ਨਵੀਂ ਦਿੱਲੀ: ਭਾਰਤੀ ਟੀਮ ਤੋਂ ਬਾਹਰ ਸੁਰੇਸ਼ ਰੈਨਾ ਨੂੰ ਭਾਵੇ ਲੱਗਦਾ ਹੈ ਕਿ ਰਾਸ਼ਟਰੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਲ ਨਾ-ਇਨਸਾਫ਼ੀ ਕੀਤੀ, ਪਰ ਕਮੇਟੀ ਦੇ ਸਾਬਕਾ ਚੋਣਕਾਰ ਐੱਮ.ਐੱਸ.ਕੇ ਪ੍ਰਸਾਦ ਨੇ ਸਾਫ਼ ਤੌਰ ਉੱਤੇ ਕਿਹਾ ਕਿ 2018-19 ਦੇ ਘਰੇਲੂ ਸੈਸ਼ਨ ਵਿੱਚ ਉਨ੍ਹਾਂ ਦੀ ਫ਼ਾਰਮ ਵਾਪਸੀ ਲਾਇਕ ਨਹੀਂ ਸੀ।
ਭਾਰਤ ਦੇ ਲਈ 226 ਇੱਕ ਰੋਜ਼ਾ ਅਤੇ 78 ਟੀ20 ਤੋਂ ਇਲਾਵਾ ਖੇਡ ਚੁੱਕੇ ਹਨ। 33 ਸਾਲ ਦੇ ਰੈਨਾ ਨੇ ਆਖ਼ਰੀ ਅੰਤਰ-ਰਾਸ਼ਟਰੀ ਮੈਚ ਜੁਲਾਈ 2018 ਵਿੱਚ ਇੰਗਲੈਂਡ ਨੇ ਵਿਰੁੱਧ ਖੇਡਿਆ ਸੀ।
ਪਿਛਲੇ ਸਾਲ ਨੀਦਰਲੈਂਡ ਵਿੱਚ ਗੋਡੇ ਦੀ ਸਰਜਰੀ ਕਰਵਾਉਣ ਵਾਲੇ ਰੈਨਾ ਇੰਡੀਅਨ ਪ੍ਰੀਮਿਅਰ ਲੀਗ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਲਈ ਖੇਡ ਕੇ ਵਾਪਸੀ ਕਰਨਾ ਚਾਹੁੰਦੇ ਸਨ, ਪਰ ਹੁਣ ਲੀਗ ਮੁਲਤਵੀ ਹੋ ਗਈ ਹੈ।
ਪ੍ਰਸਾਦ ਨੇ ਕਿਹਾ ਕਿ ਵੀਐੱਸ ਲਕਸ਼ਮਣ ਨੂੰ 1999 ਵਿੱਚ ਭਾਰਤੀ ਟੈਸਟ ਟੀਮ ਤੋਂ ਬਾਹਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ 1,400 ਦੌੜਾਂ ਬਣਾਈਆਂ। ਸੀਨਿਅਰ ਖਿਡਾਰੀਆਂ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ।
ਰੈਨਾ ਨੇ 2018-19 ਦੇ ਘਰੇਲੂ ਸੈਸ਼ਨ ਵਿੱਚ ਰਣਜੀ ਮੈਚਾਂ ਵਿੱਚ 243 ਦੌੜਾਂ ਬਣਾਈਆਂ। ਉੱਥੇ ਹੀ ਆਈਪੀਐੱਲ 2019 ਵਿੱਚ 17 ਮੈਚਾਂ ਵਿੱਚ 383 ਦੌੜਾਂ ਹੀ ਬਣਾ ਸਕੇ। ਪ੍ਰਸਾਦ ਨੇ ਕਿਹਾ ਘਰੇਲੂ ਕ੍ਰਿਕਟ ਵਿੱਚ ਰੈਨਾ ਦੀ ਫ਼ਾਰਮ ਨਹੀਂ ਦਿਖੀ ਜਦਕਿ ਦੂਸਰੇ ਨੌਜਵਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣਾ ਦਾਅਵਾ ਮਜ਼ਬੂਤ ਕੀਤਾ।
33 ਸਾਲਾ ਰੈਨਾ ਨੇ ਯੂ-ਟਿਊਬ ਸ਼ੋਅ ਵਿੱਚ ਚੋਣਕਾਰਾਂ ਉੱਤੇ ਉਸ ਨੂੰ ਬਾਹਰ ਕੱਢਣ ਦੇ ਕਾਰਨ ਨਾ ਦੱਸਣ ਦੇ ਦੋਸ਼ ਲਾਏ, ਜਦਕਿ ਪ੍ਰਸਾਦ ਨੇ ਕਿਹਾ ਕਿ ਇਹ ਸਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਇਹ ਬੇਹੱਦ ਦੁੱਖਦਾਈ ਹੈ ਕਿ ਉਨ੍ਹਾਂ ਨੇ ਅਜਿਹਾ ਕਿਹਾ ਕਿ ਚੋਣਕਾਰ ਰਣਜੀ ਮੈਚ ਨਹੀਂ ਦੇਖਦੇ ਹਨ। ਬੀਸੀਸੀਆਈ ਤੋਂ ਰਿਕਾਰਡ ਚੈੱਕ ਕਰ ਲਵੋ ਕਿ ਰਾਸ਼ਟਰੀ ਚੋਣ ਕਮੇਟੀ ਨੇ ਪਿਛਲੇ ਚਾਰ ਸਾਲ ਵਿੱਚ ਕਿੰਨੇ ਮੈਚ ਦੇਖੇ।