅਦ ਸਟਾਰ ਆਲਰਾਉਂਡਰ ਟੀਮ ਵਿੱਚ ਵਾਪਸੀ ਕੀਤੀ ਹੈ।
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਦੌਰਾਨ ਕਥਿਤ ਤੌਰ 'ਤੇ ਭਾਰਤੀ ਸੱਟੇਬਾਜ਼ ਦੇ ਭ੍ਰਿਸ਼ਟ ਸੰਪਰਕ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਵਿੱਚ ਅਸਫਲ ਰਹਿਣ 'ਤੇ ਖੱਬੇ ਹੱਥ ਦੇ ਬੱਲੇਬਾਜ਼ ਨੂੰ ਦੋ ਸਾਲ ਲਈ ਪਾਬੰਦੀ ਲਗਾਈ ਗਈ ਸੀ ਜਿਸ 'ਤੇ ਇੱਕ ਸਾਲ ਦੀ ਮੁਅੱਤਲ ਪਾਬੰਦੀ ਸੀ।
ਸ਼ਾਕਿਬ ਦੀ ਪਾਬੰਦੀ ਪਿਛਲੇ ਸਾਲ 29 ਅਕਤੂਬਰ ਨੂੰ ਖ਼ਤਮ ਹੋਈ ਸੀ। ਇਸ ਪਾਬੰਦੀ ਤੋਂ ਪਹਿਲਾਂ ਉਹ ਬੰਗਲਾਦੇਸ਼ ਦਾ ਟੈਸਟ ਅਤੇ ਟੀ -20 ਕਪਤਾਨ ਸੀ।
ਵਨਡੇ ਫਾਰਮੈਟ ਵਿੱਚ, ਦੇਸ਼ ਦੇ ਸਭ ਤੋਂ ਸਫਲ ਗੇਂਦਬਾਜ਼ ਅਤੇ ਸਾਬਕਾ ਕਪਤਾਨ ਮਸ਼ਰਫ ਮੁਰਤਜ਼ਾ ਨੂੰ 24 ਮੈਂਬਰੀ ਵਨਡੇ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਮੁੱਖ ਚੋਣਕਾਰ ਮਿਨਹਾਜੁਲ ਅਬੇਦਿਨ ਨੇ ਕਿਹਾ, "ਅਸੀਂ ਉਸਦਾ (ਮੁਰਤਜ਼ਾ) ਦਾ ਸਤਿਕਾਰ ਕਰਦੇ ਹਾਂ, ਉਸਨੇ ਦੇਸ਼ ਲਈ ਬਹੁਤ ਕੁੱਝ ਕੀਤਾ ਹੈ। ਮੈਂ ਉਸ ਨਾਲ ਵਿਸਥਾਰ ਨਾਲ ਗੱਲ ਕੀਤੀ ਤਾਂ ਕਿ ਕੋਈ ਗਲਤਫਹਿਮੀ ਨਾ ਹੋਵੇ।"
ਚੁਣੇ ਗਏ ਖਿਡਾਰੀ ਅਗਲੇ ਹਫ਼ਤੇ ਸਿਖਲਾਈ ਕੈਂਪ ਵਿੱਚ ਹਿੱਸਾ ਲੈਣਗੇ ਅਤੇ 14 ਅਤੇ 16 ਜਨਵਰੀ ਨੂੰ ਦੋ ਅਭਿਆਸ ਮੈਚ ਖੇਡਣਗੇ।
ਵੈਸਟਇੰਡੀਜ਼ ਦੇ ਬੰਗਲਾਦੇਸ਼ ਦੌਰੇ ਦੀ ਸ਼ੁਰੂਆਤ 20 ਜਨਵਰੀ ਨੂੰ ਢਾਕਾ ਵਿੱਚ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਦੇ ਨਾਲ ਹੋਵੇਗਾ, ਜਦੋਂ ਕਿ ਦੂਜੇ ਦੋ ਵਨਡੇ ਮੈਚ 22 ਜਨਵਰੀ ਅਤੇ 25 ਜਨਵਰੀ (ਚਟਗਾਓਂ) ਵਿੱਚ ਖੇਡੇ ਜਾਣਗੇ।
ਪਹਿਲਾ ਟੈਸਟ 3 ਤੋਂ 7 ਫਰਵਰੀ ਤੱਕ ਚਟਗਾਓਂ ਅਤੇ ਦੂਜਾ ਟੈਸਟ 11 ਤੋਂ 15 ਫਰਵਰੀ ਤੱਕ ਢਾਕਾ ਵਿੱਚ ਹੋਵੇਗਾ।