ਸਾਓ ਪਾਓਲੋ : ਬ੍ਰਾਜ਼ੀਲ ਪੁਲਿਸ ਨੇ ਸਬੂਤਾਂ ਦੀ ਕਮੀ ਕਾਰਨ ਸਟਾਰ ਫੁੱਟਬਾਲਰ ਖਿਡਾਰੀ ਨੇਮਾਰ ਉੱਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਦੇ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਲੋਪਸ ਬੁਸਾਕੋਸ ਨੇ ਦੋਸ਼ ਲਾਉਣ ਵਾਲੀ ਔਰਤ ਨਜੀਲਾ ਟ੍ਰਿੰਡਾਡੇ ਮੇਂਡੇਸ ਡੀਸੂਜਾ ਦੇ ਦੋਸ਼ਾਂ ਵਿੱਚ ਝੂਠ ਮਹਿਸੂਸ ਕੀਤਾ ਅਤੇ ਨੇਮਾਰ ਵਿਰੁੱਧ ਮਾਮਲੇ ਦੀ ਜਾਂਚ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਖ਼ਬਰਾਂ ਮੁਤਾਬਕ ਵਕੀਲਾਂ ਕੋਲ ਹੁਣ ਇਸ ਉੱਤੇ ਫ਼ੈਸਲਾ ਲੈਣ ਲਈ ਦੋ ਹਫ਼ਤੇ ਦਾ ਸਮਾਂ ਹੈ ਕਿ ਉਹ ਹੋਰ ਜਾਂਚ ਕਰਵਾਉਣਾ ਚਾਹੁੰਦ ਹਨ ਜਾਂ ਨੇਮਾਰ ਉੱਤੇ ਦੋਸ਼ ਲਾਉਣਾ ਚਾਹੁੰਦੇ ਹਨ।
ਬੁਸਾਕੋਸ ਕੋਲ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਂਚ ਨੂੰ ਖ਼ਤਮ ਕਰਨ ਲਈ 30 ਦਿਨਾਂ ਦਾ ਜ਼ਿਆਦਾ ਸਮਾਂ ਦਿੱਤਾ ਗਿਆ ਸੀ ਕਿਉਂਕਿ ਉਹ ਹੋਟਲ ਵਿੱਚ ਲੱਗੇ ਕੈਮਰੇ ਦੀ ਫ਼ੁਟੇਜ਼ ਅਤੇ ਮੇਂਡੇਸ ਦੇ ਡਾਕਟਰ ਦੀ ਰਿਪੋਰਟ ਦੇਖਣਾ ਚਾਹੁੰਦੀ ਸੀ।
ਹਾਲਾਂਕਿ, ਉਨ੍ਹਾਂ ਨੇ ਬਿਨ੍ਹਾਂ ਫੁਟੇਜ਼ ਅਤੇ ਰਿਪੋਰਟ ਦੇਖੇ ਹੀ ਮਾਮਲੇ ਦੀ ਜਾਂਚ ਬੰਦ ਕਰਨ ਦਾ ਫ਼ੈਸਲਾ ਲਿਆ।
ਮੈਂਡਸ ਇੱਕ ਮਾਡਲ ਹੈ ਅਤੇ ਨੇਮਾਰ ਨਾਲ ਇੰਸਟਾਗ੍ਰਾਮ ਉੱਤੇ ਮਿਲੀ ਸੀ। ਉਹ 15 ਮਈ ਨੂੰ ਪੈਰਿਸ ਵਿੱਚ ਨੇਮਾਰ ਨਾਲ ਮਿਲੀ ਸੀ ਅਤੇ ਖਿਡਾਰੀ ਉੱਤੇ ਬਲਾਤਕਾਰ ਦਾ ਦੋਸ਼ ਲਾਇਆ ਸੀ।