ਕੋਲੰਬੋ : ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਹਾਲ ਖ਼ੁਦ ਨੂੰ ਅਲੱਗ ਕਰ ਲਿਆ ਹੈ। ਕੋਵਿਡ-19 ਦੇ ਚੱਲਦਿਆਂ ਸ਼੍ਰੀਲੰਕਾ ਸਰਕਾਰ ਨੇ ਵੀ ਨਿਰਦੇਸ਼ ਦਿੱਤੇ ਹਨ ਕਿ ਯੂਰਪ ਤੋਂ ਵਾਪਸ ਮੁੜਣ ਵਾਲੇ ਨਾਗਰਿਕ ਖ਼ੁਦ ਨੂੰ ਅਲੱਗ ਕਰ ਲੈਣ। ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (WHO) ਦੇ ਇਸ ਸਿਹਤ ਪ੍ਰੋਟੋਕੋਲ ਦੇ ਤਹਿਤ ਸੰਗਾਕਾਰਾ ਨੇ ਖ਼ੁਦ ਨੂੰ ਸੈਲਫ਼ ਕੁਆਰਨਟਾਇਨ ਕੀਤਾ ਹੈ।
ਸੰਗਕਾਰਾ ਨੇ ਇੱਕ ਅਖ਼ਬਾਰ ਨੂੰ ਕਿਹਾ ਕਿ ਮੇਰੇ ਵਿੱਚ ਕੋਈ ਲੱਛਣ ਨਹੀਂ ਪਾਏ ਗਏ, ਪਰ ਮੈਂ ਸਰਕਾਰੀ ਹੁਕਮਾਂ ਦਾ ਪਾਲਣ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਹਫ਼ਤੇ ਪਹਿਲਾਂ ਲੰਡਨ ਤੋਂ ਆਇਆ ਹਾਂ ਅਤੇ ਮੈਂ ਦੇਖਿਆ ਹੈ ਕਿ 1 ਤੋਂ 15 ਮਾਰਚ ਦੇ ਅੰਦਰ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਪੁਲਿਸ ਦੇ ਕੋਲ ਰਜਿਸਟਰ ਕਰਵਾਉਣਾ ਅਤੇ ਖ਼ੁਦ ਨੂੰ ਅਲੱਗ ਕਰਨਾ ਜ਼ਰੂਰੀ ਹੈ। ਮੈਂ ਪੁਲਿਸ ਦੇ ਕੋਲ ਰਜਿਸਟ੍ਰੇਸ਼ਨ ਕਰਵਾ ਲਿਆ ਹੈ।
ਸੰਗਕਾਰਾ ਅਤੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਨੇ ਸੋਸ਼ਲ ਮੀਡਿਆ ਉੱਤੇ ਲੋਕਾਂ ਨੂੰ ਘਬਰਾਹਟ ਤੋਂ ਬਚਣ ਅਤੇ ਸਮਾਜਿਕ ਦੂਰੀ ਬਣਾਉਣ ਲਈ ਕਿਹਾ ਹੈ।
ਸ਼੍ਰੀਲੰਕਾ ਵਿੱਚ ਕੋਵਿਡ-19 ਦੇ 80 ਮਾਮਲੇ ਪਾਜ਼ਿਟਿਵ ਮਿਲੇ ਹਨ। ਇਸੇ ਵਿਚਕਾਰ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੈਸਨ ਗਿਲੈਸਪੀ ਵੀ ਇੰਗਲੈਂਡ ਤੋਂ ਵਾਪਸ ਮੁੜਣ ਤੋਂ ਬਾਅਦ 2 ਹਫ਼ਤਿਆਂ ਦੇ ਲਈ ਸੈਲਫ ਕੁਆਰਨਟਾਇਨ ਵਿੱਚ ਹਨ।