ਹੈਦਰਾਬਾਦ: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਖੁਲਾਸਾ ਕੀਤਾ ਹੈ ਕਿ ਉਹ ਖ਼ੁਦ ਹੀ ਸੀ, ਜਿਸ ਨੇ ਆਈਸੀਸੀ ਕ੍ਰਿਕਟ ਵਰਲਡ ਕੱਪ 2011 ਦੇ ਫਾਈਨਲ ਵਿੱਚ ਯੁਵਰਾਜ ਸਿੰਘ ਤੋਂ ਪਹਿਲਾਂ ਉਸ ਸਮੇਂ ਦੇ ਭਾਰਤੀ ਕਪਤਾਨ ਐਮਐਸ ਧੋਨੀ ਨੂੰ ਬੱਲੇਬਾਜ਼ੀ ਲਈ ਭੇਜਣ ਦੀ ਯੋਜਨਾ ਬਣਾਈ ਸੀ ਤਾਂ ਜੋ ਸ੍ਰੀਲੰਕਾ ਖਿਲਾਫ ਖੇਡੇ ਜਾ ਰਹੇ ਫਾਈਨਲ ਮੈਚ ਵਿੱਚ ਉਸ ਸਮੇਂ ਸੱਜੇ ਅਤੇ ਖੱਬੇ ਹੱਥ ਦੀ ਜੋੜੀ ਦਾ ਮੈਦਾਨ 'ਤੇ ਸੰਤੁਲਨ ਬਣਿਆ ਰਹੇ।
ਇੱਕ ਪ੍ਰਮੁੱਖ ਚੈਨਲ ਦੇ ਪ੍ਰੋਗਰਾਮ ਦੌਰਾਨ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਵਰਲਡ ਕੱਪ ਦੀਆਂ ਘਟਨਾਵਾਂ ਬਾਰੇ ਦੱਸਿਆ ਜਦੋਂ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਐਮਐਸ ਧੋਨੀ ਨੂੰ ਮੈਦਾਨ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ। ਤੇਂਦੁਲਕਰ ਨੇ ਕਿਹਾ ਕਿ ਗੌਤਮ ਗੰਭੀਰ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਅਤੇ ਧੋਨੀ ਉਸ ਸਮੇਂ ਚੰਗੀ ਤਰ੍ਹਾਂ ਸਟਰਾਈਕ ਰੋਟੇਟ ਕਰ ਸਕਦਾ ਸੀ।
ਸਹਿਵਾਗ ਨੇ ਕਿਹਾ ਕਿ ਜਿਵੇਂ ਹੀ ਸਚਿਨ ਨੇ ਆਪਣੀ ਗੱਲ ਮੈਨੂੰ ਕਹੀ ਜਿਸ ਤੋਂ ਬਾਅਦ ਧੋਨੀ ਖ਼ੁਦ ਡਰੈਸਿੰਗ ਰੂਮ ਵਿੱਚ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਐਮਐਸ ਨੂੰ ਇਸ ਰਣਨੀਤੀ 'ਤੇ ਵਿਚਾਰ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਉਸ ਸਮੇਂ ਦੇ ਕੋਚ ਗੈਰੀ ਕਰਸਟਨ ਕੋਲ ਗਿਆ ਜੋ ਕਿ ਬਾਹਰ ਬੈਠੇ ਸੀ। ਗੈਰੀ ਵਾਪਸ ਆਏ ਅਤੇ ਅਸੀਂ ਚਾਰਾਂ ਨੇ ਮਿਲ ਕੇ ਗੱਲ ਕੀਤੀ, ਜਿਸ ਤੋਂ ਬਾਅਦ ਸਾਰੇ ਸਹਿਮਤ ਹੋ ਗਏ ਅਤੇ ਧੋਨੀ ਬੱਲੇਬਾਜ਼ੀ ਕਰਨ ਉੱਤਰੇ।
ਇਸ ਫੈਸਲੇ ਨੇ ਮੈਚ ਜਿੱਤਣ ਵਿੱਚ ਵੱਡੀ ਭੂਮਿਕਾ ਨਿਭਾਈ। ਧੋਨੀ ਇੱਕ ਸਿਰੇ 'ਤੇ ਰਹੇ ਅਤੇ ਯੁਵਰਾਜ ਨੇ ਉਸ ਦਾ ਸਾਥ ਦਿੱਤਾ। ਇਸ ਜੋੜੀ ਨੇ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਧੋਨੀ ਨੇ 79 ਗੇਂਦਾਂ ਵਿੱਚ 91 ਦੌੜਾਂ ਦੀ ਅਜੇਤੂ ਪਾਰੀ ਖੇਡੀ।