ਹੈਦਰਾਬਾਦ: ਭਾਰਤ ਅਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਡੇਅ-ਨਾਈਟ ਟੈਸਟ ਮੈਚ ਭਾਰਤੀ ਟੀਮ ਨੇ ਦਸ ਵਿਕਟਾਂ ਨਾਲ ਜਿੱਤ ਕੇ ਆਪਣੇ ਨਾਮ ਕਰ ਲਿਆ ਹੈ। ਗੁਲਾਬੀ ਗੇਂਦ ਟੈਸਟ ’ਚ ਭਾਰਤ ਸਾਹਮਣੇ ਸਿਰਫ਼ 49 ਦੌੜਾਂ ਦਾ ਟੀਚਾ ਸੀ, ਜਿਸਨੂੰ ਭਾਰਤੀ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ।
ਇਸ ਮੈਚ ’ਚ ਮਿਲੀ ਜਿੱਤ ਸਕਦਾ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ ’ਚ 2-1 ਨਾਲ ਮੂਹਰੇ ਹੋ ਗਈ ਹੈ। ਟੀਮ ਇੰਡੀਆ ਦੀ ਜਿੱਤ ਦਾ ਸਿਹਰਾ ਰੋਹਿਤ ਸ਼ਰਮਾਂ ਨੂੰ ਜਾਂਦਾ ਹੈ, ਜਿਨ੍ਹਾਂ 25 ਗੇਂਦਾ ’ਤੇ ਨਾਬਾਦ 25 ਅਤੇ ਸ਼ੁਭਮਨ ਗਿੱਲ ਨੇ 21 ਗੇਂਦਾ ’ਤੇ ਨਾਬਾਦ 15 ਦੌੜਾਂ ਬਣਾਈਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਪੂਰੀ ਟੀਮ ਦੂਸਰੀ ਪਾਰੀ ਦੌਰਾਨ ਕੇਵਲ 81 ਦੌੜਾਂ ’ਤੇ ਹੀ ਆਲ-ਆਊਟ ਹੋ ਗਈ। ਟੀਮ ਦਾ ਕੋਈ ਵੀ ਖਿਡਾਰੀ ਮੈਦਾਨ ’ਤੇ ਟਿਕਣ ਦਾ ਸਾਹਸ ਨਹੀਂ ਦਿਖਾ ਸਕਿਆ ਅਤੇ ਮਹਿਮਾਨ ਟੀਮ ਸਿਰਫ਼ 48 ਦੌੜਾਂ ਬਣਾਉਣ ’ਚ ਹੀ ਕਾਮਯਾਬ ਹੋ ਸਕੀ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਆਫ਼ ਸਪਿਨਰ ਰਵਿਚੰਦਰਨ ਅਸ਼ਵਿਨ ਚਾਰ ਵਿਕਟਾਂ ਲੈਣ ’ਚ ਸਫ਼ਲ ਰਹੇ। ਇੱਕ ਸਫ਼ਲਤਾ ਵਾਸ਼ਿੰਗਟਨ ਸੁੰਦਰ ਦੇ ਖਾਤੇ ’ਚ ਆਈ।
ਤੀਸਰੇ ਟੈਸਟ ਦੀ ਪਹਿਲੀ ਪਾਰੀ ’ਚ ਇੰਗਲੈਂਡ ਨੇ 112 ਦੌੜਾਂ ਬਣਾਈਆਂ ਸਨ, ਜਿਸਦੇ ਜਵਾਬ ’ਚ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ’ਚ 145 ਦੌੜਾਂ ’ਤੇ ਹੀ ਆਲ-ਆਊਟ ਹੋ ਗਈ ਸੀ।
ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਹਾਈਕੋਰਟ ਨੇ ਗ੍ਰਿਫ਼ਤਾਰੀ ‘ਤੇ ਲਾਈ ਰੋਕ