ਕੋਲਕਾਤਾ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਚੰਡੀਦਾਸ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਬਣਨ ਦੇ ਖ਼ਾਸ ਮੌਕੇ ਉੱਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਲਈ ਇੱਕ ਖ਼ਾਸ ਟਵਿਟ ਕੀਤਾ ਹੈ।
ਬਤੌਰ ਕਪਤਾਨ ਉਨ੍ਹਾਂ ਨੇ ਟੀਮ ਦਾ ਵਧੀਆ ਤਰੀਕੇ ਨਾਲ ਕਮਾਨ ਸਾਂਭੀ ਸੀ ਅਤੇ ਬੱਲੇ ਨਾਲ ਵੀ ਉਨ੍ਹਾਂ ਨੇ ਕਈ ਅਵਾਰਡ ਵੀ ਹਾਸਲ ਕੀਤੇ ਹਨ, ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਬੀਸੀਸੀਆਈ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ।
ਮਮਤਾ ਬੈਨਰਜੀ ਨੇ ਟਵਿਟਰ ਰਾਹੀਂ ਸੌਰਵ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਬੀਸੀਸੀ ਆਈ ਦੇ ਪ੍ਰਧਾਨ ਬਣਨ ਲਈ ਦਿਲੋਂ ਵਧਾਈ ਹੈ। ਕੰਮ ਲਈ ਆਲ ਦਾ ਬੈਸਟ। ਤੁਸੀਂ ਭਾਰਤ ਅਤੇ ਬੰਗਾਲ ਨੂੰ ਮਾਣ ਮਹਿਸੂਸ ਕਰਵਾਇਆ ਹੈ। ਅਸੀਂ ਤੁਸੀਂ ਸੀਏਬੀ ਪ੍ਰਧਾਨ ਦੇ ਕੰਮ ਤੋਂ ਪ੍ਰਭਾਵਿਤ ਹਾਂ। ਤੁਹਾਡੀ ਨਵੀਂ ਪਾਰੀ ਨੂੰ ਦੇਖਣ ਲਈ ਉਤਸੁਕ ਹਾਂ।
ਗਾਂਗੁਲੀ ਨੇ ਭਾਰਤ ਲਈ 113 ਟੈਸਟ ਮੈਚ ਅਤੇ 311 ਇੱਕ ਦਿਨਾਂ ਮੈਚ ਖੇਡੇ ਹਨ। ਉਨ੍ਹਾਂ ਨੇ ਆਪਣੇ ਕੌਮਾਂਤਰੀ ਕਰਿਅਰ ਵਿੱਚ 18000 ਤੋਂ ਵੀ ਜ਼ਿਆਦਾ ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਨੇ 38 ਸੈਂਕੜੇ ਜੜੇ ਹਨ। ਵਧੀਆ ਇੱਕ ਦਿਨਾਂ ਓਪਨਰ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਕਪਤਾਨੀ ਲਈ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਇੰਡੀਆ 20 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਇਨਲ ਤੱਕ ਪਹੁੰਚੀ ਸੀ।