ਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ (ਹੋਰ) ਕ੍ਰਿਕਟ ਬੋਰਡ ਨਾਲ ਸੰਬੰਧ ਸੁਧਾਰਨ‘ 'ਤੇ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਜਨਵਰੀ 'ਚ ਪਾਕਿਸਤਾਨ ਦਾ ਦੌਰਾ ਕਰੇਗੀ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਇਸ ਤੋਂ ਬਾਅਦ ਉਨ੍ਹਾਂ ਤਿੰਨ ਮੈਚਾਂ ਦੀ ਟੀ 20 ਲੜੀ 'ਚ ਵੀ ਭਾਗ ਲੈਣਾ ਹੈ।
ਇੰਗਲੈਂਡ ਦਾ ਇਹ 2005 ਤੋਂ ਬਾਅਦ ਪਾਕਿਸਤਾਨ ਦਾ ਲਹਿਲਾ ਦੌਰਾ ਹੋਵੇਗਾ। ਪੀਸੀਬੀ ਨੇ ਦਸੰਬਰ 'ਚ ਵੈਸਇੰਡੀਜ਼ ਵਿਰੁੱਧ ਘਰੇਲੂ ਸੀਰੀਜ਼ ਦੀ ਯੋਜਨਾ ਬਣਾਈ ਹੈ।
ਖ਼ਾਨ ਨੇ ਕਿਹਾ ਕਿ ਸਾਡੇ ਲਈ ਆਗਾਮੀ 8-10 ਮਹੀਨੇ ਘਰੇਲੂ ਕ੍ਰਿਕਟ ਦੇ ਨਜ਼ਰੀਏ ਤੋਂ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਅਸੀਂ ਕ੍ਰਿਕਟ ਆਸਟਰੇਲੀਆ ਨਾਲ ਵੀ ਚਰਚਾ ਕਰ ਰਹੇ ਹਾਂ, ਉਹ 2022 ਸੈਸ਼ਨ ਦੇ ਦੌਰਾਨ ਦੌਰਾ ਕਰਨ ਵਾਲੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਵੱਧ ਤੋਂ ਵੱਧ ਸਮੇਂ ਲਈ ਇੱਥੇ ਆਉਣ।
ਦੱਸਣਯੋਗ ਹੈ ਕਿ ਸ਼੍ਰੀਲੰਕਾ ਦੀ ਟੀਮ 'ਤੇ 2009 ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਦਰਵਾਜ਼ੇ ਬੰਦ ਹੋ ਗਏ ਸਨ। ਇਸ ਤੋਂ ਬਾਅਦ ਜ਼ਿੰਬਾਬਵੇ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਬਣ ਗਈ। ਉਸ ਨੇ 2015 ਸੀਮਤ ਓਵਰਾਂ ਦੀ ਲੜੀ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਸ੍ਰੀਲੰਕਾ ਨੇ ਦੋ ਪੰਜ ਦਿਨਾਂ ਮੈਚਾਂ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ।