ਪਣਜੀ: ਗੋਆ ਦੇ ਸਪਿੱਨਰ ਗੇਂਦਬਾਜ਼ ਸ਼ਾਦਾਬ ਜਕਤੀ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਸ਼ਾਦਾਬ ਜਕਤੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡੇ ਸਨ ਜਿਸ ਵਿੱਚ ਉਹ ਚੇਨਈ ਸੁਪਰ ਕਿੰਗਜ਼, ਗੁਜਰਾਤ ਲਾਇਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਰਗੀਆਂ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ।
ਉਨ੍ਹਾਂ ਨੇ ਇਸ ਦਾ ਐਲਾਨ ਟਵਿੱਟਰ ਰਾਹੀਂ ਕੀਤਾ। ਇਸ 'ਤੇ ਸ਼ਾਦਾਬ ਜਕਤੀ ਨੇ ਟਵੀਟ ਕੀਤਾ ਕਿ, "ਹੁਣੇ ਹੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮੈਂ ਪਿਛਲੇ ਇੱਕ ਸਾਲ ਵਿੱਚ ਲੰਬੇ ਸਮੇਂ ਤੋਂ ਕ੍ਰਿਕਟ ਨਹੀਂ ਖੇਡ ਰਿਹਾ ਸੀ। ਇਹ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਮੁਸ਼ਕਲ ਕੰਮ ਸੀ। ਉਨ੍ਹਾਂ ਨੇ ਬੀ.ਸੀ.ਸੀ.ਆਈ. , ਗੋਆ ਕ੍ਰਿਕਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 23 ਸਾਲਾਂ ਵਿੱਚ ਮੇਰਾ ਸੁਪਨਾ (ਕ੍ਰਿਕਟ ਖੇਡਣਾ) ਸੀ ਜਿਸ ਨੂੰ ਪੂਰਾ ਕਰਨ 'ਚ ਮੇਰੀ ਸਹਾਇਤਾ ਕੀਤੀ ਹੈ।
-
Just announced my retirement from all forms of cricket,Even though I have not been playing much over the last 1 year,it has been One of the harder things I have done in my life.Thank you @BCCI @goacricket11 with sincere gratitude 4 making me live my dream for the last 23 years pic.twitter.com/AoIvsS8IOO
— Shadab Jakati (@jakati27) December 27, 2019 " class="align-text-top noRightClick twitterSection" data="
">Just announced my retirement from all forms of cricket,Even though I have not been playing much over the last 1 year,it has been One of the harder things I have done in my life.Thank you @BCCI @goacricket11 with sincere gratitude 4 making me live my dream for the last 23 years pic.twitter.com/AoIvsS8IOO
— Shadab Jakati (@jakati27) December 27, 2019Just announced my retirement from all forms of cricket,Even though I have not been playing much over the last 1 year,it has been One of the harder things I have done in my life.Thank you @BCCI @goacricket11 with sincere gratitude 4 making me live my dream for the last 23 years pic.twitter.com/AoIvsS8IOO
— Shadab Jakati (@jakati27) December 27, 2019
ਇਹ ਵੀ ਪੜ੍ਹੋ: ICC ਸਾਰੇ ਦੇਸ਼ਾਂ ਨੂੰ ਭਾਰਤ ਵਿੱਚ ਖੇਡਣ ਤੋਂ ਰੋਕੇ: ਜਾਵੇਦ ਮਿਆਂਦਾਦ
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 92 ਪਹਿਲੇ ਦਰਜੇ ਦੇ ਮੈਚਾਂ ਵਿੱਚ 275 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 1998-99 ਦੇ ਸੀਜ਼ਨ ਵਿੱਚ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਅਤੇ ਆਖਰੀ ਫਰਸਟ-ਕਲਾਸ ਮੈਚ ਅਕਤੂਬਰ 2017 ਵਿੱਚ ਪੰਜਾਬ ਖ਼ਿਲਾਫ਼ ਖੇਡਿਆ ਸੀ। ਹਾਲਾਂਕਿ, ਉਹ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕਿਆ।